ਵਾਸ਼ਿੰਗਟਨ-ਅਮਰੀਕੀ ਰੱਖਿਆ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਦਾ ਅਨੁਮਾਨ ਹੈ ਕਿ ਯੂਕ੍ਰੇਨ ਦੀਆਂ ਸਰਹੱਦਾਂ ਨੇੜੇ ਮੌਜੂਦਾ ਰੂਸੀ ਫੌਜ ਬਲ ਦਾ 50 ਫੀਸਦੀ ਤੋਂ ਜ਼ਿਆਦਾ ਹਿੱਸਾ ਯੂਕ੍ਰੇਨ 'ਚ ਦਾਖਲ ਹੋ ਚੁੱਕਿਆ ਹੈ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਇਹ ਨਹੀਂ ਪਤਾ ਕਿ ਕਿੰਨੇ ਫੌਜੀ ਯੂਕ੍ਰੇਨ ਦੇ ਅੰਦਰ ਦਾਖਲ ਹੋ ਚੁੱਕੇ ਹਨ। ਅਮਰੀਕਾ ਨੇ ਪੂਰਬ 'ਚ ਅਨੁਮਾਨ ਜਤਾਇਆ ਸੀ ਕਿ ਯੂਕ੍ਰੇਨ ਦੀ ਸਰਹੱਦ ਕੋਲ 1,50,000 ਤੋਂ ਜ਼ਿਆਦਾ ਫੌਜੀ ਇਕੱਠੇ ਹਨ।
ਇਹ ਵੀ ਪੜ੍ਹੋ : ਯੂਕ੍ਰੇਨ ਨੂੰ ਅਮਰੀਕਾ ਨੇ ਦਿੱਤੀ 35 ਕਰੋੜ ਡਾਲਰ ਦੀ ਵਾਧੂ ਫੌਜੀ ਸਹਾਇਤਾ
ਅਧਿਕਾਰੀ ਨੇ ਕਿਹਾ ਕਿ ਰੂਸੀ ਫੌਜ ਸ਼ਨੀਵਾਰ ਨੂੰ ਕੀਵ ਤੋਂ ਕਰੀਬ 30 ਕਿਲੋਮੀਟਰ ਦੂਰ ਸਨ ਅਤੇ ਰੂਸ ਦੇ ਖ਼ੁਫੀਆ ਏਜੰਟ ਕੀਵ 'ਚ ਦਾਖ਼ਲ ਹੋ ਚੁੱਕੇ ਹਨ। ਉਥੇ, ਬ੍ਰਿਟੇਨ ਦੇ ਰੱਖਿਆ ਮੰਤਰਾਲਾ ਨੇ ਸ਼ਨੀਵਾਰ ਨੂੰ ਕਿਹਾ ਕਿ ਫੌਜੀ ਸਾਜ਼ੋ-ਸਾਮਾਨ ਆਵਾਜਾਈ ਨਾਲ ਜੁੜੀਆਂ ਮੁਸ਼ਕਲਾਂ ਅਤੇ ਯੂਕ੍ਰੇਨੀ ਫੌਜ ਦੇ ਮਜ਼ਬੂਤ ਪ੍ਰਤੀਰੋਧ ਦੇ ਨਤੀਜੇ ਵਜੋਂ 'ਰੂਸੀ ਫੌਜਾਂ ਦੀ ਆਵਾਜਾਈ ਅਸਥਾਈ ਰੂਪ ਨਾਲ ਹੋਲੀ ਹੋ ਗਈ ਹੈ। ਮੰਤਰਾਲਾ ਨੇ ਕਿਹਾ ਕਿ ਰੂਸੀ ਫੌਜਾਂ ਯੂਕ੍ਰੇਨ ਦੇ ਮੁੱਖ ਰਿਹਾਇਸ਼ੀ ਇਲਾਕਿਆਂ ਤੋਂ ਲੰਘ ਰਹੀਆਂ ਹਨ ਅਤੇ ਉਨ੍ਹਾਂ ਨੂੰ ਘੇਰਨ ਅਤੇ ਅਲੱਗ-ਥਲੱਗ ਕਰਨ ਦੀ ਕੋਸ਼ਿਸ਼ਾਂ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਯੂਕ੍ਰੇਨ ਦੇ ਰਾਸ਼ਟਰਪਤੀ ਨੇ ਠੁਕਰਾਇਆ ਅਮਰੀਕਾ ਦਾ ਪ੍ਰਸਤਾਵ, ਰੂਸ ਨਾਲ ਲੜਨ ਦਾ ਲਿਆ ਸੰਕਲਪ
ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਾਨ ਨੇ ਕਿਹਾ ਕਿ ਹੰਗਰੀ ਯੂਕ੍ਰੇਨ ਤੋਂ ਆਉਣ ਵਾਲੇ ਸਾਰੇ ਨਾਗਰਿਕਾਂ ਅਤੇ ਹੋਰ ਲੋਕਾਂ ਦਾ ਸਵਾਗਤ ਕਰ ਰਿਹਾ ਹੈ। ਸਰਹੱਦੀ ਸ਼ਹਿਰ ਬੇਰੇਗਸੁਰਨੀ 'ਚ ਪ੍ਰੈੱਸ ਕਾਨਫਰੰਸ 'ਚ ਓਰਬਾਨ ਨੇ ਕਿਹਾ ਕਿ ਮੈਂ ਅਜਿਹੇ ਲੋਕਾਂ ਨੂੰ ਵੀ ਦੇਖਿਆ ਹੈ ਜਿਨ੍ਹਾਂ ਕੋਲ ਕੋਈ ਯਾਤਰਾ ਦਸਤਾਵੇਜ਼ ਨਹੀਂ ਹਨ ਪਰ ਅਸੀਂ ਉਨ੍ਹਾਂ ਨੂੰ ਯਾਤਰਾ ਦਸਤਾਵੇਜ਼ ਵੀ ਉਪਲੱਬਧ ਕਰਵਾ ਰਹੇ ਹਾਂ। ਅਸੀਂ ਉਨ੍ਹਾਂ ਲੋਕਾਂ ਨੂੰ ਵੀ ਇਜਾਜ਼ਤ ਦੇ ਰਹੇ ਹਾਂ ਜੋ ਉਚਿਤ ਜਾਂਚ ਪ੍ਰਕਿਰਿਆ ਤੋਂ ਬਾਅਦ ਹੋਰ ਦੇਸ਼ਾਂ ਤੋਂ ਆਏ ਹਨ। ਜੰਗ ਕਾਰਨ ਯੂਕ੍ਰੇਨ ਤੋਂ ਭੱਜ ਕੇ ਕਈ ਹਜ਼ਾਰ ਸ਼ਰਨਾਰਥੀ ਹਾਲ ਦੇ ਦਿਨਾਂ 'ਚ ਹੰਗਰੀ 'ਚ ਦਾਖਲ ਹੋ ਚੁੱਕੇ ਹਨ।
ਇਹ ਵੀ ਪੜ੍ਹੋ : ਯੂਕ੍ਰੇਨ ਤੋਂ ਆਏ ਲੋਕਾਂ ਨੂੰ ਸ਼ਰਨ ਦੇਵੇਗਾ ਹੰਗਰੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਯੂਕ੍ਰੇਨ ਨੂੰ ਅਮਰੀਕਾ ਨੇ ਦਿੱਤੀ 35 ਕਰੋੜ ਡਾਲਰ ਦੀ ਵਾਧੂ ਫੌਜੀ ਸਹਾਇਤਾ
NEXT STORY