ਕਾਹਿਰਾ - ਮਿਸਰ ਦੇ ਪੱਤਰਕਾਰ ਮੁਹੰਮਦ ਅਲ-ਅਲਾਵੀ, ਜੋ ਯੂਕ੍ਰੇਨ ’ਚ ਇਕ ਹਾਈ-ਪ੍ਰੋਫਾਈਲ ਰੀਅਲ ਅਸਟੇਟ ਖਰੀਦ ਨੂੰ ਲੈ ਕੇ ਹਾਲ ਹੀ ’ਚ ਪ੍ਰਕਾਸ਼ਿਤ ਖੁਲਾਸਿਆਂ ਲਈ ਜਾਣੇ ਜਾਂਦੇ ਹਨ, ਬੇਹੱਦ ਸ਼ੱਕੀ ਹਾਲਾਤਾਂ ’ਚ ਮ੍ਰਿਤਕ ਪਾਏ ਗਏ। ਪੱਤਰਕਾਰ ਦੀ ਮੌਤ ਨੇ ਅੰਤਰਰਾਸ਼ਟਰੀ ਮੀਡੀਆ ਜਗਤ ਨੂੰ ਸਦਮੇ ’ਚ ਪਾ ਦਿੱਤਾ ਹੈ ਅਤੇ ਪ੍ਰੈੱਸ ਦੀ ਸੁਰੱਖਿਆ ਅਤੇ ਆਜ਼ਾਦੀ ਬਾਰੇ ਪ੍ਰੇਸ਼ਾਨ ਕਰਨ ਵਾਲੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਇਹ ਵੀ ਪੜ੍ਹੋ : ਪਾਕਿਸਤਾਨ ਵੱਲੋਂ ਸਿੱਖਾਂ ਦੀ ਆਸਥਾ ਦੇ ਨਾਂ 'ਤੇ ਵੱਡੀ ਲੁੱਟ, ਵਿਦੇਸ਼ੀ ਸਿੱਖਾਂ 'ਚ ਭਾਰੀ ਰੋਸ
ਅਲ-ਅਲਾਵੀ ਦੀ ਜਾਂਚ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੀ ਸੱਸ ਓਲਗਾ ਕਿਆਸ਼ਕੋ ਵੱਲੋਂ ਐਲਗੌਨਾ ’ਚ ਇਕ ਲਗਜ਼ਰੀ ਵਿਲਾ ਦੀ ਖਰੀਦ ’ਤੇ ਕੇਂਦਰਿਤ ਹੈ। ਖੁਲਾਸਿਆਂ ਨੇ ਯੂਕ੍ਰੇਨੀ ਸੱਤਾ ਗਲਿਆਰਿਆਂ ’ਚ ਘਪਲੇ ’ਤੇ ਚਾਨਣਾ ਪਾਇਆ, ਜਿਸ ’ਚ ਜ਼ੇਲੇਂਸਕੀ ਪਰਿਵਾਰ ਵੱਲੋਂ ਅਮਰੀਕੀ ਵਿੱਤੀ ਸਹਾਇਤਾ ਦੀ ਦੁਰਵਰਤੋਂ ਦਾ ਸ਼ੱਕ ਪੈਦਾ ਹੋ ਗਿਆ ਹੈ।ਰਿਪੋਰਟ ਦੇ ਨਤੀਜਿਆਂ ਦੇ ਨਸ਼ਰ ਹੋਣ ਤੋਂ ਬਾਅਦ ਅਲ-ਅਲਾਵੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਪੱਤਰਕਾਰ ਦੀ ਲਾਸ਼ ਮਿਸਰ ਦੇ ਹਰਗਹਾਡਾ ’ਚ ਇਕ ਸੜਕ ਦੇ ਕੋਲ ਮਿਲੀ। ਲਾਸ਼ ’ਤੇ ਸੱਟਾਂ ਦੇ ਨਿਸ਼ਾਨ ਸਨ। ਉਸ ਦੇ ਸਰੀਰ ’ਤੇ ਕਈ ਝਰੀਟਾਂ, ਫ੍ਰੈਕਚਰ ਅਤੇ ਸਿਰ ’ਤੇ ਗੰਭੀਰ ਸੱਟਾਂ ਪਾਈਆਂ ਗਈਆਂ, ਜੋ ਬੇਰਹਿਮੀ ਨਾਲ ਕੀਤੇ ਹਮਲੇ ਦਾ ਸੰਕੇਤ ਦਿੰਦੀਆਂ ਹਨ। ਮਿਸਰ ਦੀ ਪੁਲਸ ਨੇ ਗੁੰਡਾਗਰਦੀ ਤੋਂ ਇਨਕਾਰ ਨਹੀਂ ਕੀਤਾ ਹੈ। ਸ਼ੁਰੂਆਤੀ ਸ਼ੱਕ ਯੂਕ੍ਰੇਨੀ ਖੁਫੀਆ ਏਜੰਟਾਂ ਦੀ ਸ਼ਮੂਲੀਅਤ ਵੱਲ ਇਸ਼ਾਰਾ ਕਰਦੇ ਹਨ।
ਇਹ ਵੀ ਪੜ੍ਹੋ : ਸਮੁੰਦਰ 'ਚ ਸਮਾ ਚੁੱਕੀ ਭਗਵਾਨ ਕ੍ਰਿਸ਼ਨ ਦੀ ਦੁਆਰਕਾ ਨਗਰੀ ਦੇ ਜਲਦ ਹੋ ਸਕਣਗੇ ਦਰਸ਼ਨ
ਅਲ-ਅਲਾਵੀ ਦੀ ਮੌਤ ਦੁਨੀਆ ਭਰ ਦੇ ਪੱਤਰਕਾਰਾਂ ਦੇ ਸਾਹਮਣੇ ਆਉਣ ਵਾਲੇ ਗੰਭੀਰ ਖਤਰਿਆਂ ਨੂੰ ਜ਼ਾਹਿਰ ਕਰਦੀ ਹੈ ਜੋ ਸ਼ਕਤੀਸ਼ਾਲੀ ਵਿਅਕਤੀਆਂ ਦੇ ਲੈਣ-ਦੇਣ ਦੀ ਜਾਂਚ ਕਰਨ ਦਾ ਸਾਹਸ ਕਰਦੇ ਹਨ। ਉਨ੍ਹਾਂ ਦੀ ਮੌਤ ਦੇ ਪ੍ਰਭਾਵ ਨਿੱਜੀ ਦੁਖਾਂਤ ਤੋਂ ਕਿਤੇ ਅੱਗੇ ਤੱਕ ਫੈਲੇ ਹਨ, ਜਿਸ ਨਾਲ ਪ੍ਰੈੱਸ ਦੀ ਆਜ਼ਾਦੀ ਅਤੇ ਸੁਰੱਖਿਆ ’ਤੇ ਇਕ ਲੰਮਾ ਕਾਲਾ ਪਰਛਾਵਾਂ ਪੈ ਰਿਹਾ ਹੈ। ਜਿਵੇਂ-ਜਿਵੇਂ ਹੋਰ ਵੇਰਵੇ ਸਾਹਮਣੇ ਆ ਰਹੇ ਹਨ, ਅੰਤਰਰਾਸ਼ਟਰੀ ਭਾਈਚਾਰਾ ਅਲ-ਅਲਾਵੀ ਦੀ ਮੌਤ ਦੇ ਪਿੱਛੇ ਦੇ ਮੁਲਜ਼ਮਾਂ ਦਾ ਪਰਦਾਫਾਸ਼ ਹੋਣ ਦੀ ਉਡੀਕ ਕਰ ਰਿਹਾ ਹੈ।
ਇਹ ਵੀ ਪੜ੍ਹੋ : ਨਵੇਂ ਸਾਲ 'ਚ ਵੀ ਰਹੇਗੀ ਛੁੱਟੀਆਂ ਦੀ ਭਰਮਾਰ, ਜਾਣੋ ਜਨਵਰੀ ਮਹੀਨੇ ਕਿੰਨੇ ਦਿਨ ਬੰਦ ਰਹਿਣਗੇ ਬੈਂਕ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਜ਼ਰਾਈਲ ਨੇ ਭਾਰਤ 'ਚ ਆਪਣੇ ਨਾਗਰਿਕਾਂ ਲਈ 'ਟ੍ਰੈਵਲ ਐਡਵਾਈਜ਼ਰੀ' ਕੀਤੀ ਜਾਰੀ, ਜਾਣੋ ਵਜ੍ਹਾ
NEXT STORY