ਮੁੰਬਈ- ਪਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇਸ ਵੇਲੇ ਆਪਣੇ ਇੰਡੀਆ ਟੂਰ ਨੂੰ ਲੈ ਕੇ ਚਰਚਾ 'ਚ ਹਨ। ਅਦਾਕਾਰ ਦਾ ਟੂਰ ‘ਦਿਲ-ਲੁਮਿਨਾਟੀ’ ਜ਼ਬਰਦਸਤ ਹਿੱਟ ਰਿਹਾ ਹੈ। ਐਕਟਿੰਗ ਅਤੇ ਗਾਇਕੀ ਦੋਹਾਂ ‘ਚ ਆਪਣਾ ਜਲਵਾ ਬਿਖੇਰ ਰਹੇ ਗਾਇਕ ਦਿਲਜੀਤ ਆਪਣਾ ਟੂਰ ਖਤਮ ਕਰਦੇ ਹੀ ਬੋਨੀ ਕਪੂਰ ਦੀ ਫਿਲਮ ‘ਨੋ ਐਂਟਰੀ 2’ ਦੀ ਸ਼ੂਟਿੰਗ ਸ਼ੁਰੂ ਕਰਨ ਵਾਲੇ ਹਨ। ਹਾਲ ਹੀ ‘ਚ ਬੋਨੀ ਕਪੂਰ ਨੇ ਆਪਣੀ ਸੁਪਰਹਿੱਟ ਫਿਲਮ ਦੇ ਸੀਕਵਲ ‘ਚ ਦਿਲਜੀਤ ਨੂੰ ਕਾਸਟ ਕਰਨ ਦੀ ਗੱਲ ਕੀਤੀ ਸੀ। ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਹੀ ਅਦਾਕਾਰ ਨਾਲ ਬਹੁਤ ਚੰਗੀ ਬਾਂਡਿੰਗ ਸ਼ੇਅਰ ਕਰਦੇ ਹਨ ਅਤੇ ਉਹ ਦੋਵੇਂ ਪਹਿਲਾਂ ਵੀ ਇਕ ਫਿਲਮ ਵਿੱਚ ਕੰਮ ਕਰਨ ਵਾਲੇ ਸਨ।
ਇਹ ਵੀ ਪੜ੍ਹੋ-ਕੈਂਸਰ ਵਰਗੀ ਖਤਰਨਾਕ ਬਿਮਾਰੀ ਤੋਂ ਬਚਣ ਲਈ ਮਰਦ ਬਣਾਉਣ ਮਹੀਨੇ 'ਚ 21 ਵਾਰ ਸਬੰਧ!
ਇਕ ਚੈਨਲ ਨਾਲ ਗੱਲ ਕਰਦੇ ਹੋਏ ਬੋਨੀ ਕਪੂਰ ਕਹਿੰਦੇ ਹਨ, ‘ਮੈਨੂੰ ਦਿਲਜੀਤ ‘ਤੇ ਮਾਣ ਹੈ। ਉਨ੍ਹਾਂ ਨੇ ਆਪਣੇ ਕਰੀਅਰ ‘ਚ ਜੋ ਕੁਝ ਹਾਸਲ ਕੀਤਾ ਹੈ ਅਤੇ ਉਹ ਜੋ ਵੀ ਕਰ ਰਹੇ ਹਨ, ਮੈਨੂੰ ਇਸ ਗੱਲ ‘ਤੇ ਮਾਣ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅਸੀਂ ਪਹਿਲਾਂ ਵੀ ਇਕੱਠੇ ਕੰਮ ਕਰਨ ਜਾ ਰਹੇ ਸੀ। ਮੈਂ ਉਨ੍ਹਾਂ ਨੂੰ ਇੱਕ ਫਿਲਮ ਵਿੱਚ ਕਾਸਟ ਕਰਨਾ ਚਾਹੁੰਦਾ ਸੀ ਜੋ ਮੈਂ 6-7 ਸਾਲ ਪਹਿਲਾਂ, ਪ੍ਰਿਅੰਕਾ ਦੇ ਅਮਰੀਕਾ ਸ਼ਿਫਟ ਹੋਣ ਤੋਂ ਪਹਿਲਾਂ ਪਲਾਨ ਕੀਤੀ ਸੀ।
ਇਹ ਵੀ ਪੜ੍ਹੋ- ਸਰਦੀਆਂ 'ਚ ਜ਼ਰੂਰ ਖਾਓ 'ਪਪੀਤਾ', ਕੈਂਸਰ ਸਣੇ ਸਰੀਰ ਦੇ ਕਈ ਰੋਗ ਹੋਣਗੇ ਦੂਰ
ਅਦਾਕਾਰਾ ਪ੍ਰਿਯੰਕਾ ਦੇ ਪਤੀ ਦੇ ਰੋਲ 'ਚ ਦਿਖਦੇ ਦਿਲਜੀਤ
ਫਿਲਮ ਨਿਰਮਾਤਾ ਨੇ ਅੱਗੇ ਕਿਹਾ, ‘ਅਸੀਂ 1.5-2 ਸਾਲ ਤੱਕ ਪ੍ਰਿਅੰਕਾ ਚੋਪੜਾ ਦਾ ਇੰਤਜ਼ਾਰ ਕੀਤਾ ਸੀ। ਜਦੋਂ ਮੈਂ ਪ੍ਰਿਅੰਕਾ ਨਾਲ ਗੱਲ ਕਰਦਾ ਸੀ ਤਾਂ ਉਹ ਕਹਿੰਦੀ ਸੀ ਕਿ ਸਕ੍ਰਿਪਟ ਮੇਰੇ ਕੋਲ ਹੈ। ਮੈਂ ਫਿਲਮ ਵਿੱਚ ਆਪਣੇ ਆਪ ਦੀ ਕਲਪਨਾ ਕਰ ਸਕਦੀ ਹਾਂ। ਉਸ ਫ਼ਿਲਮ ਵਿੱਚ ਮੈਂ ਦਿਲਜੀਤ ਦੋਸਾਂਝ ਨੂੰ ਪ੍ਰਿਅੰਕਾ ਦੇ ਆਪੋਜਿਟ ਕਾਸਟ ਕਰਨਾ ਚਾਹੁੰਦਾ ਸੀ। ਮੈਂ ਉਨ੍ਹਾਂ ਨੂੰ ਪ੍ਰਿਅੰਕਾ ਦੇ ਪਤੀ ਦੇ ਰੋਲ ਵਿੱਚ ਲੈਣਾ ਚਾਹੁੰਦਾ ਸੀ। ਸਾਡਾ ਰਿਸ਼ਤਾ ਇੰਨਾ ਪੁਰਾਣਾ ਹੈ ਅਤੇ ਹੁਣ ਭਗਵਾਨ ਦੀ ਕਿਰਪਾ ਨਾਲ ਸਾਨੂੰ ਦੁਬਾਰਾ ਇਕੱਠੇ ਕੰਮ ਕਰਨ ਦਾ ਮੌਕਾ ਮਿਲਿਆ ਹੈ। ਦਿਲਜੀਤ ਹੁਣ ਨੋ ਐਂਟਰੀ 2 ਦਾ ਹਿੱਸਾ ਬਣਨ ਵਾਲੇ ਹਨ।
ਇਹ ਵੀ ਪੜ੍ਹੋ- ਸਰਦੀ ਦੇ ਮੌਸਮ 'ਚ ਹਾਰਟ ਅਟੈਕ ਤੋਂ ਬਚਾਏਗੀ ਇਹ ਖੱਟੀ ਮਿੱਟੀ ਚੀਜ਼
10 ਅਭਿਨੇਤਰੀਆਂ ਨਾਲ ਦਿਖਣਗੇ 3 ਹੀਰੋ
ਬੋਨੀ ਕਪੂਰ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਸਾਲ 2005 ਦੀ ਸੁਪਰਹਿੱਟ ਫਿਲਮ ‘ਨੋ ਐਂਟਰੀ’ ਦਾ ਸੀਕਵਲ ਬਣਨ ਜਾ ਰਿਹਾ ਹੈ। ‘ਨੋ ਐਂਟਰੀ 2’ ‘ਚ ਦਿਲਜੀਤ ਦੋਸਾਂਝ, ਵਰੁਣ ਧਵਨ ਅਤੇ ਅਰਜੁਨ ਕਪੂਰ ਨਜ਼ਰ ਆਉਣਗੇ। ਫਿਲਮ ਨਿਰਮਾਤਾ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਸੀ ਕਿ ਫਿਲਮ ਵਿਚ 3 ਹੀਰੋ 10 ਅਭਿਨੇਤਰੀਆਂ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ।
ਇਹ ਵੀ ਪੜ੍ਹੋ- ਠੰਡ 'ਚ ਜ਼ਿਆਦਾ ਦੇਰ ਧੁੱਪ 'ਚ ਬੈਠਣ ਵਾਲੇ ਹੋ ਜਾਣ ਸਾਵਧਾਨ, ਹੋ ਸਕਦੈ ਸਕਿਨ ਕੈਂਸਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਗਾਇਕ ਕਰਨ ਔਜਲਾ ਨਾਲ ਪਰਿਣਿਤੀ ਚੌਪੜਾ ਨੇ ਕੀਤਾ ਡਾਂਸ
NEXT STORY