ਨਿਊਯਾਰਕ (ਏਜੰਸੀ)- ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਵੱਲੋਂ ਨਿਊਯਾਰਕ ਦੇ ਮੈਡੀਸਨ ਸਕੁਏਅਰ ਗਾਰਡਨ ਵਿੱਚ ਆਯੋਜਿਤ ਇੱਕ ਰੈਲੀ ਦੌਰਾਨ ਉਸ ਦੇ ਬੁਲਾਰਿਆਂ ਨੇ ਕਥਿਤ ਤੌਰ ‘ਤੇ ‘ਅਸ਼ਲੀਲ ਅਤੇ ਨਸਲਵਾਦੀ’ ਟਿੱਪਣੀਆਂ ਕੀਤੀਆਂ। ਚੋਣਾਂ ਤੋਂ ਠੀਕ ਇੱਕ ਹਫ਼ਤਾ ਪਹਿਲਾਂ ਐਤਵਾਰ ਰਾਤ ਨੂੰ ਆਯੋਜਿਤ ਰੈਲੀ ਵਿੱਚ ਬੁਲਾਰਿਆਂ ਨੇ ਪਿਓਰਟੋ ਰੀਕੋ ਨੂੰ “ਕੂੜੇ ਦਾ ਤੈਰਦਾ ਟਾਪੂ” ਦੱਸਿਆ ਅਤੇ ਡੈਮੋਕਰੇਟਿਕ ਉਪ ਪ੍ਰਧਾਨ ਕਮਲਾ ਹੈਰਿਸ ਨੂੰ “ਸ਼ੈਤਾਨ” ਕਰਾਰ ਦਿੱਤਾ। ਹੈਰਿਸ 'ਤੇ ਨਿਸ਼ਾਨਾ ਸਾਧਦਿਆਂ ਬੁਲਾਰਿਆਂ ਨੇ ਕਿਹਾ ਕਿ ਪਹਿਲੀ ਮਹਿਲਾ ਅਤੇ ਗੈਰ ਗੋਰੀ ਮਹਿਲਾ ਰਾਸ਼ਟਰਪਤੀ ਬਣਨ ਦੀ ਚਾਹਵਾਨ ਮਹਿਲਾ ਨੇ ਵੇਸਵਾ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਰੈਲੀ ਦੌਰਾਨ, ਸਟੈਂਡਅੱਪ ਕਾਮੇਡੀਅਨ ਟੋਨੀ ਹਿੰਚਕਲਿਫ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਤੁਸੀਂ ਲੋਕ ਇਹ ਜਾਣਦੇ ਹੋ ਜਾਂ ਨਹੀਂ, ਪਰ ਸਮੁੰਦਰ ਦੇ ਵਿਚਕਾਰ ਸਚਮੁੱਚ ਕੂੜੇ ਦਾ ਇੱਕ ਤੈਰਦਾ ਟਾਪੂ ਹੈ। ਮੈਨੂੰ ਲੱਗਦਾ ਹੈ ਕਿ ਇਸਨੂੰ ਪਿਓਰਟੋ ਰੀਕੋ ਕਿਹਾ ਜਾਂਦਾ ਹੈ।'
ਇਹ ਵੀ ਪੜ੍ਹੋ: ਗਾਜ਼ਾ 'ਚ ਇਕ ਸਾਲ ਤੋਂ ਜਾਰੀ ਜੰਗ 'ਚ 43,000 ਤੋਂ ਵੱਧ ਫਲਸਤੀਨੀ ਮਾਰੇ ਗਏ
ਹਿੰਚਕਲਿਫ ਦੀ ਇਸ ਟਿੱਪਣੀ ਦੀ ਹੈਰਿਸ ਦੀ ਪ੍ਰਚਾਰ ਮੁਹਿੰਮ ਵੱਲੋਂ ਤੁਰੰਤ ਆਲੋਚਨਾ ਕੀਤੀ ਗਈ, ਕਿਉਂਕਿ ਉਹ ਪੈਨਸਿਲਵੇਨੀਆ ਅਤੇ ਹੋਰ ਰਾਜਾਂ ਵਿੱਚ ਪਿਓਰਟੋ ਰੀਕੋ ਦੇ ਭਾਈਚਾਰਿਆਂ ਦੀਆਂ ਵੋਟਾਂ ਲਈ ਟਰੰਪ ਨਾਲ ਮੁਕਾਬਲਾ ਕਰ ਰਹੀ ਹੈ। ਹਿੰਚਕਲਿਫ ਦੇ ਵਿਵਾਦਿਤ ਬਿਆਨ ਤੋਂ ਤੁਰੰਤ ਬਾਅਦ ਪਿਓਰਟੋ ਰੀਕੋ ਨਾਲ ਤਾਲੁਕ ਰੱਖਣ ਵਾਲੇ ਸੰਗੀਤ ਸੁਰਪਸਟਾਰ ਬੈਡ ਬਨੀ ਨੇ ਹੈਰਿਸ ਦਾ ਸਮਰਥਨ ਕੀਤਾ। ਹਾਲਾਂਕਿ, ਟਰੰਪ ਦੀ ਪ੍ਰਚਾਰ ਮੁਹਿੰਮ ਨੇ ਹਿੰਚਕਲਿਫ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਸੀਨੀਅਰ ਸਲਾਹਕਾਰ ਡੇਨੀਅਲ ਅਲਵਾਰੇਜ਼ ਨੇ ਇੱਕ ਬਿਆਨ ਵਿੱਚ ਕਿਹਾ, 'ਇਹ ਹਾਸੋਹੀਣੀ ਟਿੱਪਣੀ ਰਾਸ਼ਟਰਪਤੀ ਟਰੰਪ ਜਾਂ ਪ੍ਰਚਾਰ ਮੁਹਿੰਮ ਦੇ ਵਿਚਾਰਾਂ ਨੂੰ ਨਹੀਂ ਦਰਸਾਉਂਦੀ ਹੈ।' ਇਸ ਤੋਂ ਇਲਾਵਾ, ਰੈਲੀ ਵਿੱਚ ਹੋਰ ਬੁਲਾਰਿਆਂ ਨੇ ਵੀ ਅਸ਼ਲੀਲ ਟਿੱਪਣੀਆਂ ਕੀਤੀਆਂ ਹਨ।" ਟਰੰਪ ਦੇ ਬਚਪਨ ਦੇ ਦੋਸਤ ਡੇਵਿਡ ਰੇਮ ਨੇ ਹੈਰਿਸ ਨੂੰ "ਸ਼ੈਤਾਨ" ਕਿਹਾ। ਕਾਰੋਬਾਰੀ ਗ੍ਰਾਂਟ ਕਾਰਡੋਨ ਨੇ ਭੀੜ ਨੂੰ ਕਿਹਾ, "ਹੈਰਿਸ ਅਤੇ ਉਸਦੇ ਦਲਾਲ ਸਾਡੇ ਦੇਸ਼ ਨੂੰ ਤਬਾਹ ਕਰ ਦੇਣਗੇ।"
ਇਹ ਵੀ ਪੜ੍ਹੋ : ਚਾਡ 'ਚ ਫੌਜੀ ਅੱਡੇ 'ਤੇ ਹਮਲੇ 'ਚ ਮਾਰੇ ਗਏ ਘੱਟੋ-ਘੱਟ 40 ਫੌਜੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਾਜ਼ਾ 'ਚ ਇਕ ਸਾਲ ਤੋਂ ਜਾਰੀ ਜੰਗ 'ਚ 43,000 ਤੋਂ ਵੱਧ ਫਲਸਤੀਨੀ ਮਾਰੇ ਗਏ
NEXT STORY