ਵਾਸ਼ਿੰਗਟਨ (ਏਜੰਸੀ)— ਰਾਗਹੈੱਡ ਅਜਿਹੇ ਵਿਅਕਤੀ ਨੂੰ ਪਰਿਭਾਸ਼ਿਤ ਕਰਦਾ ਹੈ ਜੋ ਸਿਰ 'ਤੇ ਪੱਗ ਬੰਨ੍ਹਦਾ ਹੈ ਅਤੇ ਅਕਸਰ ਦੁਰਵਿਵਹਾਰ ਦਾ ਸ਼ਿਕਾਰ ਹੁੰਦਾ ਹੈ। ਸਿੱਖੀ ਪਛਾਣ ਬਾਰੇ ਜਾਗਰੂਕਤਾ ਫੈਲਾਉਣ ਲਈ ਲਾਸ ਏਂਜਲਸ ਵਿਚ 20 ਸਤੰਬਰ ਨੂੰ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ। ਰਾਗਹੈੱਡ ਅਜਿਹਾ ਪ੍ਰੋਡਕਸ਼ਨ ਹੈ ਜੋ 9/11 ਦੇ ਬਾਅਦ ਤੋਂ ਸਿੱਖਾਂ ਅਤੇ ਐਕਸਨੋਫੋਬੀਆ (ਵਿਦੇਸ਼ੀ ਲੋਕਾਂ ਨੂੰ ਪਸੰਦ ਨਾ ਕਰਨ ਵਾਲੇ) ਦਾ ਪਤਾ ਲਗਾਉਂਦਾ ਹੈ। ਇਕ ਵੂਮੈਨ ਸ਼ੋਅ ਵਿਚ ਸੁਨਦੀਪ ਮੌਰੀਸਨ ਦੂਜੀ ਪੀੜ੍ਹੀ ਦੇ ਅਮਰੀਕੀ ਸਿੱਖਾਂ ਨੂੰ ਆਸ, ਨਫਰਤ ਅਤੇ ਅਮਰੀਕੀ ਪਛਾਣ ਬਾਰੇ ਸੰਬੋਧਿਤ ਕਰੇਗੀ।
5 ਅਗਸਤ, 2012 ਨੂੰ ਵਿਸਕਾਨਸਿਨ ਵਿਖੇ ਓਕ ਕ੍ਰੀਕ ਵਿਚ ਸਿੱਖ ਗੁਰਦੁਆਰੇ 'ਤੇ ਗੋਰਿਆਂ ਨੇ ਹਮਲਾ ਕੀਤਾ ਸੀ। ਇਸ ਹਮਲੇ ਵਿਚ 6 ਲੋਕਾਂ ਦੀ ਗੋਲੀਬਾਰੀ ਵਿਚ ਮੌਤ ਹੋ ਗਈ। ਪ੍ਰੋਗਰਾਮ ਦੌਰਾਨ ਸੁਨਦੀਪ ਉਨ੍ਹਾਂ 6 ਲੋਕਾਂ ਦੀ ਤਸਵੀਰ ਪੇਸ਼ ਕਰੇਗੀ, ਜਿਨ੍ਹਾਂ ਦੀ ਜ਼ਿੰਦਗੀ ਇਸ ਹਮਲੇ ਕਾਰਨ ਬਦਲ ਗਈ ਸੀ। 9/11 ਹਮਲੇ ਦੇ ਬਾਅਦ ਸਿੱਖਾਂ, ਮੁਸਲਮਾਨਾਂ ਅਤੇ ਹੋਰ ਪ੍ਰਵਾਸੀ ਭਾਈਚਾਰੇ ਪ੍ਰਤੀ ਨਸਲੀ ਹਮਲਿਆਂ ਵਿਚ ਵਾਧਾ ਹੋਇਆ ਹੈ। ਸਿੱਖ ਅਕਸਰ ਆਪਣੀ ਪੱਗ ਅਤੇ ਲੰਬੀ ਦਾੜ੍ਹੀ ਕਾਰਨ ਮੁਸਲਮਾਨ ਸਮਝੇ ਜਾਂਦੇ ਹਨ ਅਤੇ ਹਮਲਿਆਂ ਦੇ ਸ਼ਿਕਾਰ ਹੁੰਦੇ ਰਹਿੰਦੇ ਹਨ। ਰਿਪੋਰਟਾਂ ਮੁਤਾਬਕ ਅਮਰੀਕਾ ਵਿਚ ਲੱਗਭਗ 5 ਲੱਖ ਸਿੱਖ ਰਹਿੰਦੇ ਹਨ ਜੋ ਅਕਸਰ ਹਮਲੇ ਦੇ ਸ਼ਿਕਾਰ ਹੁੰਦੇ ਰਹਿੰਦੇ ਹਨ।

ਸੁਨਦੀਪ ਪੰਜਾਬੀ ਸਿੱਖ ਲੇਖਿਕਾ, ਅਦਾਕਾਰਾ ਅਤੇ ਕਾਰਕੁੰਨ ਹੈ। ਉਸ ਨੇ ਅਮਰੀਕੀ ਸੰਗੀਤ ਅਤੇ ਨਾਟਕੀ ਅਕੈਡਮੀ ਨਿਊਯਾਰਕ ਤੋਂ ਗ੍ਰੈਜੁਏਸ਼ਨ ਕੀਤੀ ਹੈ। ਉਸ ਦਾ ਕੰਮ ਸਮਾਜਿਕ ਨਿਆਂ, ਸੱਭਿਆਚਾਰਕ ਵਿਰੋਧ, ਅੰਤਰ ਨਸਲੀ ਪਰਿਵਾਰਕ ਗਤੀਸ਼ੀਲਤਾ ਅਤੇ ਨਾਰੀਵਾਦ 'ਤੇ ਆਧਾਰਿਤ ਹੈ। ਉਹ ਇਹ ਦਿਖਾਉਣਾ ਚਾਹੁੰਦੀ ਹੈ ਕਿ ਕਿਵੇਂ ਸਿੱਖਾਂ ਨੂੰ ਗਲਤ ਸਮਝਿਆ ਜਾਂਦਾ ਹੈ ਅਤੇ ਗਲਤ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ। ਇਸ ਲਈ ਲੋਕਾਂ ਨੂੰ ਸਿੱਖੀ ਬਾਰੇ ਸਿੱਖਿਅਤ ਕੀਤੇ ਜਾਣ ਦੀ ਲੋੜ ਹੈ।
ਅੰਮ੍ਰਿਤਾ ਧਾਲੀਵਾਲ ਰਾਗਹੈੱਡ ਦੀ ਨਿਰਦੇਸ਼ਕ ਹੈ। ਉਸ ਨੇ ਸਿੱਖੀ ਬਾਰੇ ਜਾਗਰੂਕਤਾ ਫੈਲਾਉਣ ਲਈ ਮਹੱਤਵਪੂਰਣ ਕੰਮ ਕੀਤੇ ਹਨ। ਅੰਮ੍ਰਿਤਾ ਦਲ ਵੀਟੋ ਥੀਏਟਰ ਕੰਪਨੀ ਦੀ ਬਾਨੀ ਹੈ। ਉਹ ਵਾਸ਼ਿੰਗਟਨ ਡੀ.ਸੀ. ਵਿਚ ਕਾਂਗਰਸ ਲਾਇਬ੍ਰੇਰੀ ਵਿਚ ਸਿੱਖੀ ਸੱਭਿਅਤਾ ਅਤੇ ਵਿਰਾਸਤ ਬਾਰੇ ਜਾਣਕਾਰੀ ਹਾਸਲ ਕਰ ਰਹੀ ਹੈ।
ਮਨਜੀਤ ਸਿੰਘ ਜੀ. ਕੇ. 'ਤੇ ਹਮਲਾ ਮਾਮਲਾ : ਅਮਰੀਕੀ ਦੂਤਘਰ ਪੁੱਜਾ ਅਕਾਲੀ ਦਲ ਦਾ ਵਫਦ
NEXT STORY