ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਯੂਕ੍ਰੇਨ ਦੇ ਸ਼ਹਿਰਾਂ ਅਤੇ ਨਾਗਰਿਕਾਂ 'ਤੇ ਹਮਲਿਆਂ ਦਰਮਿਆਨ ਰੂਸ ਨੂੰ ਸਾਜੋ-ਸਾਮਾਨ ਦੀ ਮਦਦ ਦੇਣ 'ਤੇ 'ਗੰਭੀਰ ਨਤੀਜੇ' ਦੀ ਚੇਤਾਵਨੀ ਦਿੱਤੀ ਹੈ। ਦੋਵਾਂ ਨੇਤਾਵਾਂ ਨੇ ਸ਼ੁੱਕਰਵਾਰ ਨੂੰ ਕਰੀਬ 2 ਘੰਟੇ ਤੱਕ ਟੈਲੀਫੋਨ 'ਤੇ ਗੱਲਬਾਤ ਕੀਤੀ। ਗੱਲਬਾਤ ਦਾ ਕੇਂਦਰ ਯੂਕ੍ਰੇਨ 'ਤੇ ਰੂਸੀ ਹਮਲਾ ਸੀ। ਨਵੰਬਰ ਤੋਂ ਬਾਅਦ ਦੋਵਾਂ ਨੇਤਾਵਾਂ ਵਿਚਾਲੇ ਸ਼ਾਇਦ ਇਹ ਪਹਿਲੀ ਗੱਲਬਾਤ ਸੀ।
ਇਹ ਵੀ ਪੜ੍ਹੋ: ਯੂਕ੍ਰੇਨੀ ਸ਼ਰਨਾਰਥੀਆਂ ਲਈ ‘ਮਸੀਹਾ’ ਬਣੇ UK ਦੇ ਸਾਬਕਾ PM, ਖ਼ੁਦ ਟਰੱਕ ਚਲਾ ਪੋਲੈਂਡ ਨੂੰ ਪਾਏ ਚਾਲੇ (ਵੀਡੀਓ)
ਵ੍ਹਾਈਟ ਹਾਊਸ ਮੁਤਾਬਕ, 'ਰਾਸ਼ਟਰਪਤੀ ਬਾਈਡੇਨ ਨੇ ਚਰਚਾ 'ਚ ਇਸ ਸੰਕਟ 'ਤੇ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਦੇ ਵਿਚਾਰ ਪ੍ਰਗਟ ਕੀਤੇ ਹਨ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜੇਕਰ ਚੀਨ ਰੂਸ ਨੂੰ ਸਾਜੋ-ਸਾਮਾਨ ਦੀ ਸਹਾਇਤਾ ਪ੍ਰਦਾਨ ਕਰਦਾ ਹੈ, ਤਾਂ ਇਸ ਦਾ ਮਤਲਬ ਯੂਕ੍ਰੇਨ ਦੇ ਸ਼ਹਿਰਾਂ ਅਤੇ ਨਾਗਰਿਕਾਂ ਦੇ ਖ਼ਿਲਾਫ਼ ਵਹਿਸ਼ੀ ਹਮਲਿਆਂ ਵਿਚ ਸਹਿਯੋਗ ਕਰਨਾ ਹੋਵੇਗਾ। ਰਾਸ਼ਟਰਪਤੀ ਨੇ ਸੰਕਟ ਦੇ ਕੂਟਨੀਤਕ ਹੱਲ ਲਈ ਆਪਣਾ ਸਮਰਥਨ ਸਪੱਸ਼ਟ ਕੀਤਾ।' ਵ੍ਹਾਈਟ ਹਾਊਸ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਮੁਕਾਬਲੇ ਦੇ ਪ੍ਰਬੰਧਨ ਲਈ ਖੁੱਲ੍ਹੀ ਗੱਲਬਾਤ ਦੀ ਪ੍ਰਣਾਲੀ ਨੂੰ ਬਣਾਏ ਰੱਖਣ ਦੇ ਮਹੱਤਵ 'ਤੇ ਵੀ ਦੋਵੇਂ ਨੇਤਾ ਸਹਿਮਤ ਸਨ। ਚਰਚਾ ਵਿਚ ਬਾਈਡੇਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਤਾਈਵਾਨ ਬਾਰੇ ਅਮਰੀਕਾ ਦੀ ਨੀਤੀ ਵਿਚ ਕੋਈ ਬਦਲਾਅ ਨਹੀਂ ਆਇਆ ਹੈ ਅਤੇ ਅਮਰੀਕਾ ਸਥਿਤੀ ਵਿਚ ਕਿਸੇ ਵੀ ਇਕਪਾਸੜ ਤਬਦੀਲੀ ਦਾ ਵਿਰੋਧ ਕਰਨਾ ਜਾਰੀ ਰੱਖੇਗਾ।
ਇਹ ਵੀ ਪੜ੍ਹੋ: ਅੰਤਰਰਾਸ਼ਟਰੀ ਯਾਤਰੀਆਂ ਲਈ ਵੱਡੀ ਖ਼ਬਰ, ਬ੍ਰਿਟੇਨ ਨੇ ਕੋਵਿਡ-19 ਸਬੰਧੀ ਸਾਰੀਆਂ ਪਾਬੰਦੀਆਂ ਕੀਤੀਆਂ ਖ਼ਤਮ
ਇਸ ਦੌਰਾਨ ਚੀਨੀ ਵਿਦੇਸ਼ ਮੰਤਰਾਲਾ ਨੇ ਰਾਸ਼ਟਰਪਤੀ ਸ਼ੀ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ਨੇ ਬਾਈਡੇਨ ਨੂੰ ਕਿਹਾ ਹੈ ਕਿ ਸੰਘਰਸ਼ ਅਤੇ ਟਕਰਾਅ ਕਿਸੇ ਦੇ ਹਿੱਤ ਵਿਚ ਨਹੀਂ ਹਨ। ਹੁਣ ਸਭ ਤੋਂ ਵੱਧ ਤਰਜੀਹਾਂ ਗੱਲਬਾਤ ਨੂੰ ਜਾਰੀ ਰੱਖਣਾ, ਨਾਗਰਿਕਾਂ ਨੂੰ ਜ਼ਖ਼ਮੀ ਹੋਣ ਤੋਂ ਬਚਾਉਣਾ, ਇਸ ਮਨੁੱਖੀ ਸੰਕਟ ਅਤੇ ਜੰਗ ਨੂੰ ਜਲਦੀ ਤੋਂ ਜਲਦੀ ਖ਼ਤਮ ਕਰਨਾ ਹੈ। ਚੀਨ ਦੇ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ, 'ਯੂਕ੍ਰੇਨ ਸੰਕਟ ਇਕ ਅਜਿਹੀ ਚੀਜ ਹੈ, ਜਿਸ ਨੂੰ ਅਸੀਂ ਨਹੀਂ ਦੇਖਣਾ ਚਾਹੁੰਦੇ।' ਗਾਰਡੀਅਨ ਨੇ ਚੀਨੀ ਮੰਤਰਾਲਾ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ: ਕੈਨੇਡਾ ਨੇ ਬੱਚਿਆਂ ਲਈ Moderna Spikevax ਕੋਵਿਡ-19 ਵੈਕਸੀਨ ਨੂੰ ਦਿੱਤੀ ਮਨਜ਼ੂਰੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਯੂਕ੍ਰੇਨੀ ਸ਼ਰਨਾਰਥੀਆਂ ਲਈ ‘ਮਸੀਹਾ’ ਬਣੇ UK ਦੇ ਸਾਬਕਾ PM, ਖ਼ੁਦ ਟਰੱਕ ਚਲਾ ਪੋਲੈਂਡ ਨੂੰ ਪਾਏ ਚਾਲੇ (ਵੀਡੀਓ)
NEXT STORY