ਵਾਸ਼ਿੰਗਟਨ— ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਕਿਹਾ ਕਿ ਅਮਰੀਕਾ ਦੱਖਣੀ ਏਸ਼ੀਆ 'ਚ ਸੁਰੱਖਿਆ ਮਜ਼ਬੂਤ ਕਰਨ ਲਈ ਭਾਰਤ ਨੂੰ ਜ਼ਰੂਰੀ ਸਰੋਤ ਅਤੇ ਤਕਨੀਕ ਮੁਹੱਈਆ ਕਰਵਾਏਗਾ। ਉਨ੍ਹਾਂ ਕਿਹਾ, ''ਤੁਹਾਨੂੰ ਕੱਲ ਦੇ ਐਲਾਨ ਤੋਂ ਪਾਰ ਦੇਖਣ ਦੀ ਜ਼ਰੂਰਤ ਨਹੀਂ ਹੈ, ਜਿਸ ਦੇ ਮੁਤਾਬਕ ਅਮਰੀਕਾ ਭਾਰਤ ਨੂੰ ਸੀ ਗਾਰਡੀਅਨ ਯੂਏਵੀ, ਅਪਾਚੇ ਲੜਾਕੂ ਹੈਲੀਕਾਪਟਰ ਅਤੇ ਸੀ-17 ਆਵਾਜਾਈ ਜਹਾਜ਼ ਵੇਚੇਗਾ।'' ਪੇਂਸ ਨੇ ਕਿਹਾ ਕਿ ਵਿਕਰੀ ਨੂੰ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਨਾਲ ਪਾਰੰਪਰਿਕ ਸੁਰੱਖਿਆ ਨੂੰ ਲੈ ਕੇ ਦੋਹਾਂ ਦੇਸ਼ਾਂ ਦੀ ਵਚਨਬੱਧਤਾ ਦਿਖੇਗੀ ਅਤੇ ਸੁਰੱਖਿਆ ਲਈ ਭਾਗੀਦਾਰੀ ਦੇ ਮਹੱਤਵ ਦਾ ਪਤਾ ਚਲੇਗਾ।
ਨਵੇਂ ਸਾਈਬਰ ਹਮਲੇ ਨਾਲ ਦੁਨੀਆ ਭਰ 'ਚ ਨੁਕਸਾਨ
NEXT STORY