ਸਿਓਲ- ਦੱਖਣੀ ਕੋਰੀਆ ਵਿਚ ਅਮਰੀਕੀ ਅੰਬੈਸਡਰ ਨੇ ਇਹ ਕਹਿੰਦੇ ਹੋਏ ਆਪਣੀਆਂ ਮੁੱਛਾਂ ਕਟਵਾ ਲਈਆਂ ਹਨ ਕਿ ਭਿਆਨਕ ਗਰਮੀ ਵਿਚ ਕੋਰੋਨਾ ਵਾਇਰਸ ਤੋਂ ਬਚਣ ਲਈ ਮਾਸਕ ਲਗਾਉਣ ਨਾਲ ਮੁੱਛਾਂ ਰੱਖਣ ਵਿਚ ਉਨ੍ਹਾਂ ਨੂੰ ਪਰੇਸ਼ਾਨੀ ਹੁੰਦੀ ਸੀ।
ਹੈਰੀ ਹੈਰਿਸ ਦੀਆਂ ਮੁੱਛਾਂ ਮੀਡੀਆ ਅਤੇ ਆਨਲਾਈਨ ਟਿੱਪਣੀ ਕਰਨ ਵਾਲਿਆਂ ਵਿਚਕਾਰ ਚਰਚਾ ਦਾ ਵਿਸ਼ਾ ਰਹੀਆਂ ਹਨ। ਅਮਰੀਕੀ ਅੰਬੈਸਡਰ ਦੀਆਂ ਮੁੱਛਾਂ ਦੀ ਤੁਲਨਾ ਤੰਗ ਕਰਨ ਵਾਲੇ ਉਪਨਿਵੇਸ਼ਕੀ ਸ਼ਾਸਕਾਂ ਨਾਲ ਕੀਤੀ ਗਈ ਸੀ, ਜਿਨ੍ਹਾਂ ਨੇ ਕੋਰੀਆਈ ਪ੍ਰਾਇਦੀਪ 'ਤੇ 1910 ਤੋਂ 1945 ਤੱਕ ਸ਼ਾਸਨ ਕੀਤਾ ਸੀ।
ਹੈਰਿਸ ਸਮੁੰਦਰੀ ਫੌਜ ਤੋਂ ਰਿਟਾਇਰਡ ਹਨ ਤੇ ਉਨ੍ਹਾਂ ਨੂੰ ਜੁਲਾਈ 2018 ਵਿਚ ਰਾਜਦੂਤ ਚੁਣਿਆ ਗਿਆ ਸੀ। ਜਨਵਰੀ ਵਿਚ ਹੈਰਿਸ ਨੇ ਸਵਿਕਾਰ ਕੀਤਾ ਸੀ ਕਿ ਇੱਥੋਂ ਦੇ ਲੋਕਾਂ ਵਿਚ ਉਨ੍ਹਾਂ ਦੀਆਂ ਮੁੱਛਾਂ ਨੂੰ ਲੈ ਕੇ ਦਿਲਚਸਪੀ ਹੈ। ਉਨ੍ਹਾਂ ਮੁੱਛਾਂ ਕਟਵਾਉਣ ਮਗਰੋਂ ਟਵੀਟ ਕਰਕੇ ਦੱਸਿਆ ਕਿ ਉਨ੍ਹਾਂ ਨੂੰ ਮਾਸਕ ਜਾਂ ਮੁੱਛਾਂ ਵਿਚੋਂ ਇਕ ਨੂੰ ਚੁਣਨਾ ਪੈਣਾ ਸੀ, ਇਸ ਲਈ ਉਨ੍ਹਾਂ ਨੇ ਮਾਸਕ ਨੂੰ ਚੁਣ ਲਿਆ।
PHE ਦੀ ਚੇਤਾਵਨੀ, 3 ਸਾਲ ਤੋਂ ਛੋਟੇ ਬੱਚੇ ਨੂੰ ਮਾਸਕ ਪਾਉਣਾ ਹੋ ਸਕਦਾ ਹੈ ਖਤਰਨਾਕ
NEXT STORY