ਨਿਊਯਾਰਕ (ਬਿਊਰੋ)— ਅਮਰੀਕਾ ਵਿਚ ਇਸ ਸਾਲ ਨੂੰ ਰਾਜਨੀਤੀ ਵਿਚ ਔਰਤਾਂ ਦੀ ਹਿੱਸੇਦਾਰੀ ਦੇ ਸਾਲ ਵਿਚ ਰੂਪ ਵਿਚ ਦੱਸਿਆ ਜਾ ਰਿਹਾ ਹੈ। ਪਰ ਕਾਰੋਬਾਰੀ ਦੁਨੀਆ ਵਿਚ ਮਹਿਲਾ ਬੌਸ ਦੀ ਗਿਣਤੀ ਕਾਫੀ ਘੱਟ ਹੈ। ਕੁਝ ਲੋਕ ਇਹ ਵੀ ਚਿਤਾਵਨੀ ਦੇ ਰਹੇ ਹਨ ਕਿ ਇਹ ਸਥਿਤੀ ਸੁਧਰਨ ਵਾਲੀ ਨਹੀਂ ਹੈ ਕਿਉਂਕਿ 'ਮੀ ਟੂ' ਮੁਹਿੰਮ ਦੇ ਇਸ ਦੌਰ ਵਿਚ ਪੁਰਸ਼ ਬੌਸ ਆਪਣੀ ਜਵਾਨ ਮਹਿਲਾ ਸਾਥੀ ਦੇ ਮਾਰਗ ਦਰਸ਼ਕ ਦੀ ਭੂਮਿਕਾ ਨਹੀਂ ਨਿਭਾਉਣਾ ਚਾਹੁੰਦੇ ਹਨ। 'ਮੀ ਟੂ' ਮੁਹਿੰਮ ਨੇ ਯੌਨ ਸ਼ੋਸ਼ਣ ਅਤੇ ਕਾਰਜਸਥਲ 'ਤੇ ਗਲਤ ਵਿਵਹਾਰ ਨੂੰ ਲੈ ਕੇ ਜਾਗਰੂਕਤਾ ਕਾਫੀ ਵਧਾ ਦਿੱਤੀ ਹੈ। ਕੁਝ ਸਮਾਂ ਪਹਿਲਾਂ ਪੈਪਸਿਕੋ ਦੀ ਪ੍ਰਮੁੱਖ ਇੰਦਰਾ ਨੂਈ ਨੇ ਅਹੁਦਾ ਛੱਡਣ ਦਾ ਐਲਾਨ ਕੀਤਾ ਸੀ। ਇਸ ਐਲਾਨ ਨਾਲ ਉੱਚੇ ਅਹੁਦਿਆਂ 'ਤੇ ਔਰਤਾਂ ਦੀ ਗਿਣਤੀ ਵਿਚ ਗਿਰਾਵਟ ਦੇ ਟਰੈਂਡ ਦੀ ਮਜ਼ਬੂਤੀ ਦੇ ਸਬੂਤ ਹੋਰ ਪੱਕੇ ਹੋਏ ਹਨ।
ਹੈਰਾਨੀ ਦੀ ਗੱਲ ਹੈ ਕਿ ਅਜਿਹੀ ਸਥਿਤੀ ਉਸ ਦੌਰ ਵਿਚ ਹੈ ਜਦੋਂ ਕਾਰਜਸਥਲ 'ਤੇ ਸਮਾਨਤਾ ਦੀ ਚਰਚਾ ਜੋਰਾਂ 'ਤੇ ਹੈ ਅਤੇ ਉੱਚ ਅਹੁਦਿਆਂ ਤੱਕ ਪਹੁੰਚਣ ਲਈ ਔਰਤਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਹਾਲ ਹੀ ਵਿਚ ਕਈ ਔਰਤਾਂ ਨੇ ਕੰਪਨੀ ਪ੍ਰਮੁੱਖ ਦਾ ਅਹੁਦਾ ਛੱਡਿਆ ਹੈ। ਇਨ੍ਹਾਂ ਵਿਚ ਕੈਂਪਬੇਲ ਸੂਪ ਦੀ ਡੇਨਿਸ ਮੌਰੀਸਨ, ਮੇਟਲ ਦੀ ਮਾਰਗੋ ਜੌਰਜੀਆਡੀਜ਼, ਐਵਾਨ ਦੀ ਸ਼ੇਰਿਲਿਨ ਮੈਕੋਏ, ਹੈਵਲੇਟ ਪੈਕਾਰਡ ਦੀ ਮੇਗ ਵ੍ਹੀਟਮੈਨ, ਜੇਰਾਕਸ ਦੀ ਉਰਸੁਲਾ ਬਰਨਸ ਅਤੇ ਡਿਊਪੋਂਟ ਦੀ ਅਲੇਨ ਬੁਲਮੈਨ ਜਿਹੀਆਂ ਮਹਾਨ ਔਰਤਾਂ ਸ਼ਾਮਲ ਹਨ। ਇਨ੍ਹਾਂ ਸਾਰਿਆਂ ਦੀ ਜਗ੍ਹਾ ਪੁਰਸ਼ਾਂ ਨੇ ਲਈ। ਇਹ ਵਿਭਿੰਨਤਾ ਦੀਆਂ ਕੋਸ਼ਿਸ਼ਾਂ 'ਤੇ ਇਕ ਵੱਡਾ ਧੱਕਾ ਹੈ। ਇਸ ਸਮੇਂ ਐੱਸ ਐਂਡ ਪੀ 500 ਵਿਚ ਸ਼ਾਮਲ ਕੰਪਨੀਆਂ ਵਿਚ ਪੰਜ ਫੀਸਦੀ ਤੋਂ ਵੀ ਘੱਟ ਔਰਤਾਂ ਹਨ। ਇਹ ਅਨੁਪਾਤ ਸਾਲ 2017 ਵਿਚ 5.4 ਫੀਸਦੀ ਸੀ।
ਸੀਨੀਅਰ ਅਹੁਦਿਆਂ 'ਤੇ ਔਰਤਾਂ ਲਈ ਵਕਾਲਤ ਕਰਨ ਵਾਲੇ ਐੱਨ.ਜੀ.ਓ. ਕੈਟਾਲਿਸਟਸ ਦੀ ਪ੍ਰਮੁੱਖ ਲਾਰੇਨ ਹੈਰੀਟਨ ਨੇ ਕਿਹਾ ਕਿ ਅਸੀਂ ਉਲਟੀ ਦਿਸ਼ਾ ਵਿਚ ਵੱਧ ਰਹੇ ਹਾਂ। ਹੇਠਲੇ ਅਹੁਦਿਆਂ 'ਤੇ ਔਰਤਾਂ ਸਫਲਤਾਪੂਰਵਕ ਦਾਖਲ ਹੋ ਗਈਆਂ ਹਨ ਅਤੇ ਉਹ ਮੱਧ ਪ੍ਰਬੰਧਨ ਪੱਧਰ ਤੱਕ ਪਹੁੰਚ ਗਈਆਂ ਹਨ। ਇਸ ਮਗਰੋਂ ਇਹ ਵਿਕਾਸ ਰੁੱਕ ਗਿਆ ਹੈ। ਖਾਸ ਤੌਰ 'ਤੇ ਗੈਰ ਗੋਰੀਆਂ ਔਰਤਾਂ ਉੱਚ ਅਹੁਦਿਆਂ 'ਤੇ ਪਹੁੰਚ ਨਹੀਂ ਪਾ ਰਹੀਆਂ ਹਨ। ਮਾਹਰ ਇਸ ਗੱਲ ਨੂੰ ਖਾਰਿਜ਼ ਕਰਦੇ ਹਨ ਕਿ ਕਰੀਅਰ ਦੀ ਤੁਲਨਾ ਵਿਚ ਪਰਿਵਾਰ 'ਤੇ ਜ਼ਿਆਦਾ ਧਿਆਨ ਦੇਣ ਦੇ ਫੈਸਲੇ ਕਾਰਨ ਔਰਤਾਂ ਉੱਚ ਅਹੁਦਿਆਂ 'ਤੇ ਨਹੀਂ ਪਹੁੰਚ ਰਹੀਆਂ।
ਹਾਫਿਜ਼ ਸਈਦ ਨੇ ਫਿਰ ਉਗਲਿਆ ਜ਼ਹਿਰ, ਮੰਨਾਨ ਵਾਨੀ ਨੂੰ ਦਿੱਤਾ ਸ਼ਹੀਦ ਦਾ ਦਰਜਾ
NEXT STORY