ਲਾਹੌਰ (ਬਿਊਰੋ)— ਮੁੰਬਈ ਹਮਲੇ ਦੇ ਮਾਸਟਰਮਾਈਂਡ ਤੇ ਲਸ਼ਕਰ ਦੇ ਅੱਤਵਾਦੀ ਹਾਫਿਜ਼ ਸਈਦ ਨੇ ਇਕ ਵਾਰ ਫਿਰ ਕਸ਼ਮੀਰੀ ਅੱਤਵਾਦੀਆਂ ਨਾਲ ਰਿਸ਼ਤੇ ਹੋਣ ਦੇ ਸਬੂਤ ਪੇਸ਼ ਕੀਤੇ ਹਨ। ਉਸ ਨੇ ਕਸ਼ਮੀਰੀ ਅੱਤਵਾਦੀਆਂ ਸਮੇਤ ਸੁਰੱਖਿਆ ਕਰਮਚਾਰੀਆਂ ਹੱਥੋਂ ਮਾਰੇ ਗਏ ਮੰਨਾਨ ਵਾਨੀ ਨੂੰ ਜੇਹਾਦੀ ਦੱਸਦਿਆਂ ਤਾਰੀਫ ਵਿਚ ਕਿਹਾ ਕਿ ਉਹ ਇਕ ਪੜ੍ਹਿਆ-ਲਿਖਿਆ ਪੀ.ਐੱਚ.ਡੀ. ਵਿਦਵਾਨ ਸੀ। ਹਾਫਿਜ਼ ਸਈਦ ਦਾ ਕਹਿਣਾ ਹੈ ਕਿ ਅਬਦੁੱਲ ਮੰਨਾਨ ਵਾਲੀ ਨਾਮ ਦਾ ਜੋ ਅਜੀਬ ਸ਼ਖਸ ਸ਼ਹੀਦ ਹੋ ਚੁੱਕਾ ਹੈ ਉਹ ਅਲੀਗੜ੍ਹ ਮੁਹੰਮਦ ਯੂਨੀਵਰਸਿਟੀ (AMU) ਤੋਂ ਪੀ.ਐੱਚ.ਡੀ. ਕਰਕੇ ਡਾਕਟਰ ਬਣ ਕੇ ਨਿਕਲਿਆ ਸੀ। ਉਸ ਨੇ ਕਸ਼ਮੀਰ ਵਿਚ ਕੁਰਬਾਨੀ ਪੇਸ਼ ਕਰਕੇ ਦੁਨੀਆ ਨੂੰ ਪੈਗਾਮ ਦਿੱਤਾ।

ਸਈਦ ਨੇ ਕਿਹਾ,''ਜਿਹੜੇ ਲੋਕ ਕਹਿੰਦੇ ਹਨ ਕਿ ਜੇਹਾਦ ਕਰਨ ਵਾਲਿਆਂ ਨੂੰ ਕੁਝ ਖਾਣ ਨੂੰ ਨਹੀਂ ਮਿਲਦਾ ਉਹ ਅਨਪੜ੍ਹ ਕਿਸਮ ਦੇ ਲੋਕ ਹਨ। ਅਜਿਹੇ ਲੋਕ ਦੁਨੀਆ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੇ। ਅੱਜ ਇਕ ਪੀ.ਐੱਚ.ਡੀ. ਡਾਕਟਰ ਮੰਨਾਨ ਵਾਨੀ ਕਸ਼ਮੀਰ ਵਿਚ ਆਪਣੀ ਸ਼ਹਾਦਤ ਪੇਸ਼ ਕਰਦਾ ਹੈ, ਦੁਨੀਆ ਨੂੰ ਪੈਗਾਮ ਦਿੰਦਾ ਹੈ।'' ਅੱਤਵਾਦੀ ਸਈਦ ਨੇ ਕਿਹਾ ਕਿ ਸਾਡਾ ਇਕ ਭਰਾ ਸ਼ਹੀਦ ਹੋ ਰਿਹਾ ਹੈ। ਸ਼੍ਰੀਨਗਰ ਦਾ ਜ਼ਿਲ੍ਹਾ ਕਮਾਂਡਰ ਬਹੁਤ ਪੜ੍ਹਿਆ-ਲਿਖਿਆ ਹੈ। ਯੂਨੀਵਰਸਿਟੀ ਤੋਂ ਪੜ੍ਹੇ ਅੱਜ ਉਹ ਲੋਕ ਮੈਦਾਨ ਵਿਚ ਕੁਰਬਾਨੀਆਂ ਦੇ ਰਹੇ ਹਨ ਤਾਂ ਲੱਖਾਂ ਲੋਕ ਅੱਜ ਕਸ਼ਮੀਰੀਆਂ ਦੇ ਜਨਾਜ਼ੇ ਵਿਚ ਖੜ੍ਹੇ ਹਨ, ਹੱਥਾਂ ਵਿਚ ਪਾਕਿਸਤਾਨ ਦਾ ਝੰਡਾ ਲਏ ਹੋਏ ਹਨ। ਲਸ਼ਕਰ ਅੱਤਵਾਦੀ ਮੁਤਾਬਕ ਭਾਰਤ ਤੇ ਅਮਰੀਕਾ ਨੇ ਮਿਲ ਕੇ ਇਸਲਾਮਾਬਾਦ ਦੀ ਹਕੂਮਤ ਨੂੰ ਜਕੜ ਕੇ ਰੱਖਿਆ ਹੈ। ਉਨ੍ਹਾਂ ਨੇ ਡਾਲਰ ਦੀ ਕੀਮਤ ਵਧਾ ਕੇ ਇਕ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਇਸ ਮੁਸੀਬਤ ਕਾਰਨ ਉਹ ਆਪਣੇ ਮੁਸਲਿਮ ਭਰਾਵਾਂ ਬਾਰੇ ਸੋਚ ਨਹੀਂ ਪਾ ਰਹੇ।
ਸਾਡੀ ਸਰਕਾਰ ਕਾਰਜਕਾਲ ਪੂਰਾ ਕਰੇਗੀ : ਆਸਟ੍ਰੇਲੀਆਈ ਪ੍ਰਧਾਨ ਮੰਤਰੀ
NEXT STORY