ਇੰਟਰਨੈਸ਼ਨਲ ਡੈਸਕ- ਹਰ ਕਿਸੇ ਦਾ ਸੁਫ਼ਨਾ ਹੁੰਦਾ ਹੈ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਦਾ, ਕਿਉਂਕਿ ਇਹ ਖ਼ੂਬਸੂਰਤ ਪਲ ਵਾਰ-ਵਾਰ ਨਹੀਂ ਆਉਂਦੇ। ਜੇਕਰ ਕੋਈ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਕੋਈ ਖਾਸ ਜਗ੍ਹਾ ਚੁਣਦਾ ਹੈ ਤਾਂ ਕੋਈ ਖਾਸ ਦਿਨ 'ਤੇ ਵਿਆਹ ਕਰਵਾਉਂਦਾ ਹੈ। ਅਮਰੀਕੀ ਸਪੇਸ ਟਰੈਵਲ ਕੰਪਨੀ ਸਪੇਸ ਪਰਸਪੈਕਟਿਵ ਵੀ ਲੋਕਾਂ ਦੇ ਵਿਆਹ ਨੂੰ ਖਾਸ ਬਣਾਉਣ ਦੀ ਯੋਜਨਾ ਬਣਾ ਰਹੀ ਹੈ ਅਤੇ ਇਸ ਦੇ ਲਈ ਉਸ ਨੇ ਇੱਕ ਆਫਰ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ: ਕੈਨੇਡਾ ‘ਚ ਗੈਂਗਸਟਰ ਅਮਰਪ੍ਰੀਤ ਸਮਰਾ ਦਾ ਗੋਲੀਆਂ ਮਾਰ ਕੇ ਕਤਲ
ਕੰਪਨੀ ਨੇ ਪੁਲਾੜ ਵਿੱਚ ਵਿਆਹ ਕਰਾਉਣ ਦੀ ਪੇਸ਼ਕਸ਼ ਦਾ ਐਲਾਨ ਕੀਤਾ ਹੈ, ਜੋ ਕਿ ਹੁਣ ਤੱਕ ਦੀ ਅਜਿਹੀ 'ਪਹਿਲੀ' ਪੇਸ਼ਕਸ਼ ਹੈ। ਕੰਪਨੀ ਦੀ ਹਰੇਕ ਉਡਾਣ ਹਾਈਡ੍ਰੋਜਨ ਵਾਲੇ ਸਪੇਸ ਬੈਲੂਨ ਨਾਲ ਸੰਚਾਲਿਤ ਹੋਵੇਗੀ, ਜੋ 19 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਉਪਰ ਉਠੇਗਾ। ਸਪੇਸ ਬੈਲੂਨ ਨਾਲ ਇੱਕ ਕੈਪਸੂਲ ਲਗਾਇਆ ਜਾਵੇਗਾ, ਜਿਸ ਵਿੱਚ ਬਾਰ, ਰਿਫਰੈਸ਼ਮੈਂਟ ਅਤੇ ਰੈਸਟਰੂਮ ਹੋਣਗੇ। ਇਸਦੇ ਲਈ 1 ਕਰੋੜ/ਸੀਟ ਖਰਚ ਕਰਨਾ ਪਵੇਗਾ।
ਇਹ ਵੀ ਪੜ੍ਹੋ: 29 ਮਈ ਨੂੰ ਕੈਨੇਡਾ ਤੋਂ ਡਿਪੋਰਟ ਹੋਣ ਵਾਲੇ ਪੰਜਾਬੀ ਵਿਦਿਆਰਥੀਆਂ ਦੇ ਹੱਕ 'ਚ ਆਈ NDP
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਹੁਣ ਕੈਨੇਡਾ/ਆਸਟ੍ਰੇਲੀਆ ਸਟੱਡੀ ਵੀਜ਼ਾ 5.5/6 ਬੈਂਡ 'ਤੇ ਵੀ ਮਿਲ ਸਕਦਾ ਹੈ, ਜਲਦ ਕਰੋ ਅਪਲਾਈ
NEXT STORY