ਇਸਲਾਮਾਬਾਦ (ਭਾਸ਼ਾ)- ਅਮਰੀਕਾ ਦੇ ਇਕ ਉੱਚ ਪੱਧਰੀ ਸੰਸਦੀ ਵਫਦ ਨੇ ਭਾਰਤ ਵਲੋਂ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕੀਤੇ ਜਾਣ ਤੋਂ ਬਾਅਦ ਜ਼ਮੀਨੀ ਪੱਧਰ 'ਤੇ ਹਾਲਾਤ ਦਾ ਪਤਾ ਲਗਾਉਣ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਜਾਨਣ ਲਈ ਐਤਵਾਰ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਦਾ ਦੌਰਾ ਕੀਤਾ। ਇਸ ਵਫਦ ਵਿਚ ਸੈਨੇਟਰ ਕ੍ਰਿਸ ਵਾਨ ਹੋਲੇਨ ਅਤੇ ਮੈਗੀ ਹਸਨ ਦੇ ਨਾਲ ਹੀ ਅਮਰੀਕੀ ਉਪ ਰਾਜਪੂਤ ਪਾਲ ਜੋਂਸ ਸ਼ਾਮਲ ਸਨ। ਉਨ੍ਹਾਂ ਨੇ ਪੀ.ਓ.ਕੇ. ਦੀ ਰਾਜਧਾਨੀ ਮੁਜ਼ੱਫਰਾਬਾਦ ਦਾ ਦੌਰਾ ਕੀਤਾ। ਪਾਕਿਸਤਾਨੀ ਵਿਦੇਸ਼ ਦਫਤਰ ਵਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਦੌਰੇ ਦਾ ਮਕਸਦ ਭਾਰਤ ਵਲੋਂ ਪੰਜ ਅਗਸਤ ਨੂੰ ਲਏ ਗਏ ਫੈਸਲੇ ਤੋਂ ਬਾਅਦ ਜ਼ਮੀਨੀ ਸਥਿਤੀ ਦੇਖਣਾ ਅਤੇ ਜਨਤਾ ਦੀਆਂ ਭਾਵਨਾਵਾਂ ਨੂੰ ਸਮਝਣਾ ਸੀ।
ਭਾਰਤ ਸਰਕਾਰ ਨੇ ਪੰਜ ਅਗਸਤ ਨੂੰ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਦੇ ਜ਼ਿਆਦਾਤਰ ਵਿਵਸਥਾਵਾਂ ਨੂੰ ਰੱਦ ਕਰਕੇ ਸੂਬੇ ਨੂੰ ਦੋ ਕੇਂਦਰ ਸ਼ਾਸਤ ਸੂਬਿਆਂ ਵਿਚ ਵੰਡਣ ਦਾ ਫੈਸਲਾ ਕੀਤਾ ਸੀ, ਜਿਸ ਤੋਂ ਬਾਅਦ ਕਸ਼ਮੀਰ ਵਿਚ ਆਮ ਜਨਜੀਵਨ ਪ੍ਰਭਾਵਿਤ ਹੈ। ਭਾਰਤ ਦੇ ਇਸ ਫੈਸਲੇ ਦਾ ਪਾਕਿਸਤਾਨ ਵਿਰੋਧ ਦਾ ਡਰਾਮਾ ਕਰ ਰਿਹਾ ਹੈ, ਜਦੋਂ ਕਿ ਪਾਕਿਸਤਾਨ ਦੇ ਬਲੋਚਿਸਤਾਨ ਵਿਚ ਪਾਕਿ ਸਰਕਾਰ ਵਲੋਂ ਕਈ ਜ਼ੁਲਮ ਕੀਤੇ ਜਾ ਰਹੇ ਹਨ। ਪਾਕਿ ਇਸ ਮਾਮਲੇ ਨੂੰ ਕੌਮਾਂਤਰੀ ਪੱਧਰ 'ਤੇ ਚੁੱਕਣ ਦੀਆਂ ਕੋਸ਼ਿਸ਼ਾਂ ਵੀ ਕਰ ਰਿਹਾ ਹੈ। ਵਿਦੇਸ਼ ਵਿਭਾਗ ਨੇ ਕਿਹਾ ਕਿ ਅਮਰੀਕੀ ਸੈਨੇਟਰ ਨੇ ਕਿਹਾਕਿ ਉਹ ਮਨੁੱਖੀ ਅਧਿਕਾਰ ਦੀਆਂ ਚਿੰਤਾਵਾਂ ਨੂੰ ਸਾਂਝਾ ਕਰਦੇ ਹਨ ਅਤੇ ਭਾਰਤ ਤੋਂ ਇਹ ਅਪੀਲ ਜਾਰੀ ਰੱਖਣਗੇ ਕਿ ਉਹ ਇਸ ਦਿਸ਼ਾ ਵਿਚ ਪਹਿਲੇ ਕਦਮ ਦੇ ਤਹਿਤ ਕਰਫਿਊ ਹਟਾ ਲੈਣ ਅਤੇ ਸਾਰੇ ਕੈਦੀਆਂ ਨੂੰ ਰਿਹਾਅ ਕਰਨ। ਉਨ੍ਹਾਂ ਨੇ ਇਸ ਵਿਵਾਦ ਦੇ ਹੱਲ ਵਿਚ ਜੁਟੇ ਰਹਿਣ ਦੇ ਆਪਣੇ ਸੰਕਲਪ ਨੂੰ ਵੀ ਦੁਹਰਾਇਆ। ਵਫਦ ਨੇ ਪਾਕਿ ਅਧਿਕਾਰਤ ਕਸ਼ਮੀਰ ਦੇ ਨੇਤਾ ਸਰਦਾਰ ਮਸੂਦ ਖਾਨ ਅਤੇ ਰਾਜਾ ਫਾਰੂਕ ਹੈਦਰ ਨਾਲ ਵੀ ਮੁਲਾਕਾਤ ਕੀਤੀ।
ਇਮਰਾਨ ਖਾਨ ਮੰਗਲਵਾਰ ਨੂੰ ਪਹੁੰਚਣਗੇ ਚੀਨ
NEXT STORY