ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਲਾਕਡਾਊਨ ਜਾਰੀ ਹੈ। ਇਸ ਮਹਾਮਾਰੀ ਵਿਰੁੱਧ ਡਾਕਟਰ ਅਤੇ ਮੈਡੀਕਲ ਸਟਾਫ ਅਸਲੀ ਜੰਗ ਲੜ ਰਹੇ ਹਨ। ਇਹ ਲੋਕ ਰੋਜ਼ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਮਰੀਜ਼ਾਂ ਦੇ ਇਲਾਜ ਲਈ ਹਸਪਤਾਲ ਪਹੁੰਚਦੇ ਹਨ। ਅਮਰੀਕਾ ਵਾਂਗ ਹੋਰ ਦੇਸ਼ਾਂ ਵਿਚ ਵੀ ਡਾਕਟਰ ਅਤੇ ਮੈਡੀਕਲ ਸਟਾਫ ਦੇ ਕੰਮ ਦੀ ਤਾਰੀਫ ਕੀਤੀ ਜਾ ਰਹੀ ਹੈ। ਅਮਰੀਕਾ ਦੇ ਦੱਖਣੀ ਵਿੰਡਸਰ ਹਸਪਤਾਲ ਵਿਚ ਭਾਰਤੀ ਮੂਲ ਦੀ ਡਾਕਟਰ ਉਮਾ ਮਧੂਸੂਦਨ ਨੇ ਕਈ ਕੋਰੋਨਾ ਪੀੜਤਾਂ ਦਾ ਇਲਾਜ ਕੀਤਾ ਹੈ। ਮੈਸੂਰ ਮੂਲ ਦੀ ਡਾਕਟਰ ਉਮਾ ਨੂੰ ਹਾਲ ਹੀ ਵਿਚ ਉਹਨਾਂ ਦੇ ਘਰ ਦੇ ਸਾਹਮਣੇ ਪਰੇਡ ਦੇ ਨਾਲ ਸਨਮਾਨਿਤ ਕੀਤਾ ਗਿਆ।

ਉਮਾ ਦੇ ਕੰਮ ਨੂੰ ਉਤਸ਼ਾਹਿਤ ਕਰਨ ਲਈ ਸਥਾਨਕ ਪੁਲਸ, ਗੁਆਂਢੀ ਅਤੇ ਸਥਾਨਕ ਫਾਇਰ ਮੈਨ ਨੇ ਉਹਨਾਂ ਦੇ ਘਰ ਦੇ ਸਾਹਮਣੇ ਜਾ ਕੇ ਸਨਮਾਨਿਤ ਕੀਤਾ।ਇਕ ਡਾਕਟਰ ਦੇ ਅਸਧਾਰਨ ਅਤੇ ਸਾਹਸੀ ਭਰਪੂਰ ਤਰੀਕੇ ਨਾਲ ਸਨਮਾਨਿਤ ਕੀਤੇ ਜਾਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ।
ਵੀਡੀਓ ਨੂੰ ਟਵਿੱਟਰ 'ਤੇ ਅਦਾਕਾਰ ਆਦਿਲ ਹੁਸੈਨ ਨੇ ਸ਼ੇਅਰ ਕੀਤਾ ਹੈ। ਉਹਨਾਂ ਨੇ ਇਸ ਨੂੰ ਕੈਪਸ਼ਨ ਦਿੱਤਾ,''ਅਮਰੀਕਾ ਦੇ ਦੱਖਣੀ ਵਿੰਡਸਰ ਹਸਪਤਾਲ ਵਿਚ ਕੋਰੋਨਾਵਾਇਰਸ ਮਰੀਜ਼ਾਂ ਦਾ ਇਲਾਜ ਕਰਨ ਵਾਲੀ ਉਹਨਾਂ ਦੀ ਅਸਧਾਰਨ ਸੇਵਾ ਦੇ ਸਨਮਾਨ ਵਿਚ, ਮੈਸੂਰ ਮੂਲ ਦੀ ਡਾਕਟਰ ਉਮਾ ਮਧੂਸੂਦਨ ਨੂੰ ਉਹਨਾਂ ਦੇ ਘਰ ਦੇ ਸਾਹਮਣੇ ਇਸ ਤਰ੍ਹਾਂ ਸਨਮਾਨਿਤ ਕੀਤਾ। ਤੁਸੀਂ ਉਹਨਾਂ ਦੇ ਸਲਾਮ ਨੂੰ ਦੇਖ ਸਕਦੇ ਹੋ।'' ਕਲਿਪ ਵਿਚ ਲੋਕਾਂ ਨੂੰ ਆਪਣੀ ਕਾਰ ਚਲਾਉਂਦੇ ਹੋਏ, ਪੁਲਸ ਦੀਆਂ ਕਾਰਾਂ ਅਤੇ ਦਮਕਲ ਦੀਆਂ ਗੱਡੀਆਂ ਦੇ ਨਾਲ ਡਾਕਟਰ ਨੂੰ ਉਤਸ਼ਾਹਿਤ ਕਰਦਿਆਂ ਅਤੇ ਸਾਇਰਨ ਵਜਾਉਂਦੇ ਹੋਏ ਲੋਕਾਂ ਨੂੰ ਦਿਖਾਇਆ ਗਿਆ ਹੈ। ਭਾਰਤੀ ਮੂਲ ਦੀ ਡਾਕਟਰ ਵੀ ਆਪਣੇ ਘਰ ਦੇ ਸਾਹਮਣੇ ਵਿਹੜੇ ਵਿਚ ਖੜ੍ਹੇ ਹੋ ਕੇ ਪਰੇਡ ਵੱਲ ਹੱਥ ਹਿਲਾਉਂਦੇ ਹੋਏ ਦੇਖੀ ਜਾ ਸਕਦੀ ਹੈ।

ਇਸ ਵੀਡੀਓ 'ਤੇ ਯੂਜ਼ਰਸ ਨੇ ਕਈ ਤਰ੍ਹਾਂ ਦੇ ਕੁਮੈਂਟਸ ਵੀ ਕੀਤੇ ਹਨ।ਗੌਰਤਲਬ ਹੈ ਕਿ ਦੁਨੀਆ ਭਰ ਵਿਚ 25 ਲੱਖ ਤੋਂ ਵਧੇਰੇ ਲੋਕ ਇਸ ਵਾਇਰਸ ਨਾਲ ਇਨਫੈਕਟਿਡ ਹਨ ਅਤੇ 17 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਇਸ ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇੱਥੇ ਇਨਫੈਕਟਿਡਾਂ ਦੀ ਗਿਣਤੀ 8 ਲੱਖ ਤੋਂ ਵਧੇਰੇ ਹੋ ਗਈ ਹੈ ਜਦਕਿ 45 ਹਜ਼ਾਰ ਤੋਂ ਵਧੇਰੋ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਡੋਨਾਲਡ ਟਰੰਪ ਦਾ ਵੱਡਾ ਫੈਸਲਾ, ਅਮਰੀਕਾ 'ਚ ਅਗਲੇ 60 ਦਿਨਾਂ ਲਈ ਇਮੀਗ੍ਰੇਸ਼ਨ ਸਸਪੈਂਡ
NEXT STORY