ਟੋਰਾਂਟੋ- ਕੋਰੋਨਾ ਵਾਇਰਸ ਕਾਰਨ ਲੋਕ ਇਕ-ਦੂਜੇ ਤੋਂ ਦੂਰ ਰਹਿਣ ਲਈ ਮਜਬੂਰ ਹੋ ਗਏ ਹਨ। ਕੈਨੇਡਾ ਵਿਚ ਰਹਿ ਰਹੀ ਬਜ਼ੁਰਗ ਮਾਂ ਆਪਣੇ ਪੁੱਤ ਨੂੰ ਮਿਲਣ ਨੂੰ ਤਰਸ ਰਹੀ ਹੈ ਤੇ ਇਹ ਹੀ ਹਾਲ ਅਮਰੀਕਾ ਬੈਠੇ ਪੁੱਤ ਦਾ ਹੈ, ਜੋ ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਕਾਰਨ ਮਾਂ ਨੂੰ ਮਿਲਣ ਨਹੀਂ ਆ ਸਕਿਆ। ਕੋਰੋਨਾ ਵਾਇਰਸ ਕਾਰਨ ਦੂਰ ਬੈਠੇ ਰਿਸ਼ਤੇਦਾਰ ਇਕ-ਦੂਜੇ ਦਾ ਦੁੱਖ ਵੰਡਾਉਣ ਲਈ ਇਕੱਠੇ ਨਹੀਂ ਹੋ ਸਕਦੇ ਤੇ ਇਸ ਦੁੱਖ ਨਾਲ ਉਹ ਦੂਰ ਰਹਿਣ ਦਾ ਸੰਤਾਪ ਝੱਲ ਰਹੇ ਹਨ।
60 ਸਾਲਾ ਮੈਰੀ ਹਾਊਸ ਗੋਲਡਮੈਨ ਟੋਰਾਂਟੋ ਨਿਵਾਸੀ ਹੈ ਤੇ ਉਹ ਮਰ ਰਹੀ ਮਾਂ ਨਾਲ ਆਪਣੇ 62 ਸਾਲਾ ਭਰਾ ਨੂੰ ਮਿਲਾਉਣ ਲਈ ਕੋਸ਼ਿਸ਼ਾਂ ਕਰ ਰਹੀ ਹੈ। ਗੋਲਡਮੈਨ ਨੇ ਦੱਸਿਆ ਕਿ ਉਨ੍ਹਾਂ ਦੀ 85 ਸਾਲਾ ਮਾਂ ਦੀ ਹਾਲਤ ਖਰਾਬ ਹੈ ਤੇ ਡਾਕਟਰਾਂ ਦਾ ਕਹਿਣਾ ਹੈ ਕਿ ਉਹ ਥੋੜੇ ਸਮੇਂ ਦੀ ਮਹਿਮਾਨ ਹੈ। ਉਸ ਦੇ ਦਿਮਾਗ ਵਿਚ ਸੋਜ ਆਉਣ ਕਾਰਨ ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦਾ ਹੁਣ ਜਿਊਂਦੀ ਬਚਣਾ ਬਹੁਤ ਮੁਸ਼ਕਲ ਹੈ। ਉਸ ਨੇ ਦੱਸਿਆ ਕਿ ਉਸ ਦਾ ਭਰਾ ਅਮਰੀਕੀ ਨਾਗਰਿਕ ਹੈ ਤੇ ਰੀੜ੍ਹ ਦੀ ਹੱਡੀ ਦੀ ਸਮੱਸਿਆ ਹੋਣ ਕਾਰਨ ਉਹ ਸੈਲਫ-ਆਈਸੋਲੇਟਡ ਹੈ। ਉਸ ਨੇ ਕਿਹਾ ਕਿ ਉਹ ਭਰਾ ਨੂੰ ਆਖਰੀ ਵਾਰ ਮਾਂ ਨਾਲ ਮਿਲਾਉਣ ਲਈ ਲੋਕਲ ਐੱਮ. ਪੀ. ਦੀ ਮਦਦ ਲੈ ਰਹੀ ਹੈ ਤਾਂ ਕਿ ਭਰਾ ਮਾਂ ਨੂੰ ਆਖਰੀ ਵਾਰ ਮਿਲ ਸਕੇ। ਕੈਨੇਡਾ ਦੇ ਨਵੇਂ ਕਾਨੂੰਨ ਮੁਤਾਬਕ ਕੈਨੇਡੀਅਨ ਨਾਗਰਿਕ ਹੀ ਕੈਨੇਡਾ ਵਿਚ ਦਾਖਲ ਹੋ ਸਕਦੇ ਹਨ। ਬਾਕੀ ਲੋਕਾਂ ਨੂੰ ਦਾਖਲ ਹੋਣ ਲਈ ਇੰਤਜ਼ਾਰ ਕਰਨ ਲਈ ਕਿਹਾ ਗਿਆ ਹੈ।
ਰੂਸ ਦੀ ਕੋਰੋਨਾ ਵੈਕਸੀਨ 'ਚ 20 ਦੇਸ਼ਾਂ ਨੇ ਦਿਖਾਈ ਦਿਲਚਸਪੀ, ਭਾਰਤ ਵੀ ਸ਼ਾਮਲ
NEXT STORY