ਜਾਰਜੀਆ- ਅਮਰੀਕਾ ਦੇ ਜਾਰਜੀਆ ਸੂਬੇ ਵਿਚ ਰਾਸ਼ਟਰਪਤੀ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਦੋਬਾਰਾ ਹੋਵੇਗੀ। ਉੱਥੇ ਰਾਸ਼ਟਰਪਤੀ ਅਹੁਦੇ ਦੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡੇਨ ਆਪਣੇ ਰੀਪਬਲਿਕਨ ਵਿਰੋਧੀ ਉਮੀਦਵਾਰ ਅਤੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ 14 ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਹੇ ਹਨ।
ਟਰੰਪ ਨੇ ਇਸ ਚੋਣ ਵਿਚ ਹਾਰ ਸਵਿਕਾਰ ਨਹੀਂ ਕੀਤੀ ਹੈ ਬਲਕਿ ਚੋਣਾਂ ਵਿਚ ਘੁਟਾਲਾ ਹੋਣ ਤੇ ਫਰਜ਼ੀ ਵੋਟਾਂ ਦਾ ਦੋਸ਼ ਲਾਇਆ ਹੈ। ਜਾਰਜੀਆ ਦੇ ਅੰਦਰੂਨੀਸੂਬਾ ਮਾਮਲਿਆਂ ਦੇ ਮੰਤਰੀ ਬ੍ਰੈਡ ਰੈਫੇਨਸਪਰਗਰ ਜੋ ਖੁਦ ਰੀਪਬਲਿਕਨ ਹਨ, ਨੇ ਕਿਹਾ ਕਿ ਵੋਟਾਂ ਦਾ ਅੰਤਰ ਘੱਟ ਹੋਣ ਕਾਰਨ ਸੂਬੇ ਦੀਆਂ ਸਾਰੀਆਂ 159 ਕਾਊਂਟੀਆਂ ਵਿਚ ਹੱਥ ਨਾਲ ਇਕ-ਇਕ ਵੋਟ ਗਿਣੀ ਜਾਵੇਗੀ।
ਅਟਲਾਂਟਾ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਬ੍ਰੈਡ ਨੇ ਕਿਹਾ ਕਿ ਫਰਕ ਬਹੁਤ ਘੱਟ ਹੋਣ ਕਾਰਨ ਇਹ ਜ਼ਰੂਰੀ ਹੋ ਗਿਆ ਸੀ ਕਿ ਹਰੇਕ ਕਾਊਂਟੀ ਵਿਚ ਹੱਥਾਂ ਨਾਲ ਵੋਟਾਂ ਦੀ ਗਿਣਤੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ ਦਾ ਫੈਸਲਾ ਸੂਬੇ ਦੇ ਨਤੀਜੇ ਦਾ ਰਾਸ਼ਟਰੀ ਪੱਧਰ 'ਤੇ ਮਹੱਤਵ ਦੇਖਦਿਆਂ ਕੀਤਾ ਗਿਆ ਹੈ।
ਟਰੰਪ ਨੇ ਅਲਾਸਕਾ 'ਚ ਜਿੱਤ ਕੀਤੀ ਦਰਜ, 'ਇਲੈਕਟੋਰਲ ਕਾਲਜ ਵੋਟ' ਵਧੇ
NEXT STORY