ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਬੁੱਧਵਾਰ ਨੂੰ ਕੀਤੀ ਗਈ ਜਾਂਚ 'ਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਮੁਕਤ ਪਾਏ ਗਏ ਹਨ। ਇਸ ਤੋਂ ਪਹਿਲਾਂ ਮੰਗਲਵਾਰ ਰਾਤ ਕੀਤੀ ਗਈ ਜਾਂਚ 'ਚ ਵੀ ਇਨਫੈਕਸ਼ਨ ਦੀ ਪੁਸ਼ਟੀ ਨਹੀਂ ਹੋਈ ਸੀ। ਬਾਈਡੇਨ ਨੇ ਡਾਕਟਰ ਦੇ ਹਵਾਲੇ ਤੋਂ ਜਾਰੀ ਪੱਤਰ 'ਚ ਵ੍ਹਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ। ਇਨਫੈਕਸ਼ਨ ਮੁਕਤ ਹੋਣ ਤੋਂ ਬਾਅਦ ਬਾਈਡੇਨ ਨੇ 'ਸਖ਼ਤ ਇਕਾਂਤਵਾਸ' ਖਤਮ ਕਰ ਦਿੱਤਾ ਹੈ। 79 ਸਾਲਾ ਬਾਈਡੇਨ ਪਿਛਲੇ ਹਫਤੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਏ ਗਏ ਸਨ।
ਇਹ ਵੀ ਪੜ੍ਹੋ : ਅੰਗੋਲਾ ਦੀ ਖਾਨ 'ਚੋਂ ਮਿਲਿਆ 300 ਸਾਲ ਪੁਰਾਣਾ ਸਭ ਤੋਂ ਵੱਡਾ ਗੁਲਾਬੀ ਹੀਰਾ
ਡਾ. ਕੇਵਿਨ ਓਕੋਨੋਰ ਨੇ ਕਿਹਾ ਕਿ ਰਾਸ਼ਟਰਪਤੀ ਨੇ ਇਲਾਜ ਦੀ ਮਿਆਦ ਪੂਰੀ ਕਰ ਲਈ ਹੈ ਅਤੇ ਉਨ੍ਹਾਂ ਨੂੰ ਬੁਖਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਹੁਣ ਬਾਈਡੇਨ 'ਚ ਕੋਰੋਨਾ ਬੀਮਾਰੀ ਦਾ ਕੋਈ ਲੱਛਣ ਨਹੀਂ ਹੈ। ਵ੍ਹਾਈਟ ਹਾਊਸ ਨੇ ਬਿਆਨ ਜਾਰੀ ਕਰਨ ਦੇ ਕੁਝ ਦੇਰ ਬਾਅਦ ਬਾਈਡੇਨ ਨੇ ਟਵੀਟਾ ਕੀਤਾ ਕਿ ਓਵਲ (ਦਫ਼ਤਰ) 'ਚ ਵਾਪਸੀ। ਅਮਰੀਕੀ ਰਾਸ਼ਟਰਪਤੀ ਨੇ ਟਵੀਟ ਨਾਲ ਕੋਰੋਨਾ ਰੈਪਿਡ ਜਾਂਚ ਵਾਲੀ ਫੋਟੋ ਸਾਂਝੀ ਕਰਦੇ ਹੋਏ ਨਤੀਜੇ 'ਨੈਗੇਟਿਵ' ਆਉਣ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਬਾਈਡੇਨ 21 ਜੁਲਾਈ ਨੂੰ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਏ ਗਏ ਸਨ। ਹਾਲਾਂਕਿ, ਉਹ ਇਕਾਂਤਵਾਸ ਦੌਰਾਨ ਆਨਲਾਈਨ ਰਾਹੀਂ ਆਪਣੀ ਡਿਊਟੀ ਨਿਭਾ ਰਹੇ ਸਨ।
ਇਹ ਵੀ ਪੜ੍ਹੋ : ਪੇਲੋਸੀ ਦੀ ਤਾਈਵਾਨ ਯਾਤਰਾ ਦੇ ਮੱਦੇਨਜ਼ਰ ਅਮਰੀਕੀ ਫੌਜ ਬਣਾ ਰਹੀ ਸੁਰੱਖਿਆ ਯੋਜਨਾਵਾਂ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਅੰਗੋਲਾ ਦੀ ਖਾਨ 'ਚੋਂ ਮਿਲਿਆ 300 ਸਾਲ ਪੁਰਾਣਾ ਸਭ ਤੋਂ ਵੱਡਾ ਗੁਲਾਬੀ ਹੀਰਾ
NEXT STORY