ਵਾਸ਼ਿੰਗਟਨ— ਅਮਰੀਕੀ ਫੌਜ 'ਚ ਸ਼ਾਮਲ ਹੋਣ ਵਾਲੇ ਸਿੱਖਾਂ ਲਈ ਅਮਰੀਕੀ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਸਿੱਖ ਭਾਈਚਾਰੇ ਦੇ ਲੋਕ ਹੁਣ ਅਮਰੀਕੀ ਫੌਜ ਅਤੇ ਹਥਿਆਰਬੰਦ ਬਲਾਂ ਵਿਚ ਰਹਿੰਦੇ ਹੋਏ ਆਪਣੇ ਧਰਮ ਦੇ ਚਿੰਨ੍ਹ ਧਾਰਨ ਕਰ ਸਕਣਗੇ ਅਤੇ ਪਗੜੀ ਪਹਿਨ ਅਤੇ ਦਾੜ੍ਹੀ ਰੱਖ ਸਕਣਗੇ।
ਅਮਰੀਕੀ ਰੱਖਿਆ ਵਿਭਾਗ ਨੇ ਐਲਾਨ ਕਰਦੇ ਹੋਏ ਕਿਹਾ ਕਿ ਸਿੱਖਾਂ ਅਤੇ ਹੋਰ ਧਰਮਾਂ ਦੇ ਲੋਕਾਂ ਨੂੰ ਫੌਜ 'ਚ ਰਹਿੰਦੇ ਹੋਏ ਆਪਣੇ ਧਰਮ ਦੇ ਚਿੰਨ੍ਹ ਧਾਰਨ ਕਰਨ ਦੀ ਆਗਿਆ ਹੋਵੇਗੀ। ਸਿੱਖ ਭਾਈਚਾਰਾ ਲੰਬੇਂ ਸਮੇਂ ਤੋਂ ਇਸ ਦੀ ਮੰਗ ਕਰ ਰਿਹਾ ਸੀ। ਇਸ ਮੁਹਿੰਮ ਦੀ ਅਗਵਾਈ ਅਮਰੀਕੀ ਸੰਸਦ ਮੈਂਬਰ ਜੋਅ ਕਰਾਉਲੇ ਕਰ ਰਹੇ ਸਨ। ਜੋਅ ਕਰਾਉਲੇ ਨੇ ਇਸ 'ਤੇ ਬਿਆਨ ਦਿੰਦੇ ਹੋਏ ਕਿਹਾ ਕਿ ਅਮਰੀਕਾ ਇਕ ਮਜ਼ਬੂਤ ਦੇਸ਼ ਹੈ ਅਤੇ ਇਸ ਦੀ ਫੌਜ ਵੀ ਮਜ਼ਬੂਤ ਹੈ ਕਿਉਂਕਿ ਇਹ ਹਰੇਕ ਦੀ ਧਾਰਮਿਕ ਅਤੇ ਨਿੱਜੀ ਸੁਤੰਤਰਤਾ ਦਾ ਸਨਮਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਦੇ ਲੋਕ ਅਮਰੀਕਾ ਨੂੰ ਪਿਆਰ ਕਰਦੇ ਹਨ ਅਤੇ ਦੇਸ਼ ਦੀ ਫੌਜ ਵਿਚ ਬਰਾਬਰੀ ਦਾ ਹੱਕ ਚਾਹੁੰਦੇ ਹਨ। ਜੋਅ ਕਰਾਉਲੇ ਨੇ ਕਿਹਾ ਕਿ ਧਾਰਮਿਕ ਸੁਤੰਤਰਤਾ ਦੀ ਇੱਛਾ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਇਸ ਤੇ ਪੰਬਾਦੀ ਨਹੀਂ ਲਗਾਈ ਜਾਣੀ ਚਾਹੀਦੀ।
ਕਰਾਉਲੇ ਨੇ ਕਿਹਾ ਕਿ ਸ਼ੁਰੂਆਤ ਵਿਚ ਇਹ ਸਹੀ ਦਿਸ਼ਾ ਵਿਚ ਚੁੱਕਿਆ ਗਿਆ ਕਦਮ ਲੱਗ ਰਿਹਾ ਹੈ ਅਤੇ ਉਹ ਨਿਰਦੇਸ਼ ਦੀ ਸਾਵਧਾਨੀ ਨਾਲ ਸਮੀਖਿਆ ਕਰਨਗੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਆਗਿਆ ਸਥਾਈ ਨਹੀਂ ਹੁੰਦੀ ਅਤੇ ਨਾ ਹੀ ਇਸ ਦੀ ਕੋਈ ਗਾਰੰਟੀ ਹੁੰਦੀ ਹੈ ਪਰ ਫਿਲਹਾਲ ਇਹ ਸਿੱਖਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ।
ਮੰਗਲ ਗ੍ਰਹਿ ਨਾਲ ਛੇਤੀ ਹੀ ਟਕਰਾ ਸਕਦਾ ਹੈ ਦੁਨੀਆਵੀ ਧੂੜ ਦਾ ਤੂਫਾਨ : ਨਾਸਾ
NEXT STORY