ਵਾਸ਼ਿੰਗਟਨ (ਭਾਸ਼ਾ) : ਮਸ਼ਹੂਰ ਅਮਰੀਕੀ ਗਾਇਕਾ ਮੈਰੀ ਮਿਲਬੇਨ ਨੇ ਦੁਨੀਆਭਰ 'ਚ ਲੋਕਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਬੁੱਧਵਾਰ ਨੂੰ ਗੀਤ 'ਓਮ ਜੈ ਜਗਦੀਸ਼ ਹਰੇ' ਆਪਣੀ ਆਵਾਜ਼ 'ਚ ਜਾਰੀ ਕੀਤਾ। ਮਿਲਬੇਨ ਨੇ ਕਿਹਾ ਕਿ 'ਓਮ ਜੈ ਜਗਦੀਸ਼ ਹਰੇ' ਗੀਤ ਨੂੰ ਦੁਨੀਆਭਰ 'ਚ ਭਾਰਤੀ ਦੀਵਾਲੀ 'ਤੇ ਆਪਣੇ ਘਰ 'ਚ ਗਾਉਂਦੇ ਹਨ, ਇਹ ਪੂਜਾ ਅਤੇ ਉਤਸਵ ਦਾ ਗੀਤ ਹੈ। ਇਹ ਲਗਾਤਾਰ ਮੈਨੂੰ ਪ੍ਰਭਾਵਿਤ ਕਰਦਾ ਹੈ ਅਤੇ ਭਾਰਤੀ ਸੰਸਕ੍ਰਿਤੀ ਪ੍ਰਤੀ ਮੇਰੀ ਰੂਚੀ ਵਧਾਉਂਦਾ ਹੈ। ਕੈਨੇਡਾਈ ਸਕ੍ਰੀਨ ਐਵਾਰਡ ਅਤੇ ਗ੍ਰੈਮੀ ਨਾਮਜ਼ਦ ਸੰਗੀਤਕਾਰ ਡੇਰਿਲ ਬੇਨੇਟ ਨੇ ਇਸ ਦਾ ਸੰਗੀਤ ਦਿੱਤਾ ਹੈ। ਗਾਇਕਾ ਨੇ ਯੂਟਿਊਬ 'ਤੇ ਇਸ ਦੀ ਇਕ ਵੀਡੀਓ ਜਾਰੀ ਕੀਤੀ, ਜਿਸ ਵਿਚ ਉਹ ਭਾਰਤੀ ਪਹਿਰਾਵੇ 'ਚ ਨਜ਼ਰ ਆ ਰਹੀ ਹੈ। ਉਥੇ ਹੀ ਲੋਕਾਂ ਵੱੱਲੋਂ ਵੀ ਇਸ ਗੀਤ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਮੈਰੀ ਦੀ ਕੋਸ਼ਿਸ਼ ਦੀ ਸ਼ਲਾਘਾ ਕਰ ਰਹੇ ਹਨ।
ਇਹ ਵੀ ਪੜ੍ਹੋ: ਕੋਰੋਨਾ ਸੰਕਟ 'ਚ ਡਿਜੀਟਲ ਗੋਲਡ 'ਚ ਭਾਰੀ ਉਛਾਲ, Paytm ਗੋਲਡ ਟ੍ਰਾਂਜੈਕਸ਼ਨ 'ਚ 100 ਫ਼ੀਸਦੀ ਦੀ ਬੜ੍ਹਤ
ਗਾਇਕਾ ਨੇ ਕਿਹਾ ਕਿ ਭਾਰਤ, ਭਾਰਤ ਦੇ ਲੋਕ, ਭਾਰਤੀ-ਅਮਰੀਕੀ ਭਾਈਚਾਰਾ ਮੇਰੇ ਲਈ ਬੇਹੱਦ ਖ਼ਾਸ ਹੈ। ਇਸ ਤਰ੍ਹਾਂ ਦੀਵਾਲੀ 2020 ਦਾ ਜਸ਼ਨ ਮਨਾਉਣਾ ਕਿਸੇ ਵਰਦਾਨ ਵਾਂਗ ਹੈ। ਮੈਰੀ ਨੇ ਇਸ ਤੋਂ ਪਹਿਲਾਂ 15 ਅਗਸਤ, 2020 ਨੂੰ ਭਾਰਤ ਦੇ 74ਵੇਂ ਆਜ਼ਾਦੀ ਦਿਹਾੜੇ 'ਤੇ ਰਾਸ਼ਟਰਗਾਨ ਗਾ ਕੇ ਵੀ ਭਾਰਤ ਪ੍ਰਤੀ ਆਪਣਾ ਪਿਆਰ ਪ੍ਰਗਟਾਇਆ ਸੀ।
ਯੂ. ਕੇ. 'ਚ ਕੋਰੋਨਾ ਦੇ ਨਾਲ ਸਾਹਮਣੇ ਆਇਆ ਬਰਡ ਫਲੂ ਖ਼ਤਰਾ
NEXT STORY