ਵਾਸ਼ਿੰਗਟਨ— ਅਮਰੀਕਾ 'ਚ 18 ਤੋਂ 35 ਸਾਲ ਦੀ ਉਮਰ ਦੀਆਂ 10 'ਚੋਂ 7 ਔਰਤਾਂ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਤੋਂ ਅਸੰਤੁਸ਼ਟ ਜਾਂ ਨਾਰਾਜ਼ ਹਨ। ਇਕ ਸਰਵੇਖਣ 'ਚ ਸਾਹਮਣੇ ਆਇਆ ਹੈ ਕਿ ਅਮਰੀਕਾ 'ਚ ਔਰਤਾਂ ਦੇ ਕਿਸੇ ਉਮਰ ਵਰਗ ਦਾ ਉੱਚਤਮ ਫੀਸਦੀ ਹੈ, ਸਿਰਫ 9 ਫੀਸਦੀ ਨੇ ਹੀ ਟਰੰਪ ਦੇ ਵ੍ਹਾਈਟ ਹਾਊਸ 'ਚ ਹੋਣ 'ਤੇ ਖੁਸ਼ੀ ਪ੍ਰਗਟਾਈ।
ਇਸ ਉਮਰ ਵਰਗ ਦੀਆਂ 53 ਫੀਸਦੀ ਔਰਤਾਂ ਨੇ ਕਿਹਾ ਹੈ ਕਿ ਟਰੰਪ ਦੀਆਂ ਨੀਤੀਆਂ ਨੇ ਜ਼ਿਆਦਾਤਰ ਔਰਤਾਂ ਨੂੰ ਨੁਕਸਾਨ ਪਹੁੰਚਾਇਆ ਹੈ, ਜਦਕਿ 70 ਫੀਸਦੀ ਇਹ ਸੋਚਦੀਆਂ ਹਨ ਕਿ ਉਨ੍ਹਾਂ ਦੇ ਅਧਿਕਾਰਾਂ ਅਤੇ ਆਜ਼ਾਦੀ ਦੀ ਰੱਖਿਆ ਦੀ ਥਾਂ ਉਨ੍ਹਾਂ ਨੂੰ ਅਪਮਾਨਿਤ ਕੀਤਾ ਜਾ ਰਿਹਾ ਹੈ। ਉਥੇ ਹੀ ਕਈ ਔਰਤਾਂ ਡੈਮੋਕ੍ਰੇਟਿਕ ਪਾਰਟੀ ਦਾ ਕਾਂਗਰਸ 'ਤੇ ਕੰਟਰੋਲ ਪਸੰਦ ਕਰਦੀਆਂ ਹਨ। ਸਰਵੇਖਣ 'ਚ ਪਤਾ ਲੱਗਾ ਹੈ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਔਰਤਾਂ ਰਿਪਬਲਿਕਨ ਦੀ ਤੁਲਨਾ ਵਿਚ ਡੈਮੋਕ੍ਰੇਟ ਨੂੰ ਪਹਿਲੇ ਸਥਾਨ 'ਤੇ ਰੱਖਦੀਆਂ ਹਨ।
ਅਮਰੀਕਾ ਨੇ ਉੱਤਰੀ ਕੋਰੀਆ 'ਤੇ ਲੱਗੀਆਂ ਪਾਬੰਦੀਆਂ ਦੇ ਉਲੰਘਣ ਲਈ ਚੀਨ, ਰੂਸ 'ਤੇ ਕੀਤੀ ਕਾਰਵਾਈ
NEXT STORY