ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀਆਂ ਨੂੰ ਕਿਹਾ ਹੈ ਕਿ ਵਪਾਰ ਦੇ ਮੁੱਖ ਸਾਂਝੀਦਾਰ ਦੇਸ਼ਾਂ ’ਤੇ ਟੈਰਿਫ ਵਧਾਉਣ ਨਾਲ ਅਮਰੀਕੀਆਂ ਨੂੰ ਵੀ ਆਰਥਿਕ ‘ਦਰਦ’ ਸਹਿਣ ਲਈ ਤਿਆਰ ਰਹਿਣਾ ਪਵੇਗਾ। ਇਹ ਫੈਸਲਾ ਪੂਰੀ ਤਰ੍ਹਾਂ ਰਾਸ਼ਟਰੀ ਹਿੱਤ ਵਿੱਚ ਲਿਆ ਗਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਅਮਰੀਕੀ ਹਿੱਤਾਂ ਦੀ ਰੱਖਿਆ ਲਈ ਇੱਕ "ਉਚਿਤ ਕੀਮਤ" ਹੋਵੇਗੀ। ਇੱਥੇ ਦੱਸ ਦੇਈਏ ਕਿ ਦਰਾਮਦ ਵਸਤੂਾਂ ’ਤੇ ਟੈਰਿਫ ਲੱਗਣ ਨਾਲ ਅਮਰੀਕਾ ’ਚ ਚੀਜ਼ਾਂ ਮਹਿੰਗੀਆਂ ਹੋਣਗੀਆਂ। ਆਪਣੇ ਸੋਸ਼ਲ ਮੀਡੀਆ ਮੰਚ ਟਰੁਥ ਸੋਸ਼ਲ ’ਤੇ ਟਰੰਪ ਨੇ ਕੈਪੀਟਲ ਲੈਟਰਜ਼ ’ਚ ਲਿਖਿਆ,‘ਕੀ ਕੁਝ ਦਰਦ ਹੋਵੇਗੀ। ਹਾਂ, ਸ਼ਾਇਦ (ਅਤੇ ਸ਼ਾਇਦ ਨਹੀਂ!)। ਪਰ ਅਸੀਂ ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਵਾਂਗੇ ਅਤੇ ਇਹ ਕੀਮਤ ਚੁਕਾਉਣ ਲਾਇਕ ਹੋਵੇਗੀ।'
ਇਹ ਵੀ ਪੜ੍ਹੋ: 3 ਦਿਨਾਂ 'ਚ ਭੂਚਾਲ ਦੇ 200 ਝਟਕੇ, ਲੋਕਾਂ 'ਚ ਫੈਲੀ ਦਹਿਸ਼ਤ, ਸਕੂਲ ਬੰਦ
ਮੈਕਸੀਕੋ, ਕੈਨੇਡਾ ਅਤੇ ਚੀਨ 'ਤੇ ਟੈਰਿਫ ਲਾਗੂ
ਸ਼ਨੀਵਾਰ ਨੂੰ ਟਰੰਪ ਨੇ ਆਪਣੇ ਪਹਿਲਾਂ ਐਲਾਨੇ 25 ਫੀਸਦੀ ਟੈਰਿਫ 'ਤੇ ਅੰਤਿਮ ਮੋਹਰ ਲਗਾ ਦਿੱਤੀ। ਇਹ ਫੈਸਲਾ ਗੁਆਂਢੀ ਦੇਸ਼ਾਂ ਮੈਕਸੀਕੋ ਅਤੇ ਕੈਨੇਡਾ 'ਤੇ ਲਾਗੂ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਇਹ ਦੇਸ਼ ਅਮਰੀਕਾ ਨਾਲ ਇੱਕ ਮੁਕਤ ਵਪਾਰ ਸਮਝੌਤਾ ਸਾਂਝਾ ਕਰਦੇ ਹਨ। ਚੀਨ 'ਤੇ ਪਹਿਲਾਂ ਤੋਂ ਲਾਗੂ ਡਿਊਟੀ ਤੋਂ ਇਲਾਵਾ 10 ਫੀਸਦੀ ਦਾ ਨਵਾਂ ਟੈਰਿਫ ਵੀ ਲਗਾਇਆ ਗਿਆ ਹੈ। ਟਰੰਪ ਨੇ ਆਪਣੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਅਜਿਹੇ ਕਦਮ ਚੁੱਕਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਇਹ ਦੇਸ਼ ਗੈਰ-ਕਾਨੂੰਨੀ ਪ੍ਰਵਾਸ ਨੂੰ ਰੋਕਣ ਅਤੇ ਖਤਰਨਾਕ ਓਪੀਔਡ ਫੈਂਟਾਨਿਲ ਦੀ ਤਸਕਰੀ ਨੂੰ ਰੋਕਣ ਵਿਚ ਅਸਫਲ ਰਹੇ ਹਨ। ਉਥੇ ਹੀ ਟਰੰਪ ਦੇ ਟੈਰਿਫ ਐਲਾਨ ਤੋਂ ਬਾਅਦ ਮੈਕਸੀਕੋ, ਕੈਨੇਡਾ ਅਤੇ ਚੀਨ ਤਿੰਨਾਂ ਦੇਸ਼ਾਂ ਨੇ ਅਮਰੀਕਾ ਨੂੰ ਜਵਾਬੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਮਾਹਰਾਂ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਇਸ ਵਪਾਰ ਯੁੱਧ ਨਾਲ ਅਮਰੀਕੀ ਅਰਥਵਿਵਸਥਾ ਦੀ ਵਿਕਾਸ ਦਰ ਹੌਲੀ ਹੋ ਸਕਦੀ ਹੈ ਅਤੇ ਕੀਮਤਾਂ ਵਧ ਸਕਦੀਆਂ ਹਨ।
ਇਹ ਵੀ ਪੜ੍ਹੋ: ਕੁਝ ਲੋਕਾਂ ਨੂੰ ਕੌਫੀ ਕੌੜੀ ਕਿਉਂ ਲੱਗਦੀ ਹੈ? ਅਧਿਐਨ 'ਚ ਇਹ ਗੱਲ ਆਈ ਸਾਹਮਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੂਸ, ਯੂਕ੍ਰੇਨ ਨਾਲ ਟਰੰਪ ਜਲਦ ਕਰਨਗੇ ਗੱਲਬਾਤ
NEXT STORY