ਨਵੀਂ ਦਿੱਲੀ (ਏਜੰਸੀ)- ਕੁਝ ਲੋਕਾਂ ਨੂੰ ਕੌਫੀ 'ਕੌੜੀ' ਲੱਗਦੀ ਹੈ, ਜਦੋਂਕਿ ਕੁੱਝ ਨੂੰ ਇਹ 'ਕੌੜੀ ਨਹੀਂ' ਲੱਗਦੀ, ਇਸ ਲਈ ਜੈਨੇਟਿਕ ਕਾਰਕ ਜ਼ਿੰਮੇਵਾਰ ਹੋ ਸਕਦੇ ਹਨ। ਇਹ ਗੱਲ ਇੱਕ ਅਧਿਐਨ ਵਿੱਚ ਸਾਹਮਣੇ ਆਈ ਹੈ। ਜਰਮਨੀ ਦੀ ਟੈਕਨੀਕਲ ਯੂਨੀਵਰਸਿਟੀ ਆਫ਼ ਮਿਊਨਿਖ ਦੇ ਖੋਜਕਰਤਾਵਾਂ ਨੇ ਭੁੰਨੀ ਹੋਈ ਅਰੇਬਿਕਾ ਕੌਫੀ ’ਚ ਕੌੜੇ ਮਿਸ਼ਰਣਾਂ ਦੇ ਇਕ ਨਵੇਂ ਸਮੂਹ ਦੀ ਪਛਾਣ ਕੀਤੀ ਤੇ ਵਿਸ਼ਲੇਸ਼ਣ ਕੀਤਾ ਹੈ ਕਿ ਉਹ ਇਸ ਦੇ ਸੁਆਦ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ।
ਇਹ ਵੀ ਪੜ੍ਹੋ: 3 ਦਿਨਾਂ 'ਚ ਭੂਚਾਲ ਦੇ 200 ਝਟਕੇ, ਲੋਕਾਂ 'ਚ ਫੈਲੀ ਦਹਿਸ਼ਤ, ਸਕੂਲ ਬੰਦ
ਉਨ੍ਹਾਂ ਪਹਿਲੀ ਵਾਰ ਇਹ ਵੀ ਦਿਖਾਇਆ ਕਿ ਜੈਨੇਟਿਕ ਪ੍ਰਵਿਰਤੀ ਵੀ ਇਸ ਸਬੰਧ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ ਕਿ ਕਿਸੇ ਵਿਅਕਤੀ ਨੂੰ ਇਹ ਪਦਾਰਥ (ਮਿਸ਼ਰਣ) ਕਿੰਨੇ ਕੌੜੇ ਲੱਗਦੇ ਹਨ। ਇਸ ਦੇ ਨਤੀਜੇ ‘ਜਰਨਲ ਫੂਡ ਕੈਮਿਸਟਰੀ’ ’ਚ ਪ੍ਰਕਾਸ਼ਿਤ ਕੀਤੇ ਗਏ ਹਨ। ‘ਕੌਫੀ ਅਰੇਬਿਕਾ’ ਪੌਦੇ ਦੇ ਬੀਨਜ਼ ਪੀਸ ਕੇ ਪੀਣ ਵਾਲੇ ਪਦਾਰਥ ਨੂੰ ਬਣਾਉਣ ਤੋਂ ਪਹਿਲਾਂ ਸੁਆਦ ਵਧਾਉਣ ਲਈ ਇਸ ਨੂੰ ਭੁੰਨਿਆ ਜਾਂਦਾ ਹੈ। ਖੋਜਕਰਤਾਵਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਕੈਫੀਨ ਦੇ ਸੁਆਦ ਨੂੰ ਕੌੜਾ ਮੰਨਿਆ ਜਾਂਦਾ ਰਿਹਾ ਹੈ, ਪਰ ਕੈਫਿਨ ਰਹਿਤ ਕੌਫੀ ਵੀ ਕੌੜੀ ਲੱਗਦੀ ਹੈ, ਜਿਸ ਨਾਲ ਇਹ ਸੰਕੇਤ ਮਿਲਦਾ ਹੈ ਕਿ ਭੁੰਨੀ ਹੋਈ ਕੌਫੀ ਦੇ ਕੌੜੇ ਸੁਆਦ ਲਈ ਹੋਰ ਪਦਾਰਥ ਵੀ ਜ਼ਿੰਮੇਵਾਰ ਹਨ।
ਇਹ ਵੀ ਪੜ੍ਹੋ: ਕੈਨੇਡਾ ਦਾ ਟਰੰਪ ਨੂੰ ਮੂੰਹਤੋੜ ਜਵਾਬ, ਸ਼ਰਾਬ ਸਣੇ ਇਨ੍ਹਾਂ ਅਮਰੀਕੀ ਉਤਪਾਦਾਂ 'ਤੇ ਲਗਾਇਆ ਟੈਰਿਫ
ਅਰੇਬਿਕਾ ਬੀਨਜ਼ ਵਿੱਚ ਪਾਇਆ ਜਾਣ ਵਾਲਾ 'ਮੋਜ਼ਾਮਬੀਓਸਾਈਡ', ਇੱਕ ਅਜਿਹਾ ਪਦਾਰਥ ਹੈ ਜੋ ਕੈਫੀਨ ਨਾਲੋਂ ਲਗਭਗ 10 ਗੁਣਾ ਜ਼ਿਆਦਾ ਕੌੜਾ ਹੁੰਦਾ ਹੈ ਅਤੇ ਮਨੁੱਖੀ ਸਰੀਰ ਵਿੱਚ ਕੌੜੇ ਸੁਆਦ ਵਾਲੇ 25 ਰੀਸੈਪਟਰਾਂ ਵਿੱਚੋਂ 2 'TAS2R43' ਅਤੇ 'TAS2R46' ਨੂੰ ਸਰਗਰਮ ਕਰ ਦਿੰਦਾ ਹੈ। ਮੁੱਖ ਖੋਜਕਰਤਾ ਰੋਮਨ ਲੈਂਗ ਅਨੁਸਾਰ ਹਾਲਾਂਕਿ ਅਸੀਂ ਪਾਇਆ ਕਿ ਬੀਨਜ਼ ਨੂੰ ਭੁੰਨਣ ਦੌਰਾਨ 'ਮੋਜ਼ਾਮਬੀਓਸਾਈਡ' ਦਾ ਪੱਧਰ ਕਾਫ਼ੀ ਘੱਟ ਜਾਂਦਾ ਹੈ ਅਤੇ ਇਸ ਲਈ ਇਹ ਪਦਾਰਥ "ਕੌਫੀ ਦੀ ਕੜਵਾਹਟ ਵਿੱਚ ਮਾਮੂਲੀ ਯੋਗਦਾਨ ਪਾਉਂਦਾ ਹੈ।" ਅੱਗੇ ਦੇ ਅਧਿਐਨ ਤੋਂ ਇਹ ਵੀ ਪਤਾ ਲੱਗਾ ਹੈ ਕਿ ਸੁਆਦ ਨੂੰ ਮਹਿਸੂਸ ਕਰਨ ਦੀ ਸਮਰੱਥਾ ਭਾਗੀਦਾਰਾਂ ਦੀ ਜੈਨੇਟਿਕ ਪ੍ਰਵਿਰਤੀ 'ਤੇ ਨਿਰਭਰ ਕਰਦੀ ਹੈ।
ਇਹ ਵੀ ਪੜ੍ਹੋ : ਇਕੋ ਝਟਕੇ 'ਚ 1000 ਕਰਮਚਾਰੀ ਬਰਖਾਸਤ, ਟਰੰਪ ਦੇ ਇਕ ਫੈਸਲੇ ਕਾਰਨ ਮੁਸੀਬਤ 'ਚ ਬੰਗਲਾਦੇਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
...ਜਦੋਂ ਭੁੱਬਾਂ ਮਾਰ ਕੇ ਰੋਣ ਲੱਗ ਪਏ ਸੰਸਦ ਮੈਂਬਰ ਅਵਧੇਸ਼ ਪ੍ਰਸਾਦ, ਅਸਤੀਫ਼ਾ ਦੇਣ ਦੀ ਦਿੱਤੀ ਧਮਕੀ
NEXT STORY