ਬੀਜਿੰਗ-ਚੀਨ ਦੇ ਇਕ ਸੀਨੀਅਰ ਡਿਪਲੋਮੈਟ ਨੇ ਕਿਹਾ ਹੈ ਕਿ ਅਮਰੀਕਾ ਦੀ ਹਿੰਦ-ਪ੍ਰਸ਼ਾਂਤ ਨੀਤੀ ਯੂਰਪ 'ਚ ਪੂਰਬ ਵੱਲ ਵਿਸਤਾਰ ਦੀ ਨਾਟੋ ਦੀ ਨੀਤੀ ਜਿੰਨੀ 'ਖ਼ਤਰਨਾਕ' ਹੈ ਜਿਸ ਦੇ ਚੱਲਦੇ ਯੂਕ੍ਰੇਨ 'ਚ ਰੂਸ ਦਾ ਵਿਸ਼ੇਸ਼ ਫੌਜੀ ਅਭਿਆਸ਼ ਸ਼ੁਰੂ ਹੋਇਆ ਹੈ। ਚੀਨ ਦੇ ਉਪ ਵਿਦੇਸ਼ ਮੰਤਰੀ ਲੇ ਯੁਚੇਂਗ ਨੇ ਸ਼ਨੀਵਾਰ ਨੂੰ ਸਿੰਘੁਆ ਯੂਨੀਵਰਸਿਟੀ ਦੇ ਸੈਂਟਰ ਫਾਰ ਇੰਟਰਨੈਸ਼ਨਲ ਸਕਿਓਰਟੀ ਐਂਡ ਸਟ੍ਰੈਟਜੀ ਵੱਲੋਂ ਆਯੋਜਿਤ ਅੰਤਰਰਾਸ਼ਟਰੀ ਸੁਰੱਖਿਆ ਅਤੇ ਰਣਨੀਤੀ ਫੋਰਮ 'ਚ ਕਿਹਾ ਕਿ ਸੋਵੀਅਤ ਸੰਘ ਦੇ ਭੰਗ ਹੋਣ ਤੋਂ ਬਾਅਦ ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਨੂੰ ਵੀ ਵਾਰਸਾ ਸੰਧੀ ਦੇ ਨਾਲ ਇਤਿਹਾਸ ਦੇ ਪੰਨਿਆਂ 'ਚ ਸਮੇਟ ਦਿੱਤਾ ਜਾਣਾ ਚਾਹੀਦਾ ਸੀ।
ਇਹ ਵੀ ਪੜ੍ਹੋ : ਪਿਛਲੇ ਹਫ਼ਤੇ ਕਰੀਬ 40,000 ਲੋਕਾਂ ਨੇ ਮਾਰੀਉਪੋਲ ਛੱਡਿਆ
ਯੁਚੇਂਗ ਨੇ ਕਿਹਾ ਕਿ ਹਾਲਾਂਕਿ, ਟੁੱਟਣ ਦੀ ਥਾਂ ਨਾਟੋ ਦਾ ਦਾਇਰਾ ਲਗਾਤਾਰ ਵਧਦਾ ਅਤੇ ਮਜ਼ਬੂਤ ਹੁੰਦਾ ਜਾ ਰਿਹਾ ਹੈ। ਇਸ ਦੇ ਨਤੀਜਿਆਂ ਦਾ ਅੰਦਾਜ਼ਾ ਚੰਗੀ ਤਰ੍ਹਾਂ ਨਾਲ ਲਾਇਆ ਜਾ ਸਕਦਾ ਹੈ। ਯੂਕ੍ਰੇਨ ਸੰਕਟ ਇਕ ਸਖ਼ਤ ਚੁਣੌਤੀ ਹੈ। ਚੀਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੀਵ ਨੂੰ ਸ਼ਾਮਲ ਕਰਨ ਦੀ ਨਾਟੋ ਦੀ ਯੋਜਨਾ ਨੇ ਰੂਸ ਦੀ ਅਸੁਰੱਖਿਆ ਦੀ ਭਾਵਨਾ ਨੂੰ ਵਧਾ ਦਿੱਤਾ, ਜਿਸ ਦੇ ਚੱਲਦੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕ੍ਰੇਨ ਦੇ ਵਿਰੁੱਧ ਫੌਜੀ ਕਾਰਵਾਈ ਦਾ ਫੈਸਲਾ ਲਿਆ। ਮਾਸਕੋ ਦਾ ਕਰੀਬੀ ਸਹਿਯੋਗੀ ਚੀਨ ਯੂਕ੍ਰੇਨ ਵਿਰੁੱਧ ਰੂਸ ਦੀ ਫੌਜੀ ਕਾਰਵਾਈ ਨੂੰ ਹਮਲਾ ਕਹਿਣ ਜਾਂ ਉਸ ਦੀ ਨਿੰਦਾ ਕਰਨ ਤੋਂ ਗੁਰੇਜ਼ ਕਰਦਾ ਆ ਰਿਹਾ ਹੈ। ਭਾਰਤ 'ਚ ਚੀਨ ਦੇ ਰਾਜਦੂਤ ਰਹਿ ਚੁੱਕੇ ਯੁਚੇਂਗ ਨੇ ਕਿਹਾ ਕਿ ਸਾਰੇ ਪੱਖਾਂ ਨੂੰ ਸੰਯੁਕਤ ਰੂਪ ਨਾਲ ਗੱਲਬਾਤ ਅਤੇ ਸੁਲ੍ਹਾ-ਸਮਝੌਤੇ ਦੇ ਮੰਚ 'ਤੇ ਆਉਣ 'ਚ ਰੂਸ ਅਤੇ ਯੂਕ੍ਰੇਨ ਦਾ ਸਮਰਥਨ ਕਰਨਾ ਚਾਹੀਦਾ, ਜਿਸ ਦੇ ਨਤੀਜੇ ਵਜੋਂ ਖੇਤਰ 'ਚ ਸ਼ਾਂਤੀ ਸਥਾਪਿਤ ਹੋ ਸਕੇਗੀ।
ਇਹ ਵੀ ਪੜ੍ਹੋ : ਯਮਨ ਦੇ ਹੂਤੀ ਬਾਗੀਆਂ ਨੇ ਸਾਊਦੀ ਅਰਬ ਦੇ ਊਰਜਾ ਪਲਾਂਟਾਂ ਨੂੰ ਬਣਾਇਆ ਨਿਸ਼ਾਨਾ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
'ਆਪ' ਹੱਥ ਵਾਗਡੋਰ ਆਉਣ ਨਾਲ ਕੰਗਾਲ ਹੋ ਚੁੱਕਿਆ ਪੰਜਾਬ ਹੁਣ ਹੋ ਜਾਵੇਗਾ ਰੰਗਲਾ : ਰਾਜਬੀਰ ਗਿੱਲ
NEXT STORY