ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਹਿਊਸਟਨ ਅਤੇ ਸੀਏਟਲ ਵਿੱਚ ਸਥਿਤ ਭਾਰਤੀ ਕੌਂਸਲੇਟ ਜਨਰਲ ਨੇ ਮੰਗਲਵਾਰ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਵਿਸਾਖੀ ਸਣੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਮਨਾਏ ਜਾਣ ਵਾਲੇ ਬਸੰਤ ਰੁੱਤ ਦੇ ਤਿਉਹਾਰਾਂ 'ਤੇ ਸ਼ੁਭਕਾਮਨਾਵਾਂ ਦਿੱਤੀਆਂ।
ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਇੱਕ ਪੋਸਟ ਰਾਹੀਂ ਉਨ੍ਹਾਂ ਨੇ ਵਿਸਾਖੀ, ਵਿਸ਼ੂ, ਬੋਹਾਗ ਬਿਹੂ, ਪੋਇਲਾ ਬੋਇਸ਼ਾਖ, ਮੇਸ਼ਾਦੀ ਅਤੇ ਪੁਥੰਡੂ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਨੇ ਸਾਰਿਆਂ ਦੀ ਖੁਸ਼ਹਾਲੀ, ਸ਼ਾਂਤੀ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ। ਇਸ ਤੋਂ ਬਾਅਦ ਭਾਰਤ ਵਿੱਚ ਫਰਾਂਸ ਦੇ ਦੂਤਾਵਾਸ ਨੇ ਵੀ ਭਾਰਤੀਆਂ ਨੂੰ ਵਿਸਾਖੀ ਅਤੇ ਨਵੇਂ ਦੇਸੀ ਸਾਲ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਜਸ਼ਨ ਭਾਰਤ ਦੀ ਅਮੀਰ ਸੱਭਿਆਚਾਰਕ ਵਿਭਿੰਨਤਾ ਨੂੰ ਦਰਸਾਉਂਦੇ ਹਨ।
ਇਹ ਵੀ ਪੜ੍ਹੋ- ਬਦਲ ਗਿਆ 125 ਸਾਲਾਂ ਦਾ ਇਤਿਹਾਸ ! ਆਸਟ੍ਰੇਲੀਆ 'ਚ ਪਹਿਲੀ ਵਾਰ ਔਰਤ ਸੰਭਾਲੇਗੀ ਫੌਜ ਦੀ ਕਮਾਨ
ਇਸ ਤੋਂ ਪਹਿਲਾਂ ਭਾਰਤ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਵੀ ਦੇਸ਼-ਵਿਦੇਸ਼ ਵਿੱਚ ਰਹਿ ਰਹੇ ਸਾਰੇ ਭਾਰਤੀਆਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੰਦਿਆਂ ਕਿਹਾ, "ਇਹ ਤਿਉਹਾਰ ਧਰਤੀ ਮਾਂ ਅਤੇ ਸਾਡੇ ਅੰਨਦਾਤਾ ਕਿਸਾਨਾਂ ਪ੍ਰਤੀ ਸ਼ੁਕਰਗੁਜ਼ਾਰੀ ਪ੍ਰਗਟ ਕਰਨ ਦਾ ਮੌਕਾ ਹਨ। ਇਹ ਜਸ਼ਨ ਸਾਡੀ ਖੇਤੀਬਾੜੀ ਪਰੰਪਰਾ ਅਤੇ ਏਕਤਾ ਦਾ ਪ੍ਰਤੀਕ ਹਨ।"
ਇਹ ਵੀ ਪੜ੍ਹੋ- ਇਰਾਨ ਦੀ 'ਸ਼ਰਤ' ਅੱਗੇ ਝੁਕ ਗਿਆ ਅਮਰੀਕਾ ! ਇਜ਼ਰਾਈਲ-ਲਿਬਨਾਨ ਵਿਚਾਲੇ ਗੱਲਬਾਤ ਲਈ ਸੱਦ ਲਈ ਮੀਟਿੰਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਟਰੰਪ ਦੀ ਨਾਕਾਬੰਦੀ ਨੂੰ ਡ੍ਰੈਗਨ ਦੀ ਚੁਣੌਤੀ! ਧਮਕੀਆਂ ਦੇ ਬਾਵਜੂਦ ਹੋਰਮੁਜ਼ ਚੋਂ ਕੱਢ ਲਿਆ ਤੇਲ ਟੈਂਕਰ
NEXT STORY