ਨਿਊਯਾਰਕ, (ਰਾਜ ਗੋਗਨਾ)- ਬੀਤੇ ਦਿਨ ਫਲੋਰੀਡਾ ਦੇ ਮਾਨਾਟੀ ਕਾਊਂਟੀ ਵਿਖੇ ਇਕ 20 ਸਾਲਾ ਭਾਰਤੀ- ਗੁਜਰਾਤੀ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਅਭਿਗਿਆਨ ਪਟੇਲ ਵਜੋਂ ਹੋਈ ਹੈ। ਉਸ ਦੀ ਲਾਸ਼ ਅੰਨਾ ਮਾਰੀਆ ਟਾਪੂ ਦੇ ਬੀਨ ਪੁਆਇੰਟ ਬੀਚ ’ਤੇ ਮਿਲੀ।
ਅਭਿਗਿਆਨ ਸ਼ਾਮ ਦੇ 7:00 ਵਜੇ ਆਪਣੇ ਇਕ ਦੋਸਤ ਨਾਲ ਸਮੁੰਦਰ ਵਿਚ ਤੈਰਾਕੀ ਕਰਨ ਗਿਆ ਸੀ। ਇਸ ਦੌਰਾਨ ਇਕ ਤੇਜ਼ ਲਹਿਰ ਉਸ ਨੂੰ ਸਮੁੰਦਰ ਵਿਚ ਖਿੱਚ ਕੇ ਲੈ ਗਈ ਅਤੇ ਤੈਰਨਾ ਜਾਣਨ ਦੇ ਬਾਵਜੂਦ ਉਹ ਡੁੱਬ ਗਿਆ। ਅਭਿਗਿਆਨ ਪਟੇਲ ਦੇ ਨਾਲ ਉਸ ਦਾ ਦੋਸਤ ਵੀ ਡੂੰਘੇ ਪਾਣੀ ਵਿਚ ਡਿੱਗ ਪਿਆ ਪਰ ਉਸ ਨੂੰ ਬਚਾਅ ਲਿਆ ਗਿਆ।
‘ਭਾਰਤ ਦੁਨੀਆ ਦਾ ਸਭ ਤੋਂ ਵੱਧ ਟੈਰਿਫ ਲਾਉਣ ਵਾਲਾ ਦੇਸ਼’, ਟਰੰਪ ਨੇ ਆਪਣੇ ਫੈਸਲੇ ਦਾ ਕੀਤਾ ਬਚਾਅ
NEXT STORY