ਇੰਟਰਨੈਸ਼ਨਲ ਡੈਸਕ- ਬੀਤੇ ਦਿਨ ਚੀਨ ਦੇ ਬੀਜਿੰਗ 'ਚ ਦੂਜੇ ਵਿਸ਼ਵ ਯੁੱਧ 'ਚ ਚੀਨ ਦੀ ਜਾਪਾਨ 'ਤੇ ਹੋਈ ਜਿੱਤ ਦੀ 80ਵੀਂ ਵਰ੍ਹੇਗੰਢ ਮਨਾਈ ਗਈ, ਜਿਸ ਦੌਰਾਨ ਚੀਨ ਨੇ ਸ਼ਾਨਦਾਰ ਵਿਕਟਰੀ ਪਰੇਡ ਕੱਢੀ ਤੇ ਆਪਣੇ ਅਤਿ-ਆਧੁਨਿਕ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ। ਇਸ ਪਰੇਡ 'ਚ ਰੂਸ ਦੇ ਰਾਸ਼ਟਰਪਤੀ ਪੁਤਿਨ ਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਨੇ ਵੀ ਸ਼ਿਰਕਤ ਕੀਤੀ। ਇਸ ਪਰੇਡ ਦੇ ਖ਼ਤਮ ਹੋਣ ਤੋਂ ਬਾਅਦ ਇਕ ਅਜਿਹੀ ਘਟਨਾ ਵਾਪਰੀ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ।
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਬੀਜਿੰਗ ਵਿੱਚ ਹੋਈ ਮੁਲਾਕਾਤ ਤੋਂ ਬਾਅਦ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਸੁਰੱਖਿਆ 'ਚ ਤਾਇਨਾਤ ਉਸ ਦੇ ਬਾਡੀਗਾਰਡਜ਼ ਨੇ ਕਿਮ ਜੋਂਗ ਵੱਲੋਂ ਵਰਤੇ ਗਏ ਗਲਾਸ, ਕੁਰਸੀ ਅਤੇ ਮੇਜ਼ ਤੱਕ ਨੂੰ ਤੁਰੰਤ ਸਾਫ਼ ਕੀਤਾ ਤੇ ਉੱਥੇ ਮੌਜੂਦ ਉਸ ਦੇ ਡੀ.ਐੱਨ.ਏ. ਤੇ ਫਿੰਗਰਪ੍ਰਿੰਟ ਦੇ ਨਿਸ਼ਾਨ ਮਿਟਾ ਦਿੱਤੇ।
ਇਹ ਵੀ ਪੜ੍ਹੋ- 'ਵੱਡੀ ਲੜਾਈ' ਦੀ ਤਿਆਰੀ ਕਰ ਰਿਹਾ ਫਰਾਂਸ ! ਹਸਪਤਾਲਾਂ ਨੂੰ ਦਿੱਤੇ ਨਿਰਦੇਸ਼
ਜ਼ਿਕਰਯੋਗ ਹੈ ਕਿ ਇਹ ਉੱਤਰੀ ਕੋਰੀਆ ਦਾ ਰੁਟੀਨ ਪ੍ਰੋਟੋਕੋਲ ਹੈ, ਜਿਸ ਦਾ ਮਕਸਦ ਕਿਸੇ ਵੀ ਵਿਦੇਸ਼ੀ ਏਜੰਸੀ ਜਾਂ ਖੁਫੀਆ ਤਾਕਤ ਨੂੰ ਕਿਮ ਜੋਂਗ ਉਨ ਦੀ ਸਿਹਤ ਜਾਂ ਉਸ ਦੀ ਨਿੱਜੀ ਜਾਣਕਾਰੀ ਬਾਰੇ ਕੁਝ ਵੀ ਪਤਾ ਲੱਗਣ ਤੋਂ ਰੋਕਣਾ ਹੈ। ਇਸ ਲਈ ਉਹ ਆਪਣੇ ਦੌਰਿਆਂ ਦੌਰਾਨ ਆਪਣੇ ਨਾਲ ਪ੍ਰਾਈਵੇਟ ਟਾਇਲਟ ਤੱਕ ਲੈ ਕੇ ਜਾਂਦਾ ਹੈ ਤਾਂ ਜੋ ਕੋਈ ਵੀ ਉਸ ਦੇ ਬਾਇਲੋਜੀਕਲ ਸੈਂਪਲ ਤੱਕ ਵੀ ਹਾਸਲ ਨਾ ਕਰ ਸਕੇ।
ਖ਼ਬਰਾਂ ਮੁਤਾਬਕ, ਇਹ ਸਾਰੇ ਕਦਮ ਕਿਮ ਦੀ ਨਿੱਜੀ ਸੁਰੱਖਿਆ ਦੇ ਹਿੱਸੇ ਵਜੋਂ ਕਾਫ਼ੀ ਸਮੇਂ ਤੋਂ ਲਾਗੂ ਕੀਤੇ ਜਾ ਰਹੇ ਹਨ। ਹਾਲਾਂਕਿ ਇਸ ਮੁਲਾਕਾਤ ਵਿੱਚ ਕਿਮ ਅਤੇ ਪੁਤਿਨ ਦੇ ਰਿਸ਼ਤਿਆਂ ਨੂੰ "ਭਰਾਵਾਂ ਵਰਗਾ" ਦੱਸਿਆ ਗਿਆ, ਪਰ ਇਸ ਦੇ ਬਾਵਜੂਦ ਉੱਤਰੀ ਕੋਰੀਆ ਵੱਲੋਂ ਆਪਣਾ ਗੁਪਤ ਰਵੱਈਆ ਬਰਕਰਾਰ ਰੱਖਿਆ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਅਮਰੀਕਾ ਖ਼ਿਲਾਫ਼ ਸਾਜ਼ਿਸ਼ ਰਚ ਰਹੇ...!' ਚੀਨ ਦੀ ਵਿਕਟਰੀ ਪਰੇਡ 'ਤੇ ਟਰੰਪ ਨੇ ਲਾਏ ਗੰਭੀਰ ਇਲਜ਼ਾਮ
NEXT STORY