ਗੁਰੂਗ੍ਰਾਮ (ਭਾਸ਼ਾ)- ਅਜੇ ਸਿੰਘ ਅੱਜ ਲਗਾਤਾਰ ਤੀਜੀ ਵਾਰ ਭਾਰਤੀ ਮੁੱਕੇਬਾਜ਼ੀ ਮਹਾਸੰਘ ਦੇ ਪ੍ਰਧਾਨ ਬਣ ਗਏ ਹਨ, ਜਿਨ੍ਹਾਂ ਨੇ ਲੰਮੇ ਇੰਤਜ਼ਾਰ ਤੋਂ ਬਾਅਦ ਹੋਈ ਚੋਣ ’ਚ ਜਸਲਾਲ ਪ੍ਰਧਾਨ ਨੂੰ ਹਰਾਇਆ। ਕਾਨੂੰਨੀ ਲੜਾਈ ਵਿਚਾਲੇ 6 ਮਹੀਨੇ ਤੋਂ ਵੱਧ ਤੋਂ ਸਮਾਂ ਮੁਲਤਵੀ ਹੋਈ ਇਹ ਚੋਣ ਮੁੱਖ ਚੋਣ ਅਧਿਕਾਰੀ ਰਾਜੇਸ਼ ਟੰਡਨ ਅਤੇ ਬੀ. ਐੱਫ. ਆਈ. ਦੀ ਅੰਤਰਿਮ ਸਮਿਤੀ ਦੇ ਪ੍ਰਮੁੱਖ ਸਿੰਗਾਪੁਰ ਦੇ ਫੈਰੂਜ਼ ਮੁਹੰਮਦ ਦੀ ਮੌਜੂਦਗੀ ’ਚ ਹੋਈ, ਜਿਨ੍ਹਾਂ ਨੂੰ ਵਿਸ਼ਵ ਮੁੱਕੇਬਾਜ਼ੀ ਨੇ ਸੁਪਰਵਾਈਜ਼ਰ ਦੇ ਤੌਰ ’ਤੇ ਭੇਜਿਆ ਸੀ।
ਵਿਸ਼ਵ ਮੁੱਕੇਬਾਜ਼ੀ ਦੇ ਪ੍ਰਧਾਨ ਬੋਰਿਸ ਵਾਨ ਡੇਰ ਵੋਸਟਰ ਅਤੇ ਜਨਰਲ ਸਕੱਤਰ ਮਾਈਕ ਮੈਕਏਟੀ ਚੋਣ ’ਚ ਸੁਪਰਵਾਈਜ਼ਰ ਹੋਣਾ ਸੀ ਪਰ ਉਸ ਨੇ ਇਸ ਵਿਚ ਹਿੱਸਾ ਨਹੀਂ ਲਿਆ। ਖੇਡ ਮੰਤਰਾਲੇ ਅਤੇ ਭਾਰਤੀ ਓਲੰਪਿਕ ਸੰਘ ਨੇ ਵੀ ਕੋਈ ਸੁਪਰਵਾਈਜ਼ਰ ਨਹੀਂ ਭੇਜਿਆ। ਸਪਾਈਸਜੈੱਟ ਏਅਰਲਾਈਨਜ਼ ਦੇ ਡਾਇਰੈਕਟਰ ਜਨਰਲ ਸਿੰਘ ਨੇ ਚੋਣ 40.26 ਨਾਲ ਜਿੱਤੀ। ਮਹਾਸੰਘ ਨੇ ਨਵੇਂ ਜਨਰਲ ਸਕੱਰ ਉੱਤਰ ਪ੍ਰਦੇਸ਼ ਦੇ ਪ੍ਰਮੋਦ ਕੁਮਾਰ ਹੋਣਗੇ, ਜਿਨ੍ਹਾਂ ਨੇ ਅਸਮ ਦੇ ਹੇਮੰਤਾ ਕਲਿਤਾ ਦੀ ਜਗ੍ਹਾ ਲਈ।
ਜਸਵਿੰਦਰ ਭੱਲਾ ਦੇ ਦੇਹਾਂਤ ਨਾਲ ਕ੍ਰਿਕਟ ਜਗਤ 'ਚ ਵੀ ਸੋਗ ਦੀ ਲਹਿਰ, ਇਨ੍ਹਾਂ ਖਿਡਾਰੀਆਂ ਨੇ ਦਿੱਤੀ ਸ਼ਰਧਾਂਜਲੀ
NEXT STORY