ਕੀਵ (ਵਾਰਤਾ)- ਯੂਕ੍ਰੇਨ ਦੇ ਸੁਮੀ ਸ਼ਹਿਰ ਵਿਚ ਇਕ ਰਸਾਇਣਕ ਪਲਾਂਟ ਵਿਚ ਅਮੋਨੀਆ ਗੈਸ ਦੇ ਲੀਕ ਹੋਣ ਕਾਰਨ ਸੁਮੀਖਿਮਪ੍ਰੋਮ ਪਲਾਂਟ ਦੇ 5 ਕਿਲੋਮੀਟਰ ਦੇ ਘੇਰੇ ਵਿਚ ਰਹਿਣ ਵਾਲੇ ਲੋਕਾਂ ਨੂੰ ਇਲਾਕਾ ਛੱਡਣ ਦੀ ਚੇਤਾਵਨੀ ਦੇ ਦਿੱਤੀ ਗਈ, ਕਿਉਂਕਿ ਇਹ ਗੈਸ ਖ਼ਤਰਨਾਕ ਹੈ।
ਖੇਤਰੀ ਗਵਰਨਰ ਦਮਿਤਰੀ ਜ਼ਾਇਵਿਤਸਕੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸੁਮੀਖਿਮਪ੍ਰੋਮ ਪਲਾਂਟ ਸ਼ਹਿਰ ਦੇ ਪੂਰਬੀ ਖੇਤਰ ਵਿਚ ਬਾਹਰੀ ਇਲਾਕੇ ਵਿਚ ਸਥਿਤ ਹੈ, ਜਿਸ ਦੀ ਆਬਾਦੀ ਲਗਭਗ 263,000 ਹੈ ਅਤੇ ਹਾਲ ਹੀ ਦੇ ਹਫ਼ਤਿਆਂ ਵਿਚ ਇਹ ਰੂਸੀ ਫ਼ੌਜੀਆਂ ਦੀ ਲਗਾਤਾਰ ਗੋਲਾਬਾਰੀ ਦਾ ਨਿਸ਼ਾਨਾ ਬਣਿਆ ਰਿਹਾ ਹੈ।
ਉਨ੍ਹਾਂ ਕਿਹਾ, 'ਅਮੋਨੀਆ ਹਵਾ ਨਾਲੋਂ ਹਲਕਾ ਹੁੰਦਾ ਹੈ, ਇਸ ਲਈ ਆਸਰਾ ਘਰਾਂ, ਬੇਸਮੈਂਟ ਅਤੇ ਹੇਠਲੀਆਂ ਮੰਜ਼ਿਲਾਂ ਨੂੰ ਸੁਰੱਖਿਆ ਲਈ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ।' ਹਾਲਾਂਕਿ ਉਨ੍ਹਾਂ ਨੇ ਗੈਸ ਲੀਕ ਹੋਣ ਦਾ ਕਾਰਨ ਨਹੀਂ ਦੱਸਿਆ। ਦਿ ਗਾਰਡੀਅਨ ਨੇ ਜ਼ਾਇਵਿਤਸਕੀ ਦੇ ਹਵਾਲੇ ਨਾਲ ਕਿਹਾ ਕਿ ਐਮਰਜੈਂਸੀ ਟੀਮਾਂ ਘਟਨਾ ਸਥਾਨ 'ਤੇ ਸਨ।
ਚੀਨ 'ਚ ਫਿਰ ਵਧਿਆ ਕੋਰੋਨਾ ਦਾ ਕਹਿਰ, ਡਿਜ਼ਨੀ ਨੇ ਸ਼ੰਘਾਈ 'ਚ ਆਪਣਾ ਥੀਮ ਪਾਰਕ ਕੀਤਾ ਬੰਦ
NEXT STORY