ਇਸਲਾਮਾਬਾਦ (ਏਐਨਆਈ): ਪਾਕਿਸਤਾਨ ਵਿਚ ਘੱਟ ਗਿਣਤੀ ਭਾਈਚਾਰੇ ਦੀਆਂ ਕੁੜੀਆਂ ਸੁਰੱਖਿਅਤ ਨਹੀਂ ਹਨ। ਤਾਜ਼ਾ ਮਾਮਲੇ ਵਿਚ ਇੱਕ ਸੜਕ ਅਪਰਾਧੀ ਨੇ ਦਿਨ-ਦਿਹਾੜੇ ਇੱਕ ਨਾਬਾਲਗ ਅਫਗਾਨ ਬੱਚੀ ਨਾਲ ਜਬਰ ਜ਼ਿਨਾਹ ਕੀਤਾ ਅਤੇ ਇਸਲਾਮਾਬਾਦ ਦੇ ਸ਼ਹਿਜ਼ਾਦ ਟਾਊਨ ਪੁਲਸ ਸਟੇਸ਼ਨ ਵਿੱਚ ਲੋਕਾਂ ਦੀ ਮੌਜੂਦਗੀ ਵਿੱਚ ਭੱਜਣ ਵਿੱਚ ਕਾਮਯਾਬ ਹੋ ਗਿਆ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਪਾਕਿਸਤਾਨੀ ਅਖ਼ਬਾਰ 'ਦ ਨਿਊਜ਼ ਇੰਟਰਨੈਸ਼ਨਲ' ਮੁਤਾਬਕ 8 ਸਾਲਾ ਬੱਚੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰੀ-ਕਾਨੂੰਨੀ ਮਾਹਰ ਨੇ ਜਬਰ ਜ਼ਿਨਾਹ ਦੀ ਪੁਸ਼ਟੀ ਕੀਤੀ।

ਨਾਬਾਲਗ ਬੱਚੀ ਦੇ ਪਿਓ ਦੀ ਸ਼ਿਕਾਇਤ ਦੇ ਆਧਾਰ 'ਤੇ ਇਸਲਾਮਾਬਾਦ ਦੀ ਸ਼ਹਿਜ਼ਾਦ ਟਾਊਨ ਪੁਲਸ ਨੇ ਪਾਕਿਸਤਾਨ ਪੀਨਲ ਕੋਡ ਦੀ ਧਾਰਾ 376 ਅਤੇ 377/ਬੀ ਦੇ ਤਹਿਤ ਅਣਪਛਾਤੇ ਬਲਾਤਕਾਰੀ ਖ਼ਿਲਾਫ਼ ਮਾਮਲਾ ਦਰਜ ਕੀਤਾ, ਪਰ ਇਸ ਰਿਪੋਰਟ ਦੇ ਦਾਖਲ ਹੋਣ ਤੱਕ ਉਹ ਬਲਾਤਕਾਰੀ ਨੂੰ ਲੱਭਣ ਵਿੱਚ ਅਸਮਰੱਥ ਸਨ। ਜਲਾਲਾਬਾਦ ਦੇ ਰਹਿਣ ਵਾਲੇ ਇਕ ਅਫਗਾਨ ਨਾਗਰਿਕ ਸ਼ਿਕਾਇਤਕਰਤਾ ਨੇ ਸ਼ਹਿਜ਼ਾਦ ਟਾਊਨ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਪਿਛਲੇ ਕੁਝ ਮਹੀਨਿਆਂ ਤੋਂ ਆਪਣੇ ਪਰਿਵਾਰ ਨਾਲ ਮਰੀਅਮ ਮਸਜਿਦ ਨੇੜੇ ਸਥਿਤ ਮੁਹੱਲਾ ਦੀਪਤੀਆਂ 'ਚ ਰਹਿ ਰਿਹਾ ਸੀ। ਸ਼ਿਕਾਇਤਕਰਤਾ ਨੇ ਆਪਣੀ ਕਹਾਣੀ ਸੁਣਾਉਂਦੇ ਹੋਏ ਕਿਹਾ ਕਿ “ਉਹ ਆਪਣੇ ਵੱਡੇ ਭਰਾ ਨਾਲ ਆਪਣੇ ਘਰ ਮੌਜੂਦ ਸੀ ਜਦੋਂ ਉਸ ਨੇ ਗਲੀ ਤੋਂ ਕੁਝ ਰੌਲਾ ਸੁਣਿਆ, ਉਹ ਭਰਾ ਸਮੇਤ ਘਰ ਤੋਂ ਬਾਹਰ ਨਿਕਲਿਆ ਅਤੇ ਦੇਖਿਆ ਕਿ ਇੱਕ ਨੌਜਵਾਨ ਉਹਨਾਂ ਵੱਲ ਭੱਜਾ ਆ ਰਿਹਾ ਸੀ। ਉਹਨਾਂ ਦੇ ਭੱਜਣ ਦਾ ਕਾਰਨ ਜਾਣੇ ਬਿਨਾਂ, ਨੌਜਵਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਉਹ ਦੋਵਾਂ ਦੇ ਚੁੰਗਲ ਵਿੱਚੋਂ ਬਚਣ ਵਿੱਚ ਕਾਮਯਾਬ ਹੋ ਗਿਆ ਅਤੇ ਹਿਰਾਸਤ ਵਿੱਚੋਂ ਭੱਜ ਗਿਆ।”
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ ਦੀ ਯਾਤਰਾ ਕਰਨ ਵਾਲਿਆਂ ਲਈ ਨਵੇਂ ਨਿਰਦੇਸ਼ ਜਾਰੀ, NICOP ਦੀ ਵਰਤੋਂ ਨਾ ਕਰਨ ਦੀ ਸਲਾਹ
ਨਿਊਜ਼ ਇੰਟਰਨੈਸ਼ਨਲ ਦੀ ਖ਼ਬਰ ਮੁਤਾਬਕ ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਉਹ ਉਸ ਜਗ੍ਹਾ ਵੱਲ ਵਧੇ, ਜਿੱਥੇ ਗਲੀ ਦੇ ਲੋਕ ਇਕੱਠੇ ਹੋਏ ਸਨ ਅਤੇ ਫਿਰ ਉਸ ਨੇ ਆਪਣੀ ਨਾਬਾਲਗ ਧੀ ਨੂੰ ਰੋਂਦੇ ਹੋਏ ਦੇਖਿਆ। ਦਿ ਨਿਊਜ਼ ਇੰਟਰਨੈਸ਼ਨਲ ਅਨੁਸਾਰ ਇੱਕ ਸਵਾਲ ਦੇ ਜਵਾਬ ਵਿੱਚ ਨੌਜਵਾਨ ਪੀੜਤਾ ਨੇ ਘਿਨਾਉਣੇ ਹਮਲੇ ਦਾ ਵਰਣਨ ਕਰਦੇ ਹੋਏ ਦਾਅਵਾ ਕੀਤਾ ਕਿ ਜਦੋਂ ਉਹ ਆਪਣੇ ਘਰ ਨੇੜੇ ਖੇਡ ਰਹੀ ਸੀ ਤਾਂ ਅਪਰਾਧੀ ਉਸਨੂੰ ਇੱਕ ਕੱਚੇ ਘਰ ਵਿੱਚ ਖਿੱਚ ਕੇ ਲੈ ਗਿਆ ਅਤੇ ਉਸ ਨਾਲ ਬੇਰਹਿਮੀ ਨਾਲ ਜਬਰ ਜ਼ਿਨਾਹ ਕੀਤਾ। ਉੱਧਰਪ੍ਰਕਾਸ਼ਨ ਅਨੁਸਾਰ ਪੁਲਸ ਨੇ ਜਾਂਚ ਲਈ ਕੁਝ ਸ਼ੱਕੀਆਂ ਨੂੰ ਰਾਊਂਡ ਅਪ ਕੀਤਾ ਹੈ। ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ (HRCP) ਅਨੁਸਾਰ 2021 ਵਿੱਚ ਪਾਕਿਸਤਾਨ ਵਿੱਚ 5,200 ਬਲਾਤਕਾਰਾਂ ਦੀ ਰਿਪੋਰਟ ਕੀਤੀ ਗਈ ਸੀ। ਨਿਕੇਈ ਏਸ਼ੀਆ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬਲਾਤਕਾਰ ਦੇ ਮਾਮਲਿਆਂ ਵਿੱਚ ਦੋਸ਼ੀ ਠਹਿਰਾਏ ਜਾਣ ਦੀ ਦਰ 3 ਫੀਸਦੀ ਤੋਂ ਘੱਟ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਿੰਗਾਪੁਰ 'ਚ ਪ੍ਰਾਚੀਨ ਮੰਦਰ ਦੀ ਹੋਈ ਅਭਿਸ਼ੇਕ ਪੂਜਾ, ਸ਼ਾਮਲ ਹੋਏ 12000 ਹਿੰਦੂ ਸ਼ਰਧਾਲੂ (ਤਸਵੀਰਾਂ)
NEXT STORY