ਸ਼ਿਕਾਗੋ-ਅਮਰੀਕਾ 'ਚ ਕੋਵਿਡ-19 ਟੀਕਾਕਰਨ ਦੀ ਸ਼ੁਰੂਆਤ ਦੇ ਇਕ ਸਾਲ ਤੋਂ ਜ਼ਿਆਦਾ ਸਮੇਂ ਬਾਅਦ ਇਨਫੈਕਸ਼ਨ ਦੇ ਨਵੇਂ ਮਾਮਲਿਆਂ 'ਚ ਭਾਰੀ ਵਾਧਾ ਦੇਖਿਆ ਜਾ ਰਿਹਾ ਹੈ। ਅਮਰੀਕਾ 'ਚ ਰੋਜ਼ਾਨਾ ਔਸਤਨ 2,65,000 ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਕਾਰਨ ਨਵੇਂ ਮਾਮਲਿਆਂ 'ਚ ਬੇਮਿਸਾਲ ਵਾਧਾ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਦੇ ਗ੍ਰਹਿ ਮੰਤਰੀ ਨੇ ਨਵਾਜ਼ ਸ਼ਰੀਫ ਦੇ ਵਾਪਸ ਆਉਣ ਦੀ ਗੱਲ ਨੂੰ ਕੀਤਾ ਖਾਰਿਜ
ਅਮਰੀਕਾ ਦੇ ਜਾਨ ਹਾਪਕਿਨਸ ਯੂਨੀਵਰਸਿਟੀ ਮੁਤਾਬਕ ਇਸ ਸਾਲ ਦੀ ਸ਼ੁਰੂਆਤ 'ਚ ਮੱਧ ਜਨਵਰੀ 'ਚ ਕੋਵਿਡ-19 ਦੇ ਰੋਜ਼ਾਨਾ ਮਾਮਲਿਆਂ ਦੀ ਗਿਣਤੀ 2,50,000 ਸੀ। ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਵਾਧੇ ਕਾਰਨ ਕ੍ਰਿਸਮਸ ਅਤੇ ਨਵੇਂ ਸਾਲ ਦੇ ਮੌਕੇ 'ਤੇ ਆਯੋਜਿਤ ਹੋਣ ਵਾਲੇ ਜ਼ਿਆਦਾ ਪ੍ਰੋਗਾਰਮਾਂ ਨੂੰ ਰੱਦ ਕੀਤਾ ਜਾ ਰਿਹਾ ਹੈ। ਜਹਾਜ਼ ਸੇਵਾ 'ਚ ਕੰਮ ਕਰ ਰਹੇ ਸਟਾਫ ਦੀ ਕਮੀ ਕਾਰਨ ਹਜ਼ਾਰਾਂ ਉਡਾਣਾਂ ਨੂੰ ਰੱਦ ਕੀਤਾ ਜਾ ਰਿਹਾ ਹੈ। ਅਮਰੀਕਾ 'ਚ ਪਿਛਲੇ ਦੋ ਹਫ਼ਤਿਆਂ ਦੌਰਾਨ ਕੋਵਿਡ-19 ਦੇ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ ਔਸਤ 1200 ਤੋਂ ਵਧ ਕੇ 1500 ਰੋਜ਼ਾਨਾ ਹੋ ਗਈ ਹੈ।
ਇਹ ਵੀ ਪੜ੍ਹੋ : ਕੋਰੋਨਾ ਦੇ ਗਲੋਬਲ ਮਾਮਲੇ ਪਿਛਲੇ ਹਫ਼ਤੇ 11 ਫੀਸਦੀ ਵਧੇ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
WHO ਮੁਖੀ ਨੇ ਓਮੀਕ੍ਰੋਨ, ਡੈਲਟਾ ਦੇ ਮਿਲਣ ਨਾਲ ਇਨਫੈਕਸ਼ਨ ਦੇ ਮਾਮਲਿਆਂ 'ਚ 'ਸੁਨਾਮੀ' ਆਉਣ ਦਾ ਜਤਾਇਆ ਖ਼ਦਸ਼ਾ
NEXT STORY