ਬਰੇਸ਼ੀਆ (ਦਲਵੀਰ ਸਿੰਘ ਕੈਂਥ)- ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਵਹਿਮਾਂ ਭਰਮਾਂ, ਊਚ-ਨੀਚ ਤੇ ਅਡੰਬਰਬਾਦ ਦੇ ਵਿਰੋਧ ਦੀ ਗੱਲ ਜਿਸ ਬੇਬਾਕੀ ਤੇ ਨਿਡਰਤਾ ਨਾਲ ਗੱਲ ਕਰਦਿਆਂ ਅਕਾਲ ਪੁਰਖ ਦੀ ਉਸਤਤਿ ਕਰਨ ਲਈ ਪ੍ਰੇਰਿਆ ਹੈ ਉਸ ਨੇ ਮੌਕੇ ਦੀਆਂ ਹਾਕਮ ਜਮਾਤਾਂ ਨੂੰ ਸਮਾਜ ਵਿੱਚੋਂ ਬੇਪਰਦ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਤੇ ਅੱਜ ਅਸੀਂ ਉਹਨਾਂ ਦੀ ਬਦੌਲਤ ਹੀ ਸਮਾਜ ਵਿੱਚ ਬਰਾਬਰਤਾ ਦੇ ਹੱਕ ਲੈਣ ਦੀ ਗੱਲ ਕਰਨ ਜੋਗੇ ਹੋਏ ਹਾਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲੰਬਾਰਦੀਆ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਟੈਂਪਲ ਮਨੈਰਬੀਓ (ਬਰੇਸ਼ੀਆ) ਦੇ ਸੰਗਤ ਵੱਲੋਂ ਸਰਬਸਮੰਤੀ ਨਾਲ ਚੁਣੇ ਮੁੱਖ ਸੇਵਾਦਾਰ ਅਨਿਲ ਕੁਮਾਰ ਤੇ ਹੋਰ ਚੁਣੇ ਮੈਂਬਰਾਨ ਸਾਹਿਬਾਨ ਨੇ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ-ਅਮਰੀਕੀ ਵਿਗਿਆਨੀ ਜੈ ਭੱਟਾਚਾਰੀਆ ਬਣੇ NIH ਦੇ ਡਾਇਰੈਕਟਰ
ਇਨ੍ਹਾਂ ਮੈਂਬਰਾਨ ਨੇ ਕਿਹਾ ਕਿ ਜਿਹੜੀ ਉਹਨਾਂ ਨੂੰ ਸੰਗਤ ਸੇਵਾ ਦਿੱਤੀ ਹੈ ਉਹ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ ਤੇ ਇਸ ਦਿੱਤੀ ਜ਼ਿੰਮੇਵਾਰੀ ਲਈ ਉਹ ਸਮੂਹ ਸਾਧ ਸੰਗਤ ਦੇ ਤਹਿ ਦਿਲੋ ਧੰਨਵਾਦੀ ਹਨ। ਮੁੱਖ ਸੇਵਾਦਾਰ ਬਣੇ ਅਨਿਲ ਕੁਮਾਰ ਟੂਰਾ ਲੰਬੇ ਸਮੇਂ ਤੋਂ ਸਤਿਗੁਰੂ ਰਵਿਦਾਸ ਜੀਓ ਦੇ ਮਿਸ਼ਨ ਨਾਲ ਜੁੜੇ ਹਨ ਤੇ ਬਹੁਤ ਹੀ ਸਰਗਰਮ ਸੇਵਾਦਾਰ ਵਜੋਂ ਸੇਵਾ ਨਿਭਾਉਂਦੇ ਆ ਰਹੇ ਹਨ। ਹਾਲ ਹੀ ਵਿੱਚ ਸਤਿਗੁਰ ਰਵਿਦਾਸ ਮਹਾਰਾਜ ਜੀਓ ਦੇ ਜਨਮ ਅਸਥਾਨ ਕਾਸ਼ੀ ਮੰਦਿਰ ਵਿਖੇ ਸੋਨਪਾਲਕੀ ਦੀ ਯੂਰਪ ਦੀਆਂ ਸੰਗਤਾਂ ਸੇਵਾ ਕੀਤੀ ਹੈ। ਉਸ ਵਿੱਚ ਵੀ ਟੂਰਾ ਹੁਰਾਂ ਨੇ ਬਰੇਸ਼ੀਆ ਵੱਲੋਂ ਅਹਿਮ ਸੇਵਾ ਨਿਭਾਈ ਹੈ।ਜ਼ਿਕਰਯੋਗ ਹੈ ਇਹ ਗੁਰਦੁਆਰਾ ਸਾਹਿਬ ਪਿਛਲੇ ਕਈ ਸਾਲਾਂ ਤੋਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਮਿਸ਼ਨ ਨਾਲ ਜੋੜਦਿਆਂ ਮਨੁੱਖਤਾ ਦੀ ਸੇਵਾ ਲਈ ਪ੍ਰੇਰਦਾ ਆ ਰਿਹਾ ਹੈ ਤੇ ਕੋਰੋਨਾ ਕਾਲ ਵਿੱਚ ਵੀ ਇੱਥੋ ਦੇ ਸੇਵਾਦਾਰਾਂ ਨੇ ਅਹਿਮ ਸੇਵਾ ਨਿਭਾਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਰਾਸ਼ਟਰਪਤੀ ਟਰੰਪ ਨੇ ਅਮਰੀਕੀ ਚੋਣ ਪ੍ਰਣਾਲੀ 'ਚ ਕੀਤਾ ਬਦਲਾਅ, ਭਾਰਤ ਦੀ ਦਿੱਤੀ ਉਦਾਹਰਣ
NEXT STORY