ਨਿਊਯਾਰਕ-ਅਮਰੀਕੀ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਲਤੂ ਜਾਨਵਰ ਅਤੇ ਹੋਰ ਪਸ਼ੂ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋ ਸਕਦੇ ਹਨ ਪਰ ਇਨ੍ਹਾਂ ਰਾਹੀਂ ਮਨੁੱਖਾਂ 'ਚ ਵਾਇਰਸ ਦੇ ਫੈਲਣ ਦਾ ਖਤਰਾ ਘੱਟ ਹੈ। ਅਧਿਕਾਰੀਆਂ ਨੇ ਕਿਹਾ ਕਿ ਕੁੱਤੇ, ਬਿੱਲੀ, ਖਰਗੋਸ਼, ਉਦਾਬਿਲਾਵ, ਲਕੜਬੱਘਾ ਅਤੇ ਚਿੱਟੀ ਪੂਛ ਵਾਲੇ ਹਿਰਨ ਉਨ੍ਹਾਂ ਜਾਨਵਰਾਂ 'ਚ ਸ਼ਾਮਲ ਹਨ ਜੋ ਜ਼ਿਆਦਾਤਰ ਮਾਮਲਿਆਂ 'ਚ ਮਨੁੱਖ ਦੇ ਸੰਪਰਕ 'ਚ ਆ ਕੇ ਕੋਰੋਨਾ ਵਾਇਰਸ ਨਾਲ ਇਫੈਕਟਿਡ ਹੋਏ ਹਨ।
ਇਹ ਵੀ ਪੜ੍ਹੋ : ਕੋਵਿਡ-19 ਦੀ 'ਓਰਲ' ਖੁਰਾਕ ਵਾਲੇ ਨਵੇਂ ਟੀਕੇ ਦਾ ਦੱਖਣੀ ਅਫਰੀਕਾ 'ਚ ਪ੍ਰੀਖਣ ਸ਼ੁਰੂ
ਰੋਗ ਕੰਟਰੋਲ ਅਤੇ ਬਚਾਅ ਕੇਂਦਰ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਜਾਂ ਇਸ ਦੇ ਸ਼ੱਕੀ ਰੋਗੀਆਂ ਨੂੰ ਪਾਲਤੂ ਜਾਨਵਰਾਂ, ਜੰਗਲੀ ਜਾਨਵਰਾਂ ਅਤੇ ਜੰਗਲੀ ਜੀਵਾਂ ਦੇ ਨਾਲ-ਨਾਲ ਲੋਕਾਂ ਦੇ ਸੰਪਰਕ 'ਚ ਆਉਣ ਤੋਂ ਬਚਣਾ ਚਾਹੀਦਾ। ਇਸ ਵਾਇਰਸ ਨੂੰ ਜਾਨਵਰਾਂ 'ਚ ਫੈਲਣ ਤੋਂ ਰੋਕਣ ਦਾ ਸਭ ਤੋਂ ਚੰਗਾ ਤਰੀਕਾ ਹੈ ਕਿ ਇਸ ਨੂੰ ਮਨੁੱਖ ਤੱਕ ਹੀ ਕੰਟਰੋਲ ਕੀਤਾ ਜਾਵੇ।
ਇਹ ਵੀ ਪੜ੍ਹੋ : ਮਾਡਰਨਾ ਦਾ ਟੀਕਾ ਕੋਰੋਨਾ ਵਾਇਰਸ ਦੇ ਵੇਰੀਐਂਟ ਦੇ ਵਿਰੁੱਧ 'ਜ਼ਿਆਦਾ ਪ੍ਰਭਾਵੀ' : ਅਧਿਐਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੋਵਿਡ-19 ਦੀ 'ਓਰਲ' ਖੁਰਾਕ ਵਾਲੇ ਨਵੇਂ ਟੀਕੇ ਦਾ ਦੱਖਣੀ ਅਫਰੀਕਾ 'ਚ ਪ੍ਰੀਖਣ ਸ਼ੁਰੂ
NEXT STORY