ਰੋਮ (ਦਲਵੀਰ ਕੈਂਥ): ਬੇਰੁਜ਼ਗਾਰੀ ਅਤੇ ਗਰੀਬੀ ਦੇ ਝੰਬੇ ਲੋਕ ਯੂਰਪ ਵੱਲ ਗੈਰ ਕਾਨੂੰਨੀ ਢੰਗ ਨਾਲ ਕਰਦੇ ਤਾਂ ਕੂਚ ਭੱਵਿਖ ਬਿਹਤਰ ਬਣਾਉਣ ਲਈ ਹੈ ਪਰ ਬਹੁਤ ਘੱਟ ਲੋਕ ਹਨ ਜਿਨ੍ਹਾਂ ਦਾ ਇਹ ਸੁਪਨਾ ਸਾਕਾਰ ਹੁੰਦਾ। ਕਈ ਤਾਂ ਵਿਚਾਰੇ ਰਸਤੇ ਵਿੱਚ ਹੀ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਹਨ। ਹਜ਼ਾਰਾਂ ਲੋਕ ਜਿਹੜੇ ਗੈਰ-ਕਾਨੂੰਨੀ ਢੰਗ ਨਾਲ ਯੂਰਪ ਆਉਂਦੇ ਸਮੇਂ ਸਮੁੰਦਰੀ ਰਸਤੇ ਭੂ-ਮੱਧ ਸਾਗਰ ਦੀਆਂ ਲਹਿਰਾਂ ਵਿੱਚ ਆਪਣਾ ਵਰਤਮਾਨ ਵੀ ਗੁਆ ਬੈਠੇ ਤੇ ਅੱਜ ਵੀ ਇਹ ਬਿਰਤਾਰਾ ਜਾਰੀ ਹੈ। ਬੀਤੇ ਦਿਨ ਇਟਲੀ ਦੇ ਸਚੀਲੀਅਨ ਲੈਂਪੇਡੁਸਾ ਟਾਪੂ ਨੇੜੇ ਲੀਬੀਆ ਤੋਂ ਆ ਰਹੀ ਇੱਕ ਰਬੜ ਦੀ ਟਿਊਬ ਵਾਲੀ ਕਿਸ਼ਤੀ ਵਿੱਚ ਸਵਾਰ 85 ਪ੍ਰਵਾਸੀਆਂ ਵਿੱਚੋਂ 60 ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਦੋਂ ਕਿ ਬਾਕੀ 25 ਲੋਕ ਜਿਹੜੇ ਕਿ ਬਹੁਤ ਹੀ ਤਰਸਯੋਗ ਤੇ ਕਮਜ਼ੋਰੀ ਦੀ ਹਾਲਤ ਵਿੱਚ ਸੀ ਉਹਨਾਂ ਨੂੰ ਬਚਾ ਲਿਆ ਗਿਆ ਹੈ।
ਇਸ ਘਟਨਾ ਵਿੱਚ ਬਚੇ ਪ੍ਰਵਾਸੀਆਂ ਅਨੁਸਾਰ ਉਹ ਲੋਕ 85 ਲੋਕ ਇੱਕ ਰਬੜ ਦੀ ਬਣੀ ਟਿਊਬ ਵਾਲੀ ਕਿਸ਼ਤੀ ਵਿੱਚ ਲੀਬੀਆ ਦੇ ਜ਼ਾਵੀਆ ਤੋਂ ਕਈ ਦਿਨ ਪਹਿਲਾਂ ਯੂਰਪ ਲਈ ਰਵਾਨਾ ਹੋਏ ਸਨ, ਜਿਨ੍ਹਾਂ ਵਿੱਚ ਕੁਝ ਔਰਤਾਂ ਤੇ ਇੱਕ ਬੱਚਾ ਵੀ ਸ਼ਾਮਲ ਸੀ। ਕਿਸ਼ਤੀ ਜਦੋਂ ਲੀਬੀਆ ਤੋਂ ਚਲੀ ਤਾਂ ਕੁਝ ਸਮੇਂ ਬਾਅਦ ਹੀ ਕਿਸ਼ਤੀ ਦੀ ਮੋਟਰ ਖਰਾਬ ਹੋ ਗਈ ਜਿਸ ਕਾਰਨ ਉਹ ਸਮੁੰਦਰ ਵਿੱਚ ਹੀ ਫਸ ਗਏ। ਜ਼ਿਆਦਾ ਸਮਾਂ ਸਮੁੰਦਰ ਵਿੱਚ ਰਹਿਣ ਤੇ ਕੁਝ ਨਾ ਖਾਣ ਕਾਰਨ ਕੁਝ ਲੋਕ ਡੀਹਾਈਡਰੇਸ਼ਨ ਦੇ ਸ਼ਿਕਾਰ ਹੋਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਕਿਸ਼ਤੀ ਵਿੱਚ ਸਵਾਰ ਬਹੁਤੇ ਲੋਕਾਂ ਨੇ ਬੇਸ਼ੱਕ ਆਪਣੇ ਸਾਥੀਆਂ ਦੀ ਬਹੁਤ ਦੇਖ-ਭਾਲ ਕੀਤੀ ਪਰ ਅਫ਼ਸੋਸ ਬਹੁਤਿਆਂ ਨੇ ਆਪਣੇ ਅੱਖੀ ਆਪਣੇ ਪਿਆਰਿਆਂ ਨੂੰ ਮਰਦੇ ਦੇਖਿਆ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਪੰਜਾਬੀ ਨੌਜਵਾਨ ਜਸਦੀਪ ਪਰਮਾਰ ਲਾਪਤਾ, ਚਿੰਤਾ 'ਚ ਪਰਿਵਾਰ
ਯੂਰਪੀਅਨ ਚੈਰਿਟੀ ਦੇ ਸਮੁੰਦਰੀ ਜਹਾਜ਼ ਓਸ਼ੀਅਨ ਵਾਈਕਿੰਗ ਨੇ ਜਦੋਂ 25 ਲੋਕਾਂ ਨੂੰ ਸਮੁੰਦਰ ਵਿੱਚ ਦੇਖਿਆਂ ਤਾਂ ਇਲਾਜ ਲਈ ਇਤਾਲਵੀ ਕੋਸਤ ਗਾਰਡ ਹੈਲੀਕਾਪਟਰ ਦੁਆਰਾ ਉੱਤਰ ਵੱਲ ਲਗਭਗ 60 ਮੀਲ ਦੂਰ ਸੀਚੀਲੀਅਨ ਟਾਪੂ ਲੈਂਪੇਡੁਸਾ ਵਿਖੇ ਲਿਜਾਇਆ ਗਿਆ। ਇਨ੍ਹਾਂ ਵਿੱਚ 2 ਬੇਹੋਸ਼ ਸਨ ਤੇ 23 ਗੰਭੀਰ ਹਾਲਤ ਵਿੱਚ ਸਨ। ਇਨ੍ਹਾਂ ਲੋਕਾਂ ਦੀ ਹਾਲਤ ਥਕਾਵਟ ਭੁੱਖ ਤੇ ਪਾਣੀ ਦੀ ਕਮੀ ਕਾਰਨ ਤਰਸਯੋਗ ਸੀ। ਐਸ.ਓ.ਐਸ ਮੈਡੀਤੇਰਾਨੇ ਦੇ ਬੁਲਾਰੇ ਫਰਾਂਚੇਸਕੋ ਕਰਿਆਸੋ ਨੇ ਦੱਸਿਆ ਕਿ ਬਚਾਏ 25 ਪ੍ਰਵਾਸੀ ਸਾਰੇ ਮਰਦ ਸਨ ਜਿਨ੍ਹਾਂ ਵਿੱਚੋਂ 12 ਨਾਬਾਲਗ ਸਨ, ਜਿਹੜੇ ਕਿ ਸੇਨੇਗਲ, ਮਾਲੀ ਤੇ ਗੈਂਬੀਆ ਦੇਸ਼ਾਂ ਨਾਲ ਸੰਬਧਤ ਹਨ।ਜਿਹੜੇ ਲੋਕ ਇਸ ਘਟਨਾ ਵਿੱਚੋਂ ਬਚੇ ਹਨ ਉਹ ਸਦਮੇ ਵਿੱਚ ਹਨ, ਜਿਸ ਕਾਰਨ ਉਹ ਆਪਣੇ ਨਾਲ ਵਾਪਰੇ ਹਾਦਸੇ ਨੂੰ ਸਹੀ ਢੰਗ ਨਾਲ ਨਹੀਂ ਦੱਸ ਪਾ ਰਹੇ।
ਯੂ.ਐਨ ਇੰਟਰਨੈਸ਼ਨਲ ਆਰਗੇਨਾਈਜੇ਼ਸਨ ਫਾਰ ਮਾਈਗ੍ਰੇਸ਼ਨ ਦਾ ਕਹਿਣਾ ਹੈ ਕਿ ਇਸ ਸਾਲ ਮਾਰਚ ਤੱਕ ਖਤਰਨਾਕ ਕੇਂਦਰੀ ਭੂਮੱਧ ਸਾਗਰ ਮਾਰਗ ਤੇ 227 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਇਸ ਮੌਤ ਦੇ ਮੂੰਹ ਵਿੱਚੋਂ ਲੰਘ ਕਿ ਯੂਰਪ ਪਹੁੰਚਣ ਵਾਲਿਆਂ ਦੀ ਗਿਣਤੀ ਇਸ ਸਾਲ ਜਨਵਰੀ ਤੋਂ ਮਾਰਚ ਤੱਕ 19,562 ਹੈ। ਆਪਣੇ ਆਪ ਹੀ ਮੌਤ ਦੇ ਮੂੰਹ ਵਿੱਚ ਜਾਣ ਦਾ ਇਹ ਸਫ਼ਰ ਕਦੋਂ ਰੁੱਕੇਗਾ ਇਹ ਸਵਾਲ ਸਾਰੇ ਕਰਦੇ ਹਨ ਪਰ ਜਵਾਬ ਦੇਣ ਲਈ ਸੰਬਧਤ ਦੇਸ਼ਾਂ ਦੀਆਂ ਮੌਜੂਦਾ ਸਰਕਾਰਾਂ ਕਦੋਂ ਸੰਜੀਦਾ ਹੋਣਗੀਆਂ ਕੋਈ ਨਹੀਂ ਜਾਣਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਫਗਾਨ ਤਾਲਿਬਾਨ ਦਾ ਦਾਅਵਾ; 8 ਲੋਕਾਂ ਦੀ ਮੌਤ ਦਾ ਬਦਲਾ ਲੈਣ ਲਈ ਪਾਕਿ ਦੇ ਫੌਜੀ ਟਿਕਾਣਿਆਂ 'ਤੇ ਕੀਤਾ ਹਮਲਾ
NEXT STORY