ਕਵੇਟਾ : ਪਾਕਿਸਤਾਨ ਦੇ ਕਵੇਟਾ ਵਿੱਚ ਇੱਕ ਹੋਰ ਹਾਈ ਪ੍ਰੋਫਾਈਲ ਕਤਲ ਨੂੰ ਅੰਜਾਮ ਦਿੱਤਾ ਗਿਆ। ਅਣਪਛਾਤੇ ਹਮਲਾਵਰਾਂ ਨੇ ਜਮੀਅਤ ਉਲੇਮਾ-ਏ-ਇਸਲਾਮ (JUI) ਦੇ ਸੀਨੀਅਰ ਨੇਤਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਹ ਘਟਨਾ ਕਵੇਟਾ ਦੇ ਏਅਰਪੋਰਟ ਰੋਡ 'ਤੇ ਵਾਪਰੀ। ਹਮਲਾਵਰਾਂ ਨੇ ਜਮੀਅਤ ਨੇਤਾ ਮੁਫ਼ਤੀ ਅਬਦੁੱਲ ਬਾਕੀ ਨੂਰਜ਼ਈ 'ਤੇ ਗੋਲੀਬਾਰੀ ਕੀਤੀ। ਪੁਲਸ ਦਾ ਕਹਿਣਾ ਹੈ ਕਿ ਇਸ ਹਮਲੇ 'ਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਹਸਪਤਾਲ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਮੁਫ਼ਤੀ ਦੀ ਗੰਭੀਰ ਸੱਟਾਂ ਕਾਰਨ ਮੌਤ ਹੋ ਗਈ। ਸੁਰੱਖਿਆ ਬਲਾਂ ਨੇ ਇਸ ਹਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਵਿਦੇਸ਼ਾਂ 'ਚ Visa ਰਿਜੈਕਟ ਹੋਣ ਕਾਰਨ ਭਾਰਤੀਆਂ ਨੂੰ ਹੋਇਆ 664 ਕਰੋੜ ਰੁਪਏ ਦਾ ਨੁਕਸਾਨ
ਦੱਸਣਯੋਗ ਹੈ ਕਿ ਪਾਕਿਸਤਾਨ ਵਿੱਚ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਅੱਤਵਾਦੀ ਹਮਲੇ ਹੋ ਰਹੇ ਹਨ। ਐਤਵਾਰ ਨੂੰ ਕਵੇਟਾ ਤੋਂ ਤਫਤਾਨ ਜਾ ਰਹੇ ਫੌਜ ਦੇ ਕਾਫ਼ਲੇ 'ਤੇ ਅੱਤਵਾਦੀ ਹਮਲਾ ਹੋਇਆ ਸੀ, ਜਿਸ 'ਚ 7 ਜਵਾਨ ਸ਼ਹੀਦ ਹੋ ਗਏ ਸਨ ਅਤੇ 21 ਜ਼ਖਮੀ ਹੋ ਗਏ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਬਲੋਚ ਲਿਬਰੇਸ਼ਨ ਆਰਮੀ (ਬੀਐੱਲਏ) ਨੇ 90 ਪਾਕਿਸਤਾਨੀ ਫੌਜੀਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਹੈ।
ਇਸ ਤੋਂ ਪਹਿਲਾਂ 11 ਮਾਰਚ ਨੂੰ ਕਵੇਟਾ ਤੋਂ ਪੇਸ਼ਾਵਰ ਜਾ ਰਹੀ ਜਾਫਰ ਐਕਸਪ੍ਰੈਸ ਨੂੰ ਬੀਐੱਲਏ ਬਾਗੀਆਂ ਨੇ ਹਾਈਜੈਕ ਕਰ ਲਿਆ ਸੀ। ਇਸ ਟਰੇਨ ਨੇ ਦੁਪਹਿਰ 1.30 ਵਜੇ ਸਿੱਬੀ ਪਹੁੰਚਣਾ ਸੀ ਪਰ ਹਮਲਾ ਬੋਲਾਨ ਦੀ ਮਸ਼ਫਾਕ ਸੁਰੰਗ ਵਿੱਚ ਹੋਇਆ। ਇਹ ਹਮਲਾ ਬੀ. ਐੱਲ. ਏ. ਨੇ ਪੂਰੀ ਯੋਜਨਾਬੰਦੀ ਨਾਲ ਕੀਤਾ ਸੀ। ਬੀ. ਐੱਲ. ਏ. ਦੇ ਲੜਾਕੇ ਪਹਿਲਾਂ ਹੀ ਘੇਰਾ ਪਾ ਕੇ ਬੈਠੇ ਸਨ। BLA ਨੇ ਆਪਣੇ ਸਭ ਤੋਂ ਘਾਤਕ ਲੜਾਕਿਆਂ ਮਜੀਦ ਬ੍ਰਿਗੇਡ ਅਤੇ ਫਤਿਹ ਨੂੰ ਹਮਲੇ ਲਈ ਤਿਆਰ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ 'ਚ ਗ੍ਰੀਨ ਕਾਰਡ ਧਾਰਕ ਨਾਲ ਦੁਰਵਿਵਹਾਰ; ਹਵਾਈ ਅੱਡੇ 'ਤੇ ਕੱਪੜੇ ਉਤਾਰ ਲਈ ਤਲਾਸ਼ੀ
NEXT STORY