ਵੈੱਬ ਡੈਸਕ : ਹਾਲ ਵਿਚ ਹੋਏ ਇਕ ਅਧਿਐਨ ਵਿਚ ਭਾਰਤੀ ਯਾਤਰੀਆਂ ਲਈ ਇੱਕ ਚਿੰਤਾਜਨਕ ਰੁਝਾਨ ਦਾ ਖੁਲਾਸਾ ਹੋਇਆ ਹੈ। ਮਹਾਮਾਰੀ ਤੋਂ ਬਾਅਦ ਕਈ ਦੇਸ਼ਾਂ ਵਿੱਚ ਵਿਜ਼ਟਰ ਵੀਜ਼ਾ ਰਿਜੈਕਸ਼ਨ ਦਰ ਵਿੱਚ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ। ਰਿਜੈਕਸ਼ਨ ਵਿੱਚ ਇਸ ਵਾਧੇ ਕਾਰਨ ਭਾਰਤੀਆਂ ਨੂੰ 2024 'ਚ ਸਮੂਹਿਕ ਤੌਰ 'ਤੇ ਲਗਭਗ ₹664 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸਖ਼ਤ ਵੀਜ਼ਾ ਨੀਤੀਆਂ ਵਾਲੇ ਦੇਸ਼ਾਂ ਵਿੱਚ ਆਸਟ੍ਰੇਲੀਆ, ਨਿਊਜ਼ੀਲੈਂਡ, ਯੂਕੇ ਅਤੇ ਯੂਏਈ ਸ਼ਾਮਲ ਹਨ। ਇਹ ਤਬਦੀਲੀ ਪਿਛਲੇ ਅੰਕੜਿਆਂ ਤੋਂ ਇੱਕ ਧਿਆਨ ਦੇਣ ਯੋਗ ਤਬਦੀਲੀ ਨੂੰ ਦਰਸਾਉਂਦੀ ਹੈ, ਖਾਸ ਕਰਕੇ ਜਦੋਂ 2019 ਵਿੱਚ ਵੀਜ਼ਾ ਪ੍ਰਵਾਨਗੀ ਦਰਾਂ ਦੀ ਤੁਲਨਾ ਕੀਤੀ ਜਾਵੇ।
ਦਿਲਚਸਪ ਗੱਲ ਇਹ ਹੈ ਕਿ ਸੰਯੁਕਤ ਰਾਜ ਅਮਰੀਕਾ ਵਿਚ ਵੀ ਵੱਡੀ ਗਿਣਤੀ ਵਿਚ ਵੀਜ਼ੇ ਰਿਜੈਕਟ ਹੋਏ ਹਨ। ਹਾਲਾਂਕਿ 2019 ਦੇ ਮੁਕਾਬਲੇ 2024 'ਚ ਵਧੇਰੇ ਭਾਰਤੀਆਂ ਲਈ ਵੀਜ਼ੇ ਸਵਿਕਾਰ ਕੀਤੇ ਗਏ ਹਨ। 2019 ਵਿੱਚ ਅਮਰੀਕਾ ਦੁਆਰਾ 28 ਪ੍ਰਤੀਸ਼ਤ ਭਾਰਤੀ ਵੀਜ਼ਾ ਅਰਜ਼ੀਆਂ ਨੂੰ ਰੱਦ ਕੀਤਾ ਗਿਆ ਸੀ, ਇਹ ਅੰਕੜਾ 2024 ਵਿੱਚ ਘੱਟ ਕੇ 16 ਪ੍ਰਤੀਸ਼ਤ ਹੋ ਗਿਆ।
ਇਸੇ ਤਰ੍ਹਾਂ 2024 'ਚ ਨਿਊਜ਼ੀਲੈਂਡ ਨੇ 32.5 ਫੀਸਦੀ ਭਾਰਤੀ ਵੀਜ਼ਾ ਬਿਨੈਕਾਰਾਂ ਦੀਆਂ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਹਿਆ। ਇਸ ਦੇ ਨਾਲ ਹੀ ਆਸਟ੍ਰੇਲੀਆ ਨੇ 29.3 ਫੀਸਦੀ, ਯੂਕੇ ਨੇ 17 ਫੀਸਦੀ ਤੇ ਸ਼ੈਂਗੇਨ ਖੇਤਰ ਨੇ 15.7 ਫੀਸਦੀ ਵੀਜ਼ੇ ਰੱਦ ਕਰ ਦਿੱਤੇ। ਇਸ ਤੋਂ ਇਲਾਵਾ, ਯੂਏਈ ਵਿੱਚ ਭਾਰਤੀ ਵੀਜ਼ਾ ਲਈ ਆਪਣੀ ਰੱਦ ਦਰ ਵਿੱਚ ਵਾਧਾ ਦੇਖਿਆ ਗਿਆ, ਜੋ ਪਿਛਲੇ ਸਾਲ 6 ਫੀਸਦੀ ਤੱਕ ਪਹੁੰਚ ਗਿਆ।
ਵੀਜ਼ਾ ਨੀਤੀਆਂ ਵਿੱਚ ਤਬਦੀਲੀ ਅਤੇ ਮਹਾਂਮਾਰੀ ਤੋਂ ਬਾਅਦ ਰੱਦ ਹੋਣ ਵਾਲੇ ਇਹ ਸਭ ਤੋਂ ਵਧੇਰੇ ਵੀਜ਼ੇ ਦੱਸੇ ਜਾ ਰਹੇ ਹਨ। ਇਸ ਦੌਰਾਨ ਭਾਰਤੀਆਂ ਨੂੰ ਬਹੁਤ ਜ਼ਿਆਦਾ ਵਿੱਤੀ ਨੁਕਸਾਨ ਹੋਇਆ ਹੈ। ਆਸਟ੍ਰੇਲੀਆ, ਨਿਊਜ਼ੀਲੈਂਡ, ਯੂਕੇ ਅਤੇ ਯੂਏਈ ਵਰਗੇ ਦੇਸ਼ਾਂ ਦੁਆਰਾ ਵੀਜ਼ਾ ਨਿਯਮਾਂ ਨੂੰ ਸਖ਼ਤ ਕਰਨਾ ਮਹਾਂਮਾਰੀ ਤੋਂ ਬਾਅਦ ਦੀ ਦੁਨੀਆ ਵਿੱਚ ਵਧੀ ਹੋਈ ਜਾਂਚ ਤੇ ਚੋਣ ਕਰਨ ਦੇ ਇੱਕ ਵਿਆਪਕ ਰੁਝਾਨ ਨੂੰ ਦਰਸਾਉਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਗੋਧਰਾ ਕਾਂਡ ਦੁਖਦਾਈ ਤੇ ਪਾਕਿਸਤਾਨ ਨੇ ਕੀਤਾ ਵਿਸ਼ਵਾਸਘਾਤ...' ਪੋਡਕਾਸਟ 'ਚ ਬੋਲੇ PM ਮੋਦੀ
NEXT STORY