ਲਾਹੌਰ— ਪਾਕਿਸਤਾਨ 'ਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਪਰਿਵਾਰ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਭ੍ਰਿਸ਼ਟਾਚਾਰ ਦੇ ਇਕ ਮਾਮਲੇ 'ਚ ਨਵਾਜ਼ ਦੇ ਛੋਟੋ ਭਰਾ ਤੇ ਪੀ.ਐੱਮ.ਐੱਲ.-ਐੱਨ ਮੁਖੀ ਸ਼ਹਿਬਾਜ਼ ਸ਼ਰੀਫ ਦੇ ਜਵਾਈ ਇਮਰਾਨ ਅਲੀ ਯੂਸੁਫ ਨੂੰ ਮੰਗਲਵਾਰ ਨੂੰ ਭਗੌੜਾ ਐਲਾਨ ਕਰ ਦਿੱਤਾ ਗਿਆ। ਸਾਬਕਾ ਪ੍ਰਧਾਨ ਮੰਤਰੀ ਸ਼ਰੀਫ ਪਹਿਲਾਂ ਹੀ ਭ੍ਰਿਸ਼ਟਾਚਾਰ ਮਾਮਲੇ 'ਚ ਧੀ ਮਰੀਅਮ ਤੇ ਜਵਾਈ ਸਫਦਰ ਨਾਲ ਜੇਲ 'ਚ ਬੰਦ ਹਨ।
ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲਿਆਂ 'ਚ ਪੇਸ਼ ਨਹੀਂ ਹੋਣ 'ਤੇ ਅਦਾਲਤ ਉਨ੍ਹਾਂ ਦੇ ਦੋਵੇਂ ਬੇਟੇ ਹਸਨ ਤੇ ਹੁਸੈਨ ਨੂੰ ਭਗੌੜਾ ਐਲਾਨ ਕਰ ਚੁੱਕੀ ਹੈ। ਭ੍ਰਿਸ਼ਟਾਚਾਰ ਰੋਕੂ ਸੰਸਥਾ ਰਾਸ਼ਟਰੀ ਜਵਾਬਦੇਹੀ ਬਿਊਰੋ ਨੇ ਸ਼ਹਿਬਾਜ਼ ਨੂੰ ਇਕ ਹਾਊਸਿੰਗ ਘਪਲੇ 'ਚ 20 ਅਗਸਤ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕਰ ਰੱਖਿਆ ਹੈ। ਹੁਣ ਇਸ ਸੰਸਥਾ ਦੀ ਸਿਫਾਰਿਸ਼ 'ਤੇ ਐੱਨ.ਏ.ਬੀ. ਕੋਰਟ ਨੇ ਸ਼ਹਿਬਾਜ਼ ਦੇ ਜਵਾਈ ਇਮਰਾਨ ਨੂੰ ਭਗੌੜਾ ਐਲਾਨ ਕਰ ਦਿੱਤਾ ਹੈ। ਇਮਰਾਨ ਇਸ ਸਮੇਂ ਲੰਡਨ 'ਚ ਹੈ। ਉਸ 'ਤੇ ਪੰਜਾਬ ਪਾਵਰ ਡਿਵੈਲਪਮੈਂਟ ਕੰਪਨੀ ਦੇ ਸਾਬਕਾ ਸੀ.ਈ.ਓ. ਇਕਰਾਮ ਨਾਵੇਦ ਤੋਂ 1.2 ਕਰੋੜ ਰੁਪਏ ਲੈਣ ਦਾ ਦੋਸ਼ ਹੈ।
ਨਵਾਜ਼ ਦੀ ਪਾਰਟੀ 'ਚ ਐੱਨ. ਸ਼ਬਦ ਹਟਾਉਣ ਲਈ ਅਰਜ਼ੀ
ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ) ਤੋਂ ਨਵਾਜ਼ ਸ਼ਬਦ ਹਟਾਉਣ ਲਈ ਪੇਸ਼ਾਵਰ ਹਾਈ ਕੋਰਟ 'ਚ ਇਕ ਅਰਜ਼ੀ ਦਾਖਲ ਕੀਤੀ ਗਈ ਹੈ। ਖਾਨਜਾਦਾ ਅਜਮਲ ਜੇਬ ਨਾਂ ਦੇ ਇਕ ਵਕੀਲ ਨੇ ਇਹ ਪਟੀਸ਼ਨ ਦਾਖਲ ਕੀਤੀ ਹੈ। ਇਸ 'ਚ ਅਦਾਲਤ ਤੋਂ ਭ੍ਰਿਸ਼ਟਾਚਾਰ ਮਾਮਲੇ 'ਚ ਨਵਾਜ਼ ਸ਼ਰੀਫ ਨੂੰ ਸਜ਼ਾ ਸੁਣਾਏ ਜਾਣ ਦੀ ਦਲੀਲ ਦੇ ਕੇ ਮੰਗ ਕੀਤੀ ਗਈ ਹੈ ਕਿ ਉਹ ਚੋਣ ਕਮਿਸ਼ਨ ਨੂੰ ਪੀ.ਐੱਮ.ਐੱਲ.-ਐੱਨ ਤੋਂ ਨਵਾਜ਼ ਨਾਂ ਹਟਾਉਣ ਦਾ ਆਦੇਸ਼ ਦੇਣ।
ਇਮਰਾਨ ਦੀ ਮਤਰੇਈ ਧੀ ਪੀ.ਟੀ.ਆਈ. 'ਚ ਹੋਈ ਸ਼ਾਮਲ
NEXT STORY