ਇੰਟਰਨੈਸ਼ਨਲ ਡੈਸਕ- ਪੂਰਬੀ ਅਫਰੀਕੀ ਦੇਸ਼ ਕੀਨੀਆ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਮੰਗਲਵਾਰ ਸਵੇਰੇ ਕਵਾਲੇ ਕਾਉਂਟੀ ਦੇ ਤਸਿੰਬਾ ਗੋਲਿਨੀ ਇਲਾਕੇ ਵਿੱਚ ਇੱਕ ਛੋਟਾ ਜਹਾਜ਼ ਕ੍ਰੈਸ਼ ਹੋ ਗਿਆ, ਜਿਸ ਕਾਰਨ ਘੱਟੋ-ਘੱਟ 12 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਇਹ ਜਹਾਜ਼ ਸੈਲਾਨੀਆਂ (tourists) ਨੂੰ ਲੈ ਕੇ ਜਾ ਰਿਹਾ ਸੀ ਕਿ ਹਾਦਸੇ ਦਾ ਸ਼ਿਕਾਰ ਹੋ ਗਿਆ।
ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਡਿਆਨੀ (Diani) ਤੋਂ ਰਵਾਨਾ ਹੋਇਆ ਸੀ ਅਤੇ ਕਿਚਵਾ ਟੈਂਬੋ (Kichwa Tembo) ਵੱਲ ਜਾ ਰਿਹਾ ਸੀ ਕਿ ਸਥਾਨਕ ਸਮੇਂ ਅਨੁਸਾਰ ਸਵੇਰੇ 8.30 ਵਜੇ ਦੇ ਕਰੀਬ ਕ੍ਰੈਸ਼ ਹੋ ਕੇ ਹੇਠਾਂ ਡਿੱਗ ਗਿਆ। ਕੀਨੀਆ ਸਿਵਲ ਐਵੀਏਸ਼ਨ ਅਥਾਰਟੀ (KCAA) ਨੇ ਇੱਕ ਬਿਆਨ ਵਿੱਚ ਜਹਾਜ਼ ਦਾ ਰਜਿਸਟ੍ਰੇਸ਼ਨ ਨੰਬਰ 5Y-CCA ਦੱਸਿਆ ਹੈ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਸ ਅਤੇ ਐਮਰਜੈਂਸੀ ਸੇਵਾਵਾਂ ਤੇਜ਼ੀ ਨਾਲ ਕ੍ਰੈਸ਼ ਵਾਲੀ ਥਾਂ 'ਤੇ ਪਹੁੰਚ ਗਈਆਂ। ਵਾਇਰਲ ਹੋ ਰਹੀਆਂ ਵੀਡੀਓ ਫੁਟੇਜ ਵਿੱਚ ਦਿਖਾਇਆ ਗਿਆ ਹੈ ਕਿ ਜਹਾਜ਼ ਅੱਗ ਦੀਆਂ ਲਪਟਾਂ ਵਿੱਚ ਘਿਰਿਆ ਹੋਇਆ ਸੀ ਅਤੇ ਇਸ ਦਾ ਮਲਬਾ ਪੂਰੇ ਇਲਾਕੇ ਵਿੱਚ ਖਿਲਰਿਆ ਹੋਇਆ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਦਾ ਅਸਲ ਕਾਰਨ ਅਜੇ ਸਾਫ਼ ਨਹੀਂ ਹੋ ਸਕਿਆ ਹੈ , ਪਰ ਘੱਟ ਵਿਜ਼ੀਬਿਲਟੀ ਅਤੇ ਖ਼ਰਾਬ ਮੌਸਮ ਦੇ ਦੇ ਕਾਰਨ ਉਕਤ ਹਾਦਸਾ ਵਾਪਰਿਆ ਜਾਪਦਾ ਹੈ। ਫਿਲਹਾਲ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਨੌਜਵਾਨ ਦਾ ਸ਼ਰਮਨਾਕ ਕਾਰਾ ! ਖ਼ੁਦ ਨੂੰ ਫੌਜੀ ਅਧਿਕਾਰੀ ਦੱਸ ਕੇ ਮਹਿਲਾ ਡਾਕਟਰ ਦੀ ਰੋਲ਼ੀ ਪੱਤ
ਪਿਛਲੇ 24 ਘੰਟਿਆਂ 'ਚ ਡੇਂਗੂ ਦੇ 983 ਨਵੇਂ ਮਾਮਲੇ ਆਏ ਸਾਹਮਣੇ, 6 ਹੋਰ ਮਰੀਜ਼ਾਂ ਦੀ ਮੌਤ
NEXT STORY