ਨੈਸ਼ਨਲ ਡੈਸਕ- ਸੋਸ਼ਲ ਮੀਡੀਆ ਰਾਹੀਂ ਜਾਣ-ਪਛਾਣ ਤੋਂ ਬਾਅਦ ਖੁਦ ਨੂੰ ਫੌਜ ਦਾ ਲੈਫਟੀਨੈਂਟ ਦੱਸ ਕੇ ਦਿੱਲੀ ਦੇ 27 ਸਾਲ ਦੇ ਇਕ ਨੌਜਵਾਨ ਨੂੰ ਇਕ ਪ੍ਰਮੁੱਖ ਸਰਕਾਰੀ ਹਸਪਤਾਲ ’ਚ ਕੰਮ ਕਰਨ ਵਾਲੀ ਮਹਿਲਾ ਡਾਕਟਰ ਨਾਲ ਧੋਖਾਦੇਹੀ ਤੇ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਸ ਨੇ ਕਿਹਾ ਕਿ ਮੁਲਜ਼ਮ ਦੀ ਪਛਾਣ ਆਰਵ ਮਲਿਕ ਵਜੋਂ ਹੋਈ ਹੈ, ਜੋ ਦੱਖਣੀ ਦਿੱਲੀ ਦੇ ਛੱਤਰਪੁਰ ਦਾ ਰਹਿਣ ਵਾਲਾ ਹੈ। ਉਹ ਅਸਲ ’ਚ ਇਕ ਈ-ਕਾਮਰਸ ਕੰਪਨੀ ਲਈ ਡਲਿਵਰੀ ਏਜੰਟ ਵਜੋਂ ਕੰਮ ਕਰਦਾ ਹੈ।
ਇਹ ਵੀ ਪੜ੍ਹੋ- ਤੌਬਾ-ਤੌਬਾ ! ਸੁੱਤੇ ਪਏ ਨੌਜਵਾਨ 'ਤੇ ਪੈਟਰੋਲ ਛਿੜਕ ਕੇ ਲਾ'ਤੀ ਅੱਗ
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਸ ਨੇ ਦਿੱਲੀ ਛਾਉਣੀ ਖੇਤਰ ਦੀ ਇਕ ਦੁਕਾਨ ਤੋਂ ਫੌਜ ਦੀ ਵਰਦੀ ਆਨਲਾਈਨ ਖਰੀਦੀ ਸੀ। ਅਧਿਕਾਰੀ ਨੇ ਦੱਸਿਆ ਕਿ ਮਲਿਕ ਦਾ ਭਾਰਤੀ ਫੌਜ ਨਾਲ ਕੋਈ ਸਬੰਧ ਨਹੀਂ ਹੈ। ਉਸ ਨੇ ਸ਼ਿਕਾਇਤਕਰਤਾ ਨੂੰ ਗੁੰਮਰਾਹ ਕਰਨ ਲਈ ਜਾਅਲੀ ਪਛਾਣ ਪੱਤਰ ਦੀ ਵਰਤੋਂ ਕੀਤੀ।
ਵਿਦਿਆਰਥਣ ਤੇਜ਼ਾਬੀ ਹਮਲੇ ਦੇ ਮਾਮਲੇ 'ਚ ਵੱਡਾ ਮੋੜ, ਪੀੜਤਾ ਦੇ ਪਿਤਾ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ
NEXT STORY