ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇਕਿਹਾ ਹੈ ਕਿ ਉਹਨਾਂ ਦਾ ਦੇਸ਼ ਕੋਵਿਡ-19 ਦੇ ਭਿਆਨਕ ਪ੍ਰਕੋਪ ਦੌਰਾਨ ਭਾਰਤ ਅਤੇ ਉਸ ਦੇ ਸਿਹਤ ਨਾਇਕਾਂ ਨੂੰ ਤੇਜ਼ੀ ਨਾਲ ਵਾਧੂ ਮਦਦ ਦੇਵੇਗਾ। ਉਹਨਾਂ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਬਾਈਡੇਨ ਪ੍ਰਸ਼ਾਸਨ 'ਤੇ ਕੋਵਿਡ-19 ਟੀਕਿਆਂ ਸਮੇਤ ਹੋਰ ਜੀਵਨ ਰੱਖਿਅਕ ਮੈਡੀਕਲ ਸਪਲਾਈ ਭਾਰਤ ਨੂੰ ਭੇਜਣ ਲਈ ਦਬਾਅ ਵੱਧ ਗਿਆ ਹੈ। ਬਲਿੰਕਨ ਨੇ ਇਕ ਟਵੀਟ ਵਿਚ ਕਿਹਾ,''ਕੋਵਿਡ-19 ਦੇ ਭਿਆਨਕ ਪ੍ਰਕੋਪ ਦੌਰਾਨ ਸਾਡੀ ਹਮਦਰਦੀ ਭਾਰਤ ਦੇ ਲੋਕਾਂ ਨਾਲ ਹੈ।'' ਉਹਨਾਂ ਨੇ ਕਿਹਾ,''ਅਸੀਂ ਭਾਰਤ ਸਰਕਾਰ ਵਿਚ ਆਪਣੇ ਹਿੱਸੇਦਾਰਾਂ ਨਾਲ ਕਰੀਬੀ ਤੋਂ ਕੰਮ ਕਰ ਰਹੇ ਹਾਂ। ਇਸ ਦੇ ਨਾਲ ਹੀ ਭਾਰਤ ਦੇ ਲੋਕਾਂ ਅਤੇ ਭਾਰਤੀ ਸਿਹਤ ਦੇਖਭਾਲ ਨਾਇਕਾਂ ਨੂੰ ਤੇਜ਼ੀ ਨਾਲ ਵਾਧੂ ਮਦਦ ਭੇਜਾਂਗੇ।''
ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ ਮਹਾਮਾਰੀ ਦੌਰਾਨ ਸਹਾਇਤਾ ਵਜੋਂ ਭਾਰਤ ਭੇਜ ਸਕਦਾ ਹੈ ਵੈਂਟੀਲੇਟਰ : ਬੋਰਿਸ ਜਾਨਸਨ
ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲਿਵਨ ਨੇ ਕਿਹਾ ਕਿ ਅਮਰੀਕਾ ਭਾਰਤ ਵਿਚ ਕੋਵਿਡ ਦੇ ਗੰਭੀਰ ਪ੍ਰਕੋਪ ਨਾਲ ਬਹੁਤ ਚਿੰਤਤ ਹੈ। ਸੁਲਿਵਨ ਨੇਕਿਹਾ,''ਅਸੀਂ ਇਸ ਗਲੋਬਲ ਮਹਾਮਰੀ ਨਾਲ ਬਹਾਦੁਰੀ ਨਾਲ ਲੜ ਰਹੇ ਭਾਰਤ ਦੇ ਆਪਣੇ ਦੋਸਤਾਂ ਅਤੇ ਹਿੱਸੇਦਾਰਾਂ ਨੂੰ ਵੱਧ ਸਹਾਇਤਾ ਅਤੇ ਸਪਲਾਈ ਭੇਜਣ ਲਈ ਹਰ ਸਮੇਂ ਕੰਮ ਕਰ ਰਹੇ ਹਾਂ। ਬਹੁਤ ਜਲਦ ਹੋਰ ਜ਼ਿਆਦਾ ਮਦਦ ਭੇਜੀ ਜਾਵੇਗੀ।'' ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਸੰਕਟ ਨਾਲ ਨਜਿੱਠਣ ਵਿਚ ਭਾਰਤ ਦੀ ਮਦਦ ਲਈ ਅਮਰੀਕਾ ਰਾਜਨੀਤਕ ਅਤੇ ਮਾਹਰ ਦੋਵੇਂ ਪੱਧਰ 'ਤੇ ਭਾਰਤੀ ਅਧਿਕਾਰੀਆਂ ਨਾਲ ਕਰੀਬ ਤੋਂ ਕੰਮ ਕਰ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ - ਨਿਊਜ਼ੀਲੈਂਡ ਨੇ ਕੋਵਿਡ-19 ਦੇ 2 ਮਿਲੀਅਨ ਟੈਸਟ ਕੀਤੇ ਪੂਰੇ
ਨੋਟ - ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਿਊਜ਼ੀਲੈਂਡ ਨੇ ਕੋਵਿਡ-19 ਦੇ 2 ਮਿਲੀਅਨ ਟੈਸਟ ਕੀਤੇ ਪੂਰੇ
NEXT STORY