ਗੈਜੇਟ ਡੈਸਕ- ਬਾਜ਼ਾਰ 'ਚ ਆਈਫੋਨ 15 ਦੀ ਨਵੀਂ ਸੀਰੀਜ਼ ਆਉਣ ਤੋਂ ਬਾਅਦ ਐਪਲ ਦੇ ਦੀਵਾਨੀਆਂ ਦੀ ਭੀੜ ਬੇਕਾਬੂ ਹੋ ਗਈ ਹੈ। ਜੀ ਹਾਂ, ਆਈਫੋਨ ਖਰੀਦਣ ਲਈ ਲੋਕਾਂ 'ਚ ਮਾਰੋ-ਮਾਰ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ। ਚਾਹੇ ਦੁਬਈ ਹੋਵੇ ਜਾਂ ਫਿਰ ਦਿੱਲੀ, ਕਈ ਥਾਵਾਂ 'ਤੇ ਆਈਫੋਨ ਖਰੀਦਦਾਰਾਂ ਵਿਚਾਲੇ ਝੜਪ ਦੇ ਮਾਮਲੇ ਦੇਖਣ ਨੂੰ ਮਿਲੇ। ਇਸ ਦਰਮਿਆਨ ਅਮਰੀਕਾ ਦੇ ਫਿਲਾਡੇਲਫੀਆ 'ਚ ਜੋ ਹੋਇਆ ਉਸ ਨੂੰ ਦੇਖ ਕੇ ਜਨਤਾ ਹੈਰਾਨ ਹੈ। ਦਰਅਸਲ, ਇੱਥੇ ਲੋਕਾਂ ਦੀ ਭੀੜ ਨੇ ਕਈ ਸਟੋਰ ਲੁੱਟ ਲਏ, ਜਿਨ੍ਹਾਂ 'ਚ ਐਪਲ ਸਟੋਰ ਵੀ ਸ਼ਾਮਲ ਹੈ। ਵਾਇਰਲ ਵੀਡੀਓ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਨਕਾਬਪੋਸ਼ ਲੋਕ ਐਪਲ ਸਟੋਰ 'ਚੋਂ ਆਈਫੋਨ ਅਤੇ ਹੋਰ ਪ੍ਰੋਡਕਟ ਲੈ ਕੇ ਦੌੜ ਰਹੇ ਹਨ।
ਇਹ ਵੀ ਪੜ੍ਹੋ- ਅਗਲੇ ਮਹੀਨੇ ਤੋਂ ਇਨ੍ਹਾਂ ਸਮਾਰਟਫੋਨਜ਼ 'ਚ ਨਹੀਂ ਚੱਲੇਗਾ Whatsapp, ਲਿਸਟ 'ਚ ਤੁਹਾਡਾ ਫੋਨ ਤਾਂ ਨਹੀਂ ਸ਼ਾਮਲ!
ਕੀ ਹੈ ਪੂਰਾ ਮਾਮਲਾ
ਮੀਡੀਆ ਰਿਪੋਰਟਾਂ ਮੁਤਾਬਕ, ਮੰਗਲਵਾਰ ਦੀ ਸ਼ਾਮ ਨੂੰ ਇਹ ਘਟਨਾ ਵਾਪਰੀ। ਫਿਲਾਡੇਲਫੀਆ ਦੇ ਸੈਂਟਰ ਸਿਟੀ 'ਚ ਲੋਕਾਂ ਦੇ ਗਰੁੱਪ ਨੇ ਕਈ ਦੁਕਾਨਾਂ ਨੂੰ ਲੁੱਟ ਲਿਆ। ਇਸ ਲੁੱਟ ਵਿਚ ਵਾਲਨਟ ਸਟਰੀਟ ਦਾ ਐਪਲ ਸਟੋਰ ਵੀ ਸ਼ਾਮਲ ਸੀ। ਹੁਣ ਸੋਸ਼ਲ ਮੀਡੀਆ 'ਤੇ ਇਸ ਲੁੱਟ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਕਈ ਲੋਕ ਸਟੋਰ 'ਚ ਦਾਖਲ ਹੋ ਕੇ ਆਈਫੋਨ ਅਤੇ ਦੂਜੇ ਪ੍ਰੋਡਕਟ ਚੁੱਕ ਕੇ ਦੌੜ ਰਹੇ ਹਨ। ਪੁਲਸ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਕੋਲ ਪਲਾਸਟਿਕ ਬੈਕ ਸਨ, ਜਿਨ੍ਹਾਂ 'ਚ ਉਹ ਸਾਮਾਨ ਲੈ ਕੇ ਫਰਾਰ ਹੋ ਗਏ। ਹਾਲਾਂਕਿ, ਪੁਲਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਘਟਨਾ ਤੋਂ ਬਾਅਦ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਇਹ ਵੀ ਪੜ੍ਹੋ- ਕੀ ਸੁਰੱਖਿਅਤ ਹੈ ਮੋਬਾਇਲ 'ਚ ਸਾਂਭਿਆ ਨਿੱਜੀ ਡਾਟਾ? ਫੋਟੋ-ਵੀਡੀਓ ਸੇਵ ਕਰਨ ਤੋਂ ਪਹਿਲਾਂ ਜਾਣੋ ਖ਼ਾਸ ਗੱਲਾਂ
ਪੂਰਾ ਸਟੋਰ ਹੀ ਕਰ ਦਿੱਤਾ ਖ਼ਾਲੀ
ਇਸ ਲੁੱਟ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਮਾਈਕ੍ਰੋਬਲਾਗਿੰਗ ਸਾਈਟ ਐਕਸ 'ਤੇ @BNONews ਨੇ ਪੋਸਟ ਕੀਤਾ। ਉਨ੍ਹਾਂ ਲਿਖਿਆ ਕਿ ਦੇਖੋ ਫਿਲਾਡੇਲਫੀਆ 'ਚ ਐਪਲ ਅਤੇ ਦੂਜੇ ਸਟੋਰ ਲੁੱਟ ਲਏ ਗਏ। ਵਾਇਰਲ ਕਲਿੱਪ 'ਚ ਤੁਸੀਂ ਦੇਖ ਸਕਦੇ ਹੋ ਕਿ ਕਈ ਲੋਕ ਐਪਲ ਸਟੋਰ 'ਚ ਦਾਖਲ ਹੋ ਜਾਂਦੇ ਹਨ ਅਤੇ ਜਿਸਦੇ ਹੱਥ ਜੋ ਆਉਂਦਾ ਹੈ ਉਹ ਲੈ ਕੇ ਦੌੜਦਾ ਨਜ਼ਰ ਆਉਂਦਾ ਹੈ। ਕੁਝ ਲੋਕ ਸਟੋਰ ਦੇ ਬਾਹਰ ਖੜ੍ਹੇ ਹੋ ਕੇ ਇਸ ਘਟਨਾ ਨੂੰ ਕੈਮਰੇ 'ਚ ਕੈਦ ਕਰ ਲੈਂਦੇ ਹਨ। ਮਾਸਕ ਪਹਿਨੇ ਇਨ੍ਹਾਂ ਲੋਕਾਂ 'ਚੋਂ ਕਿਸੇ ਨੇ 2 ਤੋਂ 3 ਆਈਫੋਨ ਅਤੇ ਹੋਰ ਚੀਜ਼ਾਂ ਚੋਰੀ ਕੀਤੀਆਂ। ਇੰਨਾ ਹੀ ਨਹੀਂ ਦੂਜੀ ਵੀਡੀਓ 'ਚ ਪੁਲਸ ਇਨ੍ਹਾਂ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਲੁਟੇਰਿਆਂ ਦੀ ਗਿਣਤੀ ਇੰਨੀ ਜ਼ਿਆਦਾ ਸੀ ਕਿ ਪੁਲਸ ਸਾਰਿਆਂ ਨੂੰ ਨਹੀਂ ਫੜ ਸਕੀ।
ਇਹ ਵੀ ਪੜ੍ਹੋ- 6GB ਰੈਮ ਵੇਰੀਐਂਟ 'ਚ ਲਾਂਚ ਹੋਇਆ ਇਹ ਫੋਨ, ਮਿਲਣਗੇ ਆਈਫੋਨ ਵਰਗੇ ਫੀਚਰਜ਼
25 ਸਾਲਾਂ ਦਾ ਹੋਇਆ ਗੂਗਲ, ਜਾਣੋ ਕਿਵੇਂ ਹੋਈ ਸੀ ਸ਼ੁਰੂਆਤ ਅਤੇ ਕਿਵੇਂ ਨਾਂ ਪਿਆ 'Google'
NEXT STORY