ਮਾਸਕੋ— ਆਪਣੀ ਹਰ ਛੋਟੀ-ਵੱਡੀ ਸਰਗਰਮੀ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨ ਵਾਲੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਤੋਂ ਜੇ ਕੋਈ ਪੁੱਛ ਲਵੇ ਕਿ ਉਨ੍ਹਾਂ ਦਾ ਟਵਿੱਟਰ ਅਕਾਊਂਟ ਹੈ ਜਾਂ ਨਹੀਂ, ਤਾਂ ਕਿਹੋ ਜਿਹਾ ਲੱਗੇਗਾ। ਖੈਰ ਕਿਹੋ ਜਿਹਾ ਲੱਗੇਗਾ, ਇਹ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ। ਅਸਲ ਵਿਚ ਪ੍ਰਧਾਨ ਮੰਤਰੀ ਮੋਦੀ ਇਨ੍ਹੀਂ ਦਿਨੀਂ ਰੂਸ ਦੇ ਦੌਰੇ 'ਤੇ ਹਨ। ਉਨ੍ਹਾਂ ਦੇ ਨਾਲ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੀ ਮੌਜੂਦ ਸਨ, ਜਦੋਂ ਇਕ ਅਮਰੀਕੀ ਐਂਕਰ ਮੀਗਨ ਕੈਲੀ ਨੇ ਉਨ੍ਹਾਂ ਨੂੰ ਪੁੱਛ ਲਿਆ ਕਿ ਉਨ੍ਹਾਂ ਦਾ ਟਵਿੱਟਰ ਅਕਾਊਂਟ ਹੈ? ਇਸ ਘਟਨਾ ਦੀ ਇਕ ਵੀਡੀਓ ਵੀ ਟਵਿੱਟਰ 'ਤੇ ਧੜੱਲੇ ਨਾਲ ਵਾਇਰਲ ਹੋ ਰਹੀ ਹੈ।
ਵੀਡੀਓ ਵਿਚ ਮੋਦੀ, ਮੀਗਨ ਨੂੰ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ— 'ਮੈਂ ਤੁਹਾਡਾ ਟਵੀਟ ਦੇਖਿਆ ਹੈ, ਛੱਤਰੀ ਦੇ ਨਾਲ।' ਜਵਾਬ ਵਿਚ ਹੱਸਦੀ ਹੋਈ ਮੀਗਨ ਨੇ ਕਿਹਾ, 'ਤੁਸੀਂ ਮੈਨੂੰ ਟਵਿੱਟਰ 'ਤੇ ਮਿਲ ਚੁੱਕੇ ਹੋ, ਕੀ ਤੁਸੀਂ ਟਵਿੱਟਰ 'ਤੇ ਹੋ?' ਮੋਦੀ ਮੀਗਨ ਦੀ ਜਿਸ ਤਸਵੀਰ ਦੀ ਗੱਲ ਕਰ ਰਹੇ ਸਨ, ਉਹ ਇੰਟਰਵਿਊ ਤੋਂ ਠੀਕ ਪਹਿਲਾਂ ਦੀ ਸੀ। ਇਸ ਸਵਾਲ ਤੋਂ ਇਲਾਵਾ ਮੀਗਨ ਵੱਲੋਂ ਮੋਦੀ ਲਈ ਇੰਟਰਵਿਊ ਵਾਲੀ ਤਸਵੀਰ ਵੀ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਮੀਗਨ ਦੀ ਗੋਡਿਆਂ ਤੋਂ ਉੱਚੀ ਪਹਿਨੀ ਹੋਈ ਡਰੈੱਸ ਦੀ ਚਰਚਾ ਵੀ ਹੋ ਰਹੀ ਹੈ। ਇਸ ਤਸਵੀਰ ਅਜਿਹੇ ਸਮੇਂ ਸਾਹਮਣੇ ਆਈ ਹੈ, ਜਦੋਂ ਇਸ ਤੋਂ ਪਹਿਲਾਂ ਪ੍ਰਿਅੰਕਾ ਚੋਪੜਾ ਨੂੰ ਪ੍ਰਧਾਨ ਮੰਤਰੀ ਮੋਦੀ ਸਾਹਮਣੇ ਸੈਕਸੀ ਡਰੈੱਸ ਪਹਿਨਣ ਕਰਕੇ ਟਰੋਲ ਕੀਤਾ ਗਿਆ ਸੀ।
ਮਾਂ ਨਾਲ ਰਲ ਕੇ ਵਿਹੜੇ 'ਚ ਦੱਬੀ ਸੀ ਪ੍ਰੇਮਿਕਾ ਦੀ ਲਾਸ਼, ਸਾਹਮਣੇ ਆਇਆ ਸੱਚ (ਤਸਵੀਰਾਂ)
NEXT STORY