ਸਿਡਨੀ— ਆਸਟਰੇਲੀਆ ਦੇ ਐਡੀਲੇਡ 'ਚ ਰਹਿਣ ਵਾਲੇ 31 ਸਾਲਾ ਨੀਲ ਆਰਕਰ ਨੇ ਅਗਸਤ 2015 'ਚ ਆਪਣੀ ਪ੍ਰੇਮਿਕਾ ਜੋਡੀ ਮੇਇਰਸ (20) ਨੂੰ ਮਾਰ ਦਿੱਤਾ ਸੀ। ਉਨ੍ਹਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਅਤੇ ਉਹ ਇੰਨਾ ਬੇਕਾਬੂ ਹੋ ਗਿਆ ਕਿ ਉਸ ਨੇ ਜੇਡੀ ਨੂੰ ਮਾਰ ਦਿੱਤਾ।
ਇਸ ਮਗਰੋਂ ਉਹ ਐਡੀਲੇਡ 'ਚ ਆਪਣੇ ਘਰ ਗਿਆ ਅਤੇ ਉੱਥੇ ਜਾ ਕੇ ਉਸ ਦੀ ਲਾਸ਼ ਨੂੰ ਦੱਬ ਦਿੱਤਾ। ਇਸ ਮਗਰੋਂ ਉਸ ਨੇ ਇਸ 'ਤੇ ਨਵਾਂ ਸੀਮੰਟ ਪਾ ਕੇ ਇਸ ਨੂੰ ਬਰਾਬਰ ਕਰ ਦਿੱਤਾ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ। ਇਸ 'ਚ ਆਰਕਰ ਦੀ ਮਾਂ ਨੇ ਵੀ ਉਸ ਦੀ ਮਦਦ ਕੀਤੀ ਜੋ ਹਰ ਸਮਾਂ ਇਹ ਹੀ ਕਹਿ ਰਹੀ ਸੀ ਕਿ ਉਸਦਾ ਪੁੱਤ ਬੇਕਸੂਰ ਹੈ। ਜਦ ਜੋਡੀ ਬਾਰੇ ਕੁੱਝ ਪਤਾ ਨਾ ਲੱਗਾ ਤਾਂ ਪੁਲਸ ਨੇ ਆਰਕਰ ਕੋਲੋਂ ਪੁੱਛਿਆ ਤਾਂ ਉਸ ਨੇ ਕਿਹਾ ਕਿ ਜੇਡੀ ਉਸ ਨੂੰ ਛੱਡ ਕੇ ਚਲੀ ਗਈ ਸੀ। ਪੁਲਸ ਨੇ ਸ਼ੱਕ ਦੇ ਆਧਾਰ 'ਤੇ ਉਸ ਕੋਲੋਂ ਕਈ ਸਵਾਲ ਪੁੱਛੇ। ਵੀਰਵਾਰ ਨੂੰ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ ਉਸ ਨੇ ਆਪਣਾ ਗੁਨਾਹ ਮੰਨ ਲਿਆ।
ਆਰਕਰਦੇ ਜੀਜੇ ਨੇ ਦੱਸਿਆ ਕਿ ਆਰਕਰ ਨੂੰ ਲੱਗਦਾ ਸੀ ਕਿ ਜੋਡੀ ਇਸ ਰਿਸ਼ਤੇ ਨੂੰ ਤੋੜਨਾ ਚਾਹੁੰਦੀ ਹੈ ਅਤੇ ਉਸ ਨੇ ਆਪਣੇ ਜੀਜੇ ਨਾਲ ਇਸ ਸੰਬੰਧੀ ਗੱਲ ਕਰਦਿਆਂ ਕਿਹਾ ਸੀ ਕਿ ਉਹ ਉਸ ਨੂੰ ਮਾਰ ਦੇਵੇਗਾ। ਅਦਾਲਤ ਨੇ ਆਰਕਰ ਨੂੰ 22 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਮਿਸ ਜੋਡੀ ਦੇ ਜੀਜੇ ਮਾਈਕਲ ਬੇਟਸ ਨੇ ਦੱਸਿਆ ਕਿ ਉਸ ਦਾ ਪਰਿਵਾਰ ਖੁਸ਼ ਹੈ ਕਿ ਜੋਡੀ ਦੇ ਕਾਤਲ ਨੂੰ ਸਜ਼ਾ ਮਿਲੀ ਹੈ ਪਰ ਅਫਸੋਸ ਇਸ ਨਾਲ ਜੋਡੀ ਕਦੇ ਵੀ ਵਾਪਸ ਨਹੀਂ ਆ ਸਕਦੀ।
ਟਰੰਪ ਨੇ ਤੋੜਿਆ ਟਰੂਡੋ ਦਾ ਦਿਲ, ਫੇਰਿਆ ਉਨ੍ਹਾਂ ਦੀਆਂ ਇੱਛਾਵਾਂ 'ਤੇ ਪਾਣੀ
NEXT STORY