ਨਿਊਯਾਰਕ (ਰਾਜ ਗੋਗਨਾ)— ਅਮਰੀਕਾ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਜਥੇਬੰਦੀਆਂ ਵੱਲੋਂ ਬਣਾਈ ਸਾਂਝੇ ਤੌਰ ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂ. ਐੱਸ. ਏ) ਨੇ ਆਰ. ਐੱਸ. ਐੱਸ. ਮੁਖੀ ਮੋਹਨ ਭਾਗਵਤ ਦੇ ਉਸ ਬਿਆਨ 'ਤੇ ਸਖ਼ਤ ਨੋਟਿਸ ਲਿਆ ਹੈ, ਜਿਸ ਵਿਚ ਮੋਹਨ ਭਾਗਵਤ ਕਹਿ ਰਿਹਾ ਹੈ ਕਿ ਉਹ ਤਿੰਨ ਦਿਨਾਂ ਵਿਚ ਆਰ. ਐੱਸ. ਐੱਸ. ਦੀ ਫ਼ੌਜ ਤਿਆਰ ਕਰ ਸਕਦੇ ਹਨ। ਜਦ ਕਿ ਭਾਰਤੀ ਸੈਨਾ ਨੂੰ 6-7 ਮਹੀਨੇ ਤਿਆਰੀ ਕਰਨ ਨੂੰ ਲੱਗ ਜਾਂਦੇ ਹਨ। ਕੋਆਰਡੀਨੇਸ਼ਨ ਕਮੇਟੀ ਦੇ ਆਗੂਆਂ ਨੇ ਹੰਗਾਮੀ ਮੀਟਿੰਗ ਕਰਕੇ ਕਿਹਾ ਹੈ ਕਿ ਇਹ ਅਸਲ ਵਿਚ ਹਿੰਦੁਸਤਾਨ ਵਿਚ ਹਿੰਦੂ ਅੱਤਵਾਦ ਦਾ ਕਰੂਰ ਚਿਹਰਾ-ਮੋਹਰਾ ਹੈ, ਜੋ ਹਿੰਦੁਸਤਾਨ ਦੀ ਕੇਂਦਰ ਸਰਕਾਰ ਨੂੰ ਨਜ਼ਰ ਨਹੀਂ ਆ ਰਿਹਾ।
ਬਿਆਨ ਜਾਰੀ ਕਰਦਿਆਂ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ ਤੇ ਹੋਰ ਆਗੂਆਂ ਵਿਚ ਕੇਵਲ ਸਿੰਘ ਸਿੱਧੂ, ਹਰਜਿੰਦਰ ਸਿੰਘ ਪਾਈਨਹਿੱਲ, ਵੀਰ ਸਿੰਘ ਮਾਂਗਟ ਅਤੇ ਦਵਿੰਦਰ ਸਿੰਘ ਦਿਓ ਨੇ ਕਿਹਾ ਕਿ ਮੋਹਨ ਭਾਗਵਤ ਦਾ ਇਹ ਬਿਆਨ ਭਾਰਤ ਨੂੰ ਬਾਰਡਰਾਂ ਤੇ ਗੁਆਂਢੀ ਦੇਸ਼ਾਂ ਨਾਲ ਹੁੰਦੀ ਤਲਖ਼ੀ ਤੋਂ ਬਚਾਉਣ ਦਾ ਨਹੀਂ ਹੈ, ਸਗੋਂ ਇਹ ਬਿਆਨ ਘੱਟ ਗਿਣਤੀਆਂ ਨੂੰ ਡਰਾਉਣ ਧਮਕਾਉਣ ਲਈ ਦਿੱਤਾ ਗਿਆ ਹੈ, ਆਗੂਆਂ ਨੇ ਅੱਗੇ ਕਿਹਾ ਕਿ ਆਰ. ਐੱਸ. ਐੱਸ. ਤੇ ਹੋਰ ਹਿੰਦੂਤਵਾ ਦੀਆਂ ਸੰਸਥਾਵਾਂ ਵੱਲੋਂ ਮੰਦਰਾਂ ਵਿਚ ਖ਼ਤਰਨਾਕ ਹਥਿਆਰ ਰੱਖ ਦੇ ਪੂਜਾ ਕੀਤੀ ਜਾਂਦੀ ਹੈ ਤੇ ਹਥਿਆਰਾਂ ਨਾਲ ਲੈਸ ਹੋ ਕੇ ਪੰਜਾਬ ਵਰਗੇ ਸੂਬੇ ਵਿਚ ਜਲੂਸ ਕੱਢੇ ਜਾਂਦੇ ਹਨ ਪਰ ਉਹ ਕੇਂਦਰ ਦੀਆਂ ਨਿਆਂ ਪ੍ਰਣਾਲੀ ਦੀਆਂ ਏਜੰਸੀਆਂ ਨੂੰ ਨਜ਼ਰ ਨਹੀਂ ਆਉਂਦੇ ਪਰ ਜੇਕਰ ਸਿੱਖ, ਗੁਰੂਆਂ ਦੀ ਕਿਰਪਾ ਨਾਲ ਸਜਾਈ ਗਈ ਕਿਰਪਾਨ ਦਾ ਪ੍ਰਦਰਸ਼ਨ ਕਰ ਦਿੰਦੇ ਹਨ ਤਾਂ ਭਾਰਤੀ ਹਿੰਦੂਤਵਾ ਮੀਡੀਆ ਦੇ ਕੈਮਰੇ ਝੱਟ ਉਧਰ ਨੂੰ ਘੁੰਮ ਜਾਂਦੇ ਹਨ, ਪਰ ਜਦੋਂ ਪੰਜਾਬ ਵਰਗੇ ਸੂਬੇ ਵਿਚ ਆਰ. ਐੱਸ. ਐੱਸ. ਦੇ ਇਹ ਕਾਰਕੁਨ ਸਿੱਧਮ ਸਿੱਧੇ ਹਥਿਆਰਾਂ ਨਾਲ ਪ੍ਰਦਰਸ਼ਨ ਕਰਦੇ ਹਨ ਤਾਂ ਭਾਰਤੀ ਮੀਡੀਆ ਸ਼ਾਂਤ ਰਹਿੰਦਾ ਹੈ।
ਆਗੂਆਂ ਨੇ ਕਿਹਾ ਕਿ ਜੇਕਰ ਮੋਹਨ ਭਾਗਵਤ ਕੋਲ ਆਰ. ਐੱਸ. ਐੱਸ. ਦੀ ਫ਼ੌਜ ਤਿਆਰ ਹੋ ਹੀ ਗਈ ਹੈ ਤਾਂ ਉਹ ਚੀਨ ਦੇ ਬਾਰਡਰ ਤੇ ਉਸ ਫ਼ੌਜ ਨੂੰ ਲਗਾਵੇ ਤਾਂ ਕਿ ਭਾਰਤ ਦਾ ਬਾਰਡਰ ਸੁਰੱਖਿਅਤ ਰਹਿ ਸਕੇ, ਉੱਥੇ ਤਾਂ ਹਮੇਸ਼ਾ ਘੱਟ ਗਿਣਤੀਆਂ ਦੇ ਨੌਜਵਾਨ ਹੀ ਸ਼ਹੀਦ ਹੁੰਦੇ ਹਨ, ਜਿਸ ਨੂੰ ਅਸੀਂ ਭਾਰਤੀ ਸਰਕਾਰ ਵੱਲੋਂ ਘੱਟ ਗਿਣਤੀਆਂ ਦਾ ਸਾਜ਼ਿਸ਼ੀ ਕਤਲ ਮੰਨਦੇ ਹਾਂ। ਜਦੋਂ ਵੀ ਕੋਈ ਘੱਟ ਗਿਣਤੀਆਂ ਦਾ ਨੌਜਵਾਨ ਸ਼ਹੀਦ ਹੁੰਦਾ ਹੈ ਤਾਂ ਉਸ ਦੇ ਪਰਿਵਾਰ ਨੂੰ ਕੁਝ ਨਹੀਂ ਮਿਲਦਾ ਸਗੋਂ ਉਹ ਖੱਜਲ ਖੁਆਰ ਹੁੰਦਾ ਹੈ। ਇਸ ਕਰਕੇ ਉਨ੍ਹਾਂ ਦਾ ਕਹਿਣਾ ਹੈ ਕਿ ਮੋਹਨ ਭਾਗਵਤ ਆਰ. ਐੱਸ. ਐੱਸ. ਦੀ ਤਿਆਰ ਫ਼ੌਜ ਨੂੰ ਚੀਨ ਦੇ ਬਾਰਡਰ ਤੇ ਲਾਵੇ ਤਾਂ ਕਿ ਆਰ. ਐੱਸ. ਐੱਸ. ਦੇ ਤਿਲਾਂ ਵਿਚ ਕਿੰਨਾ ਕੁ ਤੇਲ ਹੈ ਦੇ ਬਾਰੇ ਪਤਾ ਲੱਗ ਜਾਵੇ। ਉਨ੍ਹਾਂ ਕਿਹਾ ਕਿ ਆਰ. ਐੱਸ. ਐੱਸ. ਦਾ ਮੁਖੀ ਘੱਟ ਗਿਣਤੀਆਂ ਨੂੰ ਧਮਕਾਉਣ ਦੀਆਂ ਅਜਿਹੀਆਂ ਗਿੱਦੜ ਭਬਕੀਆਂ ਮਾਰਨੀਆਂ ਬੰਦ ਕਰੇ, ਹਿੰਦੂ ਧਰਮ ਨੂੰ ਬਚਾਉਣ ਲਈ ਸਿੱਖ ਗੁਰੂਆਂ ਦੀਆਂ ਕੁਰਬਾਨੀਆਂ ਹੀ ਹਨ, ਨਹੀਂ ਤਾਂ ਹਿੰਦੁਸਤਾਨ ਵਿਚ ਹਿੰਦੂਤਵਾ ਦਾ ਨਾਮੋ ਨਿਸ਼ਾਨ ਮਿਟ ਜਾਣਾ ਸੀ, ਉਨ੍ਹਾਂ ਕਿਹਾ ਕਿ ਆਰ. ਐੱਸ. ਐੱਸ. ਵੱਲੋਂ ਸਿੱਖ ਗੁਰੂ ਸਾਹਿਬਾਨਾਂ ਪ੍ਰਤੀ ਭੱਦੀ ਸ਼ਬਦਾਵਲੀ ਵਰਤੀ ਜਾਂਦੀ ਹੈ ਜੋ ਬਰਦਾਸ਼ਤ ਨਹੀਂ ਹੁੰਦੀ। ਹੁਣ ਆਰ. ਐੱਸ. ਐੱਸ. ਮੁਖੀ ਦਾ ਅਜਿਹਾ ਬਿਆਨ ਵੀ ਘੱਟ ਗਿਣਤੀਆਂ ਨੂੰ ਦਬਕਾਉਣ ਦਾ ਕੋਝਾ ਕਾਰਨਾਮਾ ਹੈ, ਜੋ ਬਰਦਾਸ਼ਤ ਤੋਂ ਬਾਹਰ ਹੈ।
ਸਰਕਾਰ ਦੇ 'ਗੈਰ ਕਾਨੂੰਨੀ' ਕਦਮ ਨੂੰ ਅਦਾਲਤ 'ਚ ਚੁਣੌਤੀ ਦੇਵਾਂਗੇ : ਹਾਫਿਜ਼
NEXT STORY