ਹਰਾਰੇ - ਜ਼ਿੰਬਾਬਵੇ ਦੇ ਪੂਰਬੀ ਸੂਬੇ ਮਸ਼ੋਨਾਲੈਂਡ ਵਿਚ ਹਵਾਈ ਫੌਜ ਦੇ ਇਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ 'ਤੇ ਇਕ ਬੱਚੇ ਸਣੇ 4 ਲੋਕਾਂ ਦੀ ਮੌਤ ਹੋ ਗਈ , ਜਿਨ੍ਹਾਂ ਵਿਚ 3 ਚਾਲਕ ਦੇ ਮੈਂਬਰ ਹਨ। ਹਵਾਈ ਫੌਜ ਨੇ ਇਹ ਜਾਣਕਾਰੀ ਦਿੱਤੀ। ਫੌਜ ਨੇ ਆਖਿਆ ਕਿ ਜ਼ਿੰਬਾਬਵੇ ਹਵਾਈ ਫੌਜ ਦਾ ਅਗਸਟਾ ਬੇਲ 412 (ਏ. ਬੀ.-412) ਹੈਲੀਕਾਪਟਰ ਕੱਲ ਐਕਟੁਰਸ ਦੇ ਹੁਕੁਰੂ ਖੇਤਰ ਵਿਚ ਹਾਦਸਾਗ੍ਰਸਤ ਹੋ ਗਿਆ ਅਤੇ ਹੈਲੀਕਾਪਟਰ ਹਾਦਸਾਗ੍ਰਸਤ ਹੋ ਕੇ ਇਕ ਘਰ 'ਤੇ ਡਿੱਗ ਗਿਆ।
ਫੌਜ ਨੇ ਅੱਗੇ ਆਖਿਆ ਕਿ ਇਹ ਦੱਸਦੇ ਹੋਏ ਦੁੱਖ ਹੋ ਰਿਹਾ ਹੈ ਕਿ ਇਸ ਘਟਨਾ ਵਿਚ 2 ਪਾਇਲਟਾਂ ਅਤੇ ਇਕ ਤਕਨੀਸ਼ੀਅਨ ਦੇ ਨਾਲ-ਨਾਲ ਉਥੇ ਖੇਡ ਰਹੇ ਇਕ ਬੱਚੇ ਦੀ ਵੀ ਮੌਤ ਹੋ ਗਈ ਜਦਕਿ ਮਕਾਨ ਵਿਚ ਰਹਿ ਰਹੀ ਇਕ ਹੋਰ ਕੁੜੀ ਅਤੇ ਉਸ ਦੀ ਮਾਂ ਨੂੰ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਨੇੜੇ ਦੇ ਇਕ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ। ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੇ ਕਾਰਣ ਦਾ ਅਜੇ ਪਤਾ ਨਹੀਂ ਲੱਗਾ ਹੈ।
ਅਰਜਨਟੀਨਾ ਦੇ ਟ੍ਰਾਂਸਪੋਰਟ ਮੰਤਰੀ ਦੀ ਸੜਕ ਹਾਦਸੇ 'ਚ ਮੌਤ
NEXT STORY