ਵੈਲਿੰਗਟਨ (ਵਾਰਤਾ): ਨਿਊਜ਼ੀਲੈਂਡ ਵਿਚ ਕਰੀਬ 45 ਹਜ਼ਾਰ ਵਸਨੀਕ ਹੇਪੇਟਾਈਟਸ-ਸੀ ਨਾਲ ਪੀੜਤ ਹਨ। ਭਾਵੇਂਕਿ ਇਹਨਾਂ ਵਿਚੋਂ ਅੱਧੇ ਲੋਕ ਕਈ ਸਾਲਾਂ ਤੋਂ ਇਸ ਦੇ ਲੱਛਣ ਦਿਸਣ ਨਾ ਕਾਰਨ ਇਸ ਬੀਮਾਰੀ ਤੋਂ ਅਣਜਾਣ ਹੋ ਸਕਦੇ ਹਨ। ਸਿਹਤ ਦੇ ਡਾਇਰੈਕਟਰ ਜਨਰਲ ਐਸ਼ਲੇ ਬਲੂਮਫੀਲਡ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਬੁੱਧਵਾਰ ਨੂੰ ਵਿਸ਼ਵ ਹੇਪੇਟਾਈਟਸ ਦਿਹਾੜੇ ਮੌਕੇ ਜ਼ੋਖਮ ਵਾਲੇ ਲੋਕਾਂ ਵਿਚ ਇਨਫੈਕਸ਼ਨ ਦੀ ਤੁਰੰਤ ਅਤੇ ਆਸਾਨ ਜਾਂਚ ਲਈ ਦੇਸ਼ ਵਿਚ ਪੌਪ-ਅੱਪ ਹੇਪੇਟਾਈਟਸ-ਸੀ ਪਰੀਖਣ ਕਲੀਨਿਕ ਸਥਾਪਿਤ ਕੀਤਾ ਜਾਵੇ।
ਪੜ੍ਹੋ ਇਹ ਅਹਿਮ ਖਬਰ -ਇੰਡੋਨੇਸ਼ੀਆ 'ਚ ਕੋਰੋਨਾ ਦਾ ਬੱਚਿਆਂ 'ਤੇ ਕਹਿਰ, ਇਕ ਹਫ਼ਤੇ 'ਚ 100 ਤੋਂ ਵੱਧ ਮਾਸੂਮਾਂ ਦੀ ਮੌਤ
ਜੋਖਮ ਵਾਲੇ ਵਿਅਕਤੀਆਂ ਵਿਚ ਉਹ ਲੋਕ ਸ਼ਾਮਲ ਹਨ ਜਿਹਨਾਂ ਨੇ ਉੱਚ ਜੋਖਮ ਵਾਲੇ ਦੇਸ਼ ਵਿਚ ਇਲਾਜ ਕਰਵਾਇਆ ਹੋਵੇ ਜਾਂ ਜਨਮ ਸਮੇਂ ਉਹਨਾਂ ਦੀ ਮਾਂ ਹੇਪੇਟਾਈਟਸ-ਸੀ ਨਾਲ ਪੀੜਤ ਰਹੀ ਹੋਵੇ। ਬਲੂਮਫੀਲਡ ਨੇ ਕਿਹਾ ਕਿ ਹੇਪੇਟਾਈਟਸ ਸੀ ਇਕ ਖੂਨ ਨਾਲ ਹੋਣ ਵਾਲਾ ਵਾਇਰਸ ਹੈ ਜੋ ਜਿਗਰ ਤੇ ਹਮਲਾ ਕਰਦਾ ਹੈ ਅਤੇ ਕੈਂਸਰ ਦਾ ਕਾਰਨ ਬਣ ਸਕਦਾ ਹੈ। ਨਿਊਜ਼ੀਲੈਂਡ ਵਿਚ ਕਰੀਬ 1000 ਲੋਕ ਹਰੇਕ ਸਾਲ ਹੇਪੇਟਾਈਟਸ-ਸੀ ਨਾਲ ਪੀੜਤ ਹੁੰਦੇ ਹਨ ਅਤੇ ਲੱਗਭਗ 200 ਲੋਕਾਂ ਦੀ ਇਸ ਨਾਲ ਮੌਤ ਹੋ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਹੁਣ ਅਜਿਹੇ ਇਲਾਜ ਆਸਾਨ ਹੋ ਗਏ ਹਨ ਜਿਸ ਨਾਲ ਕ੍ਰੋਨਿਕ ਹੇਪੇਟਾਈਟਸ-ਸੀ ਤੋਂ ਪੀੜਤ 98 ਫੀਸਦੀ ਲੋਕ ਇਸ ਨਾਲ ਠੀਕ ਹੋ ਸਕਦੇ ਹਨ ਪਰ ਇਸ ਲਈ ਲੋਕਾਂ ਵਿਚ ਇਨਫੈਕਸ਼ਨ ਦੀ ਜਾਂਚ ਜ਼ਰੂਰੀ ਹੈ ਤਾਂ ਜੋ ਉਹਨਾਂ ਦਾ ਇਲਾਜ ਕੀਤਾ ਜਾ ਸਕੇ।
ਇਮਰਾਨ ਕਸ਼ਮੀਰ ਬਾਰੇ ਹਮੇਸ਼ਾ ਗਲਤ ਬੋਲਦੇ ਹਨ, ਕਸ਼ਮੀਰੀ ਖੁਦ ਤੈਅ ਕਰਨ ਆਪਣੀ ਕਿਸਮਤ : ਬਿਲਾਵਲ ਭੁੱਟੋ
NEXT STORY