ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਵਿਚ ਅਫਗਾਨ ਨਾਗਰਿਕਾਂ ਦੀ ਗ੍ਰਿਫਤਾਰੀ ਅਤੇ ਹਿਰਾਸਤ ਵਿਚ ਲਏ ਜਾਣ ਦੀਆਂ ਘਟਨਾਵਾਂ ਵਿਚ ਇਕ ਹਫਤੇ ’ਚ 146 ਫੀਸਦੀ ਦਾ ਵਾਧਾ ਹੋਇਆ ਹੈ, ਜਿਸ ਦਾ ਮੁੱਖ ਕਾਰਨ ਆਉਣ ਵਾਲੇ ਲੋਕਾਂ ਲਈ ਸਰਹੱਦ ਨੂੰ ਮੁੜ ਤੋਂ ਖੋਲ੍ਹਣਾ ਹੈ। ਇਹ ਜਾਣਕਾਰੀ ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਤੋਂ ਮਿਲੀ ਹੈ।
ਸੰਯੁਕਤ ਰਾਸ਼ਟਰ ਸ਼ਰਨਾਰਥੀ ਹਾਈ ਕਮਿਸ਼ਨਰ (ਯੂ.ਐੱਨ.ਐੱਚ.ਸੀ.ਆਰ.) ਤੇ ਕੌਮਾਂਤਰੀ ਪ੍ਰਵਾਸ ਸੰਗਠਨ (ਆਈ.ਓ.ਐੱਮ.) ਦੀ ਹੁਣੇ ਜਿਹੇ ਜਾਰੀ ਸਾਂਝੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਫਤੇ ਦੌਰਾਨ ਕੁਲ 7,764 ਅਫਗਾਨ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਹਿਰਾਸਤ ਵਿਚ ਲਿਆ ਗਿਆ, ਜੋ ਪਿਛਲੇ 7 ਦਿਨਾਂ ਦੀ ਮਿਆਦ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ। ਇਹ ਕਾਰਵਾਈ ਬਲੋਚਿਸਤਾਨ ’ਚ ਕੇਂਦ੍ਰਿਤ ਸੀ, ਜਿੱਥੋਂ 86 ਫੀਸਦੀ ਗ੍ਰਿਫਤਾਰੀਆਂ ਹੋਈਆਂ।
ਇਹ ਵੀ ਪੜ੍ਹੋ- ਲਓ ਜੀ..; ਹੁਣ 'ਸ਼ੂਗਰ' ਦੇ ਮਰੀਜ਼ਾਂ ਨੂੰ ਨਹੀਂ ਮਿਲੇਗਾ ਅਮਰੀਕਾ ਦਾ ਵੀਜ਼ਾ !
ਰਿਪੋਰਟ ਵਿਚ ਕਿਹਾ ਗਿਆ ਹੈ ਕਿ 1 ਨਵੰਬਰ ਨੂੰ ਖਤਮ ਹੋਏ ਹਫਤੇ ’ਚ ਗ੍ਰਿਫਤਾਰੀਆਂ ਅਤੇ ਹਿਰਾਸਤ ਵਿਚ ਲਏ ਜਾਣ ਦੀ ਗਿਣਤੀ ਵਿਚ 146 ਫੀਸਦੀ ਦਾ ਵਾਧਾ ਹੋਇਆ। 26 ਅਕਤੂਬਰ ਤੋਂ 1 ਨਵੰਬਰ ਦਰਮਿਆਨ ਗ੍ਰਿਫਤਾਰ ਕੀਤੇ ਗਏ ਲੋਕਾਂ ਵਿਚ ਅਫਗਾਨ ਨਾਗਰਿਕ ਕਾਰਡ (ਏ.ਸੀ.ਸੀ.) ਧਾਰਕ ਅਤੇ ਗੈਰ-ਦਸਤਾਵੇਜ਼ ਵਾਲੇ ਅਫਗਾਨ ਨਾਗਰਿਕ 77 ਫੀਸਦੀ ਸਨ, ਜਦੋਂਕਿ ਰਜਿਸਟ੍ਰੇਸ਼ਨ ਸਬੂਤ (ਪੀ. ਓ. ਆਰ.) ਕਾਰਡ ਧਾਰਕ ਬਾਕੀ 23 ਫੀਸਦੀ ਸਨ।
ਪੂਰੇ ਪਾਕਿਸਤਾਨ ਵਿਚ ਚਾਗੀ, ਅਟਕ ਤੇ ਕੋਇਟਾ ਜ਼ਿਲਿਆਂ ਵਿਚ ਇਸ ਸਾਲ 1 ਜਨਵਰੀ ਤੋਂ 1 ਨਵੰਬਰ ਦਰਮਿਆਨ ਗ੍ਰਿਫਤਾਰੀ ਅਤੇ ਹਿਰਾਸਤ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ। ਅਕਤੂਬਰ ਦੇ ਆਖਰੀ ਹਫਤੇ ’ਚ ਵਾਪਸੀ ਤੇ ਜਲਾਵਤਨੀ ’ਚ ਵੀ ਤੇਜ਼ੀ ਨਾਲ ਵਾਧਾ ਹੋਇਆ। ਸੰਯੁਕਤ ਰਾਸ਼ਟਰ ਦੇ ਅੰਕੜਿਆਂ ਅਨੁਸਾਰ 19-25 ਅਕਤੂਬਰ ਦੇ ਹਫਤੇ ਦੇ ਮੁਕਾਬਲੇ ਵਾਪਸੀ ’ਚ 101 ਫੀਸਦੀ ਅਤੇ ਜਲਾਵਤਨੀ ’ਚ 131 ਫੀਸਦੀ ਦਾ ਵਾਧਾ ਹੋਇਆ।
ਇਹ ਵੀ ਪੜ੍ਹੋ- ਸਿਰੇ ਨਹੀਂ ਚੜ੍ਹੀ ਪਾਕਿ-ਅਫ਼ਗਾਨ ਦੀ ਸ਼ਾਂਤੀ ਦੀ ਗੱਲਬਾਤ ! ਜਾਣੋ ਕਿਉਂ ਨਹੀਂ ਬਣੀ 'ਗੱਲ'
ਸਿਰੇ ਨਹੀਂ ਚੜ੍ਹੀ ਪਾਕਿ-ਅਫ਼ਗਾਨ ਦੀ ਸ਼ਾਂਤੀ ਦੀ ਗੱਲਬਾਤ ! ਜਾਣੋ ਕਿਉਂ ਨਹੀਂ ਬਣੀ 'ਗੱਲ'
NEXT STORY