ਵਾਸ਼ਿੰਗਟਨ— ਛੇਤੀ ਹੀ ਬਨਾਉਟੀ 3ਡੀ ਟਿਸ਼ੂ ਦੀ ਮਦਦ ਨਾਲ ਟੁੱਟੀਆਂ ਹੱਡੀਆਂ ਨੂੰ ਜੋੜਿਆ ਜਾ ਸਕੇਗਾ। ਅਮਰੀ ਦੀ ਵਿਗਿਆਨਿਕ ਬਨਾਉਟੀ 3ਡੀ ਟਿਸ਼ੂ ਬਣਾ ਰਹੇ ਹਨ ਜਿਸ ਦੀ ਮਦਦ ਨਾਲ ਸਪੋਰਟਸ ਇੰਜਰੀ ਕਾਰਨ ਡੈਮੇਜ ਹੋਈਆਂ ਹੱਡੀਆਂ ਅਤੇ ਕਾਰਟੀਲੇਜ ਨੂੰ ਜੋੜਿਆ ਜਾ ਸਕੇਗਾ। ਟਿਸ਼ੂ ਨੂੰ ਰਾਈਸ ਯੂਨੀਵਰਸਿਟੀ ਦੇ ਖੋਜਕਰਤਾ ਤਿਆਰ ਕਰ ਰਹੇ ਹਨ।
ਖੋਜੀਆਂ ਮੁਤਾਬਕ ਸਰੀਰ ਦੀ ਲੰਬੀਆਂ ਹੱਡੀਆਂ ਦੇ ਕਿਨਾਰਿਆਂ 'ਤੇ ਮੌਜੂਦ ਆਸਟੀਓਕਾਂਡ੍ਰਲ ਟਿਸ਼ੂ ਨੂੰ ਬਣਾਇਆ ਜਾ ਰਿਹਾ ਹੈ। ਅਜਿਹੀਆਂ ਹੱਡੀਆਂ 'ਚ ਇੰਜਰੀ ਹੋਣ 'ਤੇ ਦਰਦ ਅਸਹਿਣਯੋਗ ਹੋ ਜਾਂਦਾ ਹੈ। ਇਹ ਇਸ ਤਰ੍ਹਾਂ ਪ੍ਰੇਸ਼ਾਨ ਕਰਨ ਵਾਲਾ ਹੁੰਦਾ ਹੈ ਕਿ ਖਿਡਾਰੀਆਂ ਦਾ ਕਰੀਅਰ ਤਕ ਖਤਮ ਹੋ ਜਾਂਦਾ ਹੈ।
ਐਕਟਾ ਮੈਟੇਰੀਲੀਆ ਜਰਨਲ 'ਚ ਪ੍ਰਕਾਸ਼ਿਤ ਸੋਧ ਅਨੁਸਾਰ ਸਰੀਰ 'ਚ ਆਸਟੀਓਕਾਂਡ੍ਰਲ ਇੰਜਰੀ ਆਰਥਰਾਈਟਸ ਦਾ ਕਾਰਨ ਵੀ ਬਣ ਸਕਦੀ ਹੈ। ਹੱਡੀ ਨਾਲ ਜੁੜੇ ਕਾਰਟੀਲੇਜ 'ਚ ਛੇਕ ਹੋਣ ਕਾਰਨ ਇਸ ਨੂੰ ਲੈਬ 'ਚ ਬਣਾਉਣਾ ਕਾਫੀ ਮੁਸ਼ਕਲ ਭਰਿਆ ਹੈ ਪਰ ਵਿਗਿਆਨਿਕ 3ਡੀ ਪ੍ਰਿਟਿੰਗ ਤਕਨੀਕ ਦੀ ਮਦਦ ਨਾਲ ਇਸ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ । ਕਾਮਸ ਸਪੋਰਟਸ ਇੰਜਰੀ 'ਚ 3ਡੀ ਤਕਨੀਕ ਨਾਲ ਤਿਆਰ ਹੋਣ ਵਾਲੇ ਟਿਸ਼ੂ ਦੀ ਵਰਤੋਂ ਇਕ ਪਾਵਰਫੁਲ ਟੂਲ ਦੀ ਤਰ੍ਹਾਂ ਕੀਤੀ ਜਾ ਸਕੇਗੀ।
ਖੋਜੀਆਂ ਦੀ ਟੀਮ 'ਚ ਅਮਰੀਕਾ ਦੀ ਮੈਰੀਲੈਂਡ ਯੂਨੀਵਰਸਿਟੀ ਦੇ ਰਿਸਰਚਰ ਵੀ ਸ਼ਾਮਲ ਹਨ ਜੋ ਪਾਲੀਮਰ ਮਿਕਸਚਰ ਬਣਾ ਰਹੇ ਹਨ। ਇਸ ਦੀ ਮਦਦ ਨਾਲ ਕੋਸ਼ਿਕਾਵਾਂ ਅਤੇ ਖੂਨ ਦੀਆਂ ਨਾੜੀਆਂ ਨੂੰ ਲੰਘਣ 'ਚ ਆਸਾਨੀ ਹੋਵੇਗੀ। ਖਾਸ ਗੱਲ ਹੈ ਕਿ ਇਸ ਨੂੰ ਇਸ ਤਰ੍ਹਾਂ ਤਿਆਰ ਕੀਤਾ ਜਾ ਰਿਹਾ ਹੈ ਕਿ ਬਿਨਾਂ ਤਬਦੀਲੀ ਦੇ ਹਰ ਮਰੀਜ਼ 'ਚ ਇਕ ਹੀ ਤਰ੍ਹਾਂ ਇਸਤੇਮਾਲ ਕੀਤਾ ਜਾ ਸਕੇ।
ਮੇਅ ਦੀ ਵਿਰੋਧੀ ਧਿਰ ਦੀ ਪਾਰਟੀ ਨਾਲ ਬ੍ਰੈਗਜ਼ਿਟ 'ਤੇ ਗੱਲਬਾਤ
NEXT STORY