ਬੈਂਕਾਕ- ਕੋਰੋਨਾਵਾਇਰਸ ਦੇ ਚੱਲਦੇ ਥਾਈਲੈਂਡ ਦੇ ਟੂਰਿਸਟ ਖੇਤਰ ਵਿਚ ਮੌਜੂਦ ਤਕਰੀਬਨ 2000 ਹਾਥੀਆਂ ਦੀ ਜਾਨ 'ਤੇ ਖਤਰਾ ਮੰਡਰਾ ਰਿਹਾ ਹੈ। ਯਾਤਰਾ ਪਾਬੰਦੀਆਂ ਦੇ ਕਾਰਨ ਸੈਲਾਨੀਆਂ ਦੇ ਨਾ ਪਹੁੰਚਣ ਕਾਰਨ ਇਹਨਾਂ ਦੇ ਮਾਲਕਾਂ ਨੂੰ ਇਹਨਾਂ ਹਾਥੀਆਂ ਦੇ ਭੋਜਨ ਦਾ ਪ੍ਰਬੰਧ ਕਰਨਾ ਮੁਸ਼ਕਿਲ ਹੋ ਗਿਆ ਹੈ।

ਲੋੜੀਂਦੇ ਭੋਜਨ ਦੀ ਕਮੀ ਦੇ ਚੱਲਦੇ ਹਾਥੀਆਂ ਦੀ ਸਿਹਤ ਖਰਾਬ ਹੁੰਦੀ ਜਾ ਰਹੀ ਹੈ। ਜੰਗਲਾਤ ਕਾਰਕੁੰਨਾਂ ਦਾ ਕਹਿਣਾ ਹੈ ਕਿ ਹਾਥੀ ਭੁੱਖੇ ਮਰਨ ਦੀ ਕਗਾਰ 'ਤੇ ਪਹੁੰਚਣ ਵਾਲੇ ਹਨ। ਥਾਈਲੈਂਡ ਵਿਚ ਕੋਰੋਨਾਵਾਇਰਸ ਦਾ ਕਹਿਰ ਤੇਜ਼ੀ ਨਾਲ ਵਧ ਰਿਹਾ ਹੈ। ਥਾਈਲੈਂਡ ਦੀ ਸਰਕਾਰ ਨੇ ਬੁੱਧਵਾਰ ਨੂੰ 120 ਨਵੇਂ ਕੋਰੋਨਾਵਾਇਰਸ ਦੇ ਮਾਮਲੇ ਤੇ 2 ਮੌਤਾਂ ਦੀ ਪੁਸ਼ਟੀ ਕੀਤੀ। ਸਰਕਾਰ ਦੇ ਸੈਂਟਰ ਫਾਰ ਕੋਵਿਡ-19 ਸਿਚੁਏਸ਼ਨ ਐਡਮਿਨਿਸਟ੍ਰੇਸ਼ਨ ਦੇ ਇਕ ਬੁਲਾਰੇ ਨੇ ਇਸ ਦੀ ਜਾਣਕਾਰੀ ਦਿੱਤੀ। ਨਵੇਂ ਅੰਕੜਿਆਂ ਮੁਤਾਬਕ ਇਸ ਦੱਖਣ-ਪੂਰਬ ਏਸ਼ੀਆਈ ਦੇਸ਼ ਵਿਚ ਇਨਫੈਕਸ਼ਨ ਦੇ ਕੁੱਲ 1771 ਮਾਮਲੇ ਦਰਜ ਕੀਤੇ ਗਏ ਹਨ ਤੇ 12 ਲੋਕਾਂ ਦੀ ਹੁਣ ਤੱਕ ਮੌਤ ਹੋਈ ਹੈ।

ਬੁਲਾਰੇ ਤਾਵੀਸੇਨ ਵਿਸਨੁਯੋਥਿਨ ਨੇ ਕਿਹਾ ਕਿ ਦੋ ਨਵੀਂਆਂ ਮੌਤਾਂ ਵਿਚ ਦੱਖਣੀ ਸੂਬੇ ਦਾ 79 ਸਾਲਾ ਥਾਈ ਵਿਅਕਤੀ ਸ਼ਾਮਲ ਹੈ, ਜੋ ਮਾਰਚ ਦੀ ਸ਼ੁਰੂਆਤ ਵਿਚ ਮਲੇਸ਼ੀਆ ਵਿਚ ਵਿਆਹ ਸਮਾਗਮ ਵਿਚ ਸ਼ਾਮਲ ਹੋਇਆ ਸੀ ਤੇ ਇਕ ਹੋਰ 58 ਸਾਲਾ ਵਪਾਰੀ, ਜੋ ਪਿਛਲੇ ਮਹੀਨੇ ਇੰਗਲੈਂਡ ਤੋਂ ਪਰਤਿਆ ਸੀ।
ਅਮਰੀਕੀ ਸਿੱਖਾਂ ਨੂੰ census ਫਾਰਮ ਜਲਦ ਭਰਨ ਦੀ ਅਪੀਲ
NEXT STORY