ਨੋਮ ਪੇਨਹ-ਦੱਖਣੀ ਪੂਰਬੀ ਏਸ਼ੀਆਈ ਰਾਸ਼ਟਰਾਂ ਦਾ ਸੰਗਠਨ ਆਸੀਆਨ ਇਕ ਆਗਾਮੀ ਬੈਠਕ ਲਈ ਮਿਆਂਮਾਰ ਦੇ ਵਿਦੇਸ਼ ਮੰਤਰੀ ਨੂੰ ਸੱਦਾ ਨਹੀਂ ਦੇਵੇਗਾ। ਕੰਬੋਡੀਆ ਦੇ ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਕਿਹਾ। ਵਰਣਨਯੋਗ ਹੈ ਕਿ ਖੇਤਰੀ ਸੰਗਠਨ 'ਚ ਇਸ ਵਿਸ਼ੇ 'ਤੇ ਸਹਿਮਤੀ ਨਹੀਂ ਬਣ ਪਾ ਰਹੀ ਹੈ ਕਿ ਮਿਆਂਮਾਰ ਦੇ ਫੌਜੀ ਸ਼ਾਸਨ ਦੇ ਸੀਨੀਅਰ ਨੁਮਾਇੰਦਿਆਂ ਨੂੰ ਸ਼ਾਮਲ ਕੀਤਾ ਜਾਵੇ ਜਾਂ ਨਹੀਂ।
ਇਹ ਵੀ ਪੜ੍ਹੋ :ਸੀਰੀਆ 'ਚ ਅਮਰੀਕੀ ਹਮਲੇ 'ਚ IS ਮੁਖੀ ਮਾਰਿਆ ਗਿਆ : ਬਾਈਡੇਨ
ਕੰਬੋਡੀਆਈ ਵਿਦੇਸ਼ ਮੰਤਰਾਲਾ ਦੇ ਬੁਲਾਰੇ ਚੁਮ ਸੌਨਰੀ ਨੇ ਕਿਹਾ ਕਿ ਸੰਗਠਨ ਦੇ ਮੈਂਬਰ ਦੇਸ਼ 16-17 ਨੂੰ ਵਿਦੇਸ਼ੀ ਮੰਤਰੀਆਂ ਦੀ ਬੈਠਕ 'ਚ ਵੁਨਾ ਮਾਓਂਗ ਲਵਿਨ ਨੂੰ ਸੱਦਾ ਦੇਣ 'ਤ ਸਹਿਮਤ ਨਹੀਂ ਹੋ ਪਾਏ ਹਨ। ਲਵਿਨ ਨੂੰ ਇਕ ਫਰਵਰੀ 2021 ਨੂੰ ਫੌਜੀ ਤਖ਼ਤਾਪਲਟ ਤੋਂ ਬਾਅਦ ਮਿਆਂਮਾਰ ਦਾ ਚੋਟੀ ਦਾ ਡਿਪਲੋਮੈਟ ਨਿਯੁਕਤ ਕੀਤਾ ਗਿਆ ਸੀ। ਫੌਜੀ ਸ਼ਾਸਨ ਵਿਰੁੱਧ ਪ੍ਰਦਰਸ਼ਨ ਦੌਰਾਨ 1500 ਲੋਕਾਂ ਦੇ ਬੇਰਹਿਮੀ ਨਾਲ ਕਤਲ ਲਈ ਮਿਆਂਮਾਰ ਦੇ ਸੁਰੱਖਿਆ ਬਲ ਜ਼ਿੰਮੇਵਾਰ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਇਕ ਦਿਨ 'ਚ ਸਾਹਮਣੇ ਆਏ ਕੋਰੋਨਾ ਦੇ 1514 ਨਵੇਂ ਮਾਮਲੇ ਤੇ 25 ਲੋਕਾਂ ਦੀ ਹੋਈ ਮੌਤ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸੀਰੀਆ 'ਚ ਅਮਰੀਕੀ ਹਮਲੇ 'ਚ IS ਮੁਖੀ ਮਾਰਿਆ ਗਿਆ : ਬਾਈਡੇਨ
NEXT STORY