ਲੰਡਨ-ਐਸਟ੍ਰਾਜ਼ੇਨੇਕਾ ਵੈਕਸਜੇਵਰੀਆ ਟੀਕੇ ਦੀ ਤੀਸਰੀ ਖੁਰਾਕ ਬੂਸਟਰ ਖੁਰਾਕ ਤੋਂ ਬਾਅਦ ਕੋਵਿਡ-19 ਦੇ ਓਮੀਕ੍ਰੋਨ ਵੇਰੀਐਂਟ ਵਿਰੁੱਧ ਐਂਟੀਬਾਡੀ ਵਧਾਉਣ ਦੀ ਗੱਲ ਸਾਹਮਣੇ ਆਈ ਹੈ। ਐਂਗਲੋ-ਸਵੀਡਿਸ਼ ਬਾਇਓਫਾਰਮ ਕੰਪਨੀ ਨੇ ਵੀਰਵਾਰ ਨੂੰ ਜਾਰੀ ਆਪਣੇ ਸ਼ੁਰੂਆਤੀ ਅੰਕੜਿਆਂ 'ਚ ਇਹ ਗੱਲ ਕਹੀ। ਆਕਸਫੋਰਡ ਯੂਨੀਵਰਸਿਟੀ ਵੱਲੋਂ ਵਿਕਸਿਤ ਅਤੇ ਭਾਰਤ 'ਚ ਕੋਵਿਸ਼ੀਲਡ ਦੇ ਤੌਰ 'ਤੇ ਲਾਏ ਜਾ ਰਹੇ ਟੀਕੇ ਦੇ ਜਾਰੀ ਪ੍ਰੀਖਣ 'ਚ ਪਤਾ ਚੱਲਿਆ ਹੈ ਕਿ ਇਸ ਦੀ ਤੀਸਰੀ ਖੁਰਾਕ ਨਾਲ ਸਾਰਸ-ਸੀਓਵੀ2 ਦੇ ਬੀਟਾ, ਡੈਲਟਾ, ਅਲਫਾ ਅਤੇ ਗਾਮਾ ਵੇਰੀਐਂਟਾਂ ਦੇ ਪ੍ਰਤੀ ਸਰੀਰ ਦੀ ਪ੍ਰਤੀਰੋਧਕ ਸਮਰਥਾ 'ਚ ਵਾਧਾ ਹੋਇਆ।
ਇਹ ਵੀ ਪੜ੍ਹੋ : UK ਦੀ ਬੋਰਿਸ ਜਾਨਸਨ ਸਰਕਾਰ ਨੇ ਆਮ ਜਨਤਾ ਦਾ ਵਿਸ਼ਵਾਸ ਤੋੜਿਆ : ਢੇਸੀ
ਪ੍ਰੀਖਣ ਦੇ ਨਮੂਨਿਆਂ ਦਾ ਵੱਖ ਤੋਂ ਵਿਸ਼ਲੇਸ਼ਣ ਕਰਨ 'ਤੇ ਓਮੀਕ੍ਰੋਨ ਵੇਰੀਐਂਟ ਵੀ ਐਂਟੀਬਾਡੀ ਤੇਜ਼ੀ ਨਾਲ ਬਣਨ ਦੀ ਗੱਲ ਸਾਹਮਣੇ ਆਈ। ਵੈਕਸਜੇਵਰੀਆ ਜਾਂ ਕੋਈ ਐੱਮ.ਆਰ.ਐੱਨ.ਏ. ਟੀਕਾ ਲਵਾ ਚੁੱਕੇ ਲੋਕਾਂ 'ਚ ਨਤੀਜਿਆਂ ਦਾ ਅਧਿਐਨ ਕੀਤਾ ਗਿਆ। ਐਸਟ੍ਰਾਜ਼ੇਨੇਕਾ 'ਚ ਬਾਇਓਫਾਰਮਾਸਉਟੀਕਲਸ ਆਰ.ਐਂਡ.ਡੀ. ਦੇ ਕਾਰਜਕਾਰੀ ਵਾਈਸ ਪ੍ਰੈਜ਼ੀਡੈਂਟ ਸਰ ਐੱਮ ਪੈਂਗੋਲਾਜ ਨੇ ਕਿਹਾ ਕਿ ਵੈਕਸਜੇਵਰੀਆ ਨੇ ਦੁਨੀਆ ਭਰ 'ਚ ਲੱਖਾਂ ਲੋਕਾਂ ਨੂੰ ਕੋਵਿਡ-19 ਤੋਂ ਬਚਾਇਆ ਹੈ ਅਤੇ ਇਹ ਅੰਕੜੇ ਦਿਖਾਉਂਦੇ ਹਨ ਕਿ ਤੀਸਰੀ ਬੂਸਟਰ ਖੁਰਾਕ ਦੇ ਤੌਰ 'ਤੇ ਇਸ ਦੀ ਮਹੱਤਵਪੂਰਨ ਭੂਮਿਕਾ ਹੈ। ਉਸੇ ਵੇਲੇ ਤੋਂ, ਜਦ ਇਸ ਨੂੰ ਹੋਰ ਟੀਕਿਆਂ ਤੋਂ ਬਾਅਦ ਦਿੱਤਾ ਗਿਆ ਹੋਵੇ। ਕੰਪਨੀ ਨੇ ਕਿਹਾ ਕਿ ਉਹ ਤੀਸਰੀ ਵਾਧੂ ਖੁਰਾਕ ਦੀ ਲੋੜ ਪੈਣ 'ਤੇ ਇਨ੍ਹਾਂ ਵਾਧੂ ਅੰਕੜਿਆਂ ਨੂੰ ਦੁਨੀਆ ਭਰ ਦੇ ਸਿਹਤ ਅਧਿਕਾਰੀਆਂ ਨੂੰ ਪ੍ਰਦਾਨ ਕਰ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਕੋਰੋਨਾ ਦਾ ਕਹਿਰ ਜਾਰੀ, 10 ਲੋਕਾਂ ਦੀ ਗਈ ਜਾਨ ਤੇ 6481 ਦੀ ਰਿਪੋਰਟ ਆਈ ਪਾਜ਼ੇਟਿਵ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਗਾਰਡਨ ਪਾਰਟੀ ਵਿਵਾਦ : ਯੂਕੇ ਦੇ ਕਈ ਮੰਤਰੀਆਂ ਨੇ ਬੋਰਿਸ ਜਾਨਸਨ ਨੂੰ ਦਿੱਤਾ ਸਮਰਥਨ
NEXT STORY