Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, APR 08, 2026

    5:55:09 PM

  • funeral of 5th sons mother who died due to drug addiction held sultanpur lodhi

    ਨਸ਼ੇ ਕਾਰਨ ਮਰੇ ਮਾਂ ਦੇ 5ਵੇਂ ਪੁੱਤ ਦਾ ਹੋਇਆ ਅੰਤਿਮ...

  • trump on iran

    ਸੀਜ਼ਫਾਇਰ ਮਗਰੋਂ ਇਰਾਨ ਨੂੰ ਮੁੜ ਸਿੱਧੇ ਹੋ ਗਏ...

  • the cabinet approved a subsidy of  41 534 crore kharif season

    ਕਿਸਾਨਾਂ ਲਈ ਖੁਸ਼ਖਬਰੀ! ਖਰੀਫ ਸੀਜ਼ਨ ਦੀਆਂ ਖਾਦਾਂ ਲਈ...

  • amritsar airport punjab flight

    ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਫਲਾਈਟ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਔਰਤਾਂ ਵਿਰੁੱਧ ਹਿੰਸਾ ਨੂੰ ਕਾਨੂੰਨੀ ਮਾਨਤਾ

BLOG News Punjabi(ਬਲਾਗ)

ਔਰਤਾਂ ਵਿਰੁੱਧ ਹਿੰਸਾ ਨੂੰ ਕਾਨੂੰਨੀ ਮਾਨਤਾ

  • Edited By Rakesh,
  • Updated: 03 Mar, 2026 04:23 PM
Blog
legalization of violence against women
  • Share
    • Facebook
    • Tumblr
    • Linkedin
    • Twitter
  • Comment

ਹਾਲ ਹੀ ’ਚ ਅਫ਼ਗਾਨਿਸਤਾਨ ’ਚ ਤਾਲਿਬਾਨ ਦੀ ਸਰਕਾਰ ਨੇ ਔਰਤਾਂ ਨਾਲ ਸਬੰਧਤ ਇਕ ਨਵਾਂ ਫ਼ਰਮਾਨ ਜਾਰੀ ਕੀਤਾ। ਇਸ ’ਚ ਕਿਹਾ ਗਿਆ ਕਿ ਪਤੀ ਆਪਣੀ ਪਤਨੀ ਨੂੰ ਕੁੱਟ ਸਕਦਾ ਹੈ ਪਰ ਇਸ ਕੁੱਟਮਾਰ ਨਾਲ ਹੱਡੀਆਂ ਨਹੀਂ ਟੁੱਟਣੀਆਂ ਚਾਹੀਦੀਆਂ। ਜੇਕਰ ਹੱਡੀ ਟੁੱਟ ਵੀ ਗਈ, ਤਾਂ ਪਤੀ ਨੂੰ ਸਿਰਫ਼ ਪੰਦਰਾਂ ਦਿਨ ਦੀ ਸਜ਼ਾ ਮਿਲੇਗੀ। ਉਹ ਵੀ ਉਦੋਂ, ਜਦੋਂ ਪਤਨੀ ਇਸ ਨੂੰ ਅਦਾਲਤ ’ਚ ਸਾਬਤ ਕਰ ਸਕੇ। ਜਿਸ ਪਤਨੀ ਨੂੰ ਬਾਹਰ ਨਿਕਲਣ ਤੱਕ ਦੀ ਆਜ਼ਾਦੀ ਨਹੀਂ, ਉਹ ਇਸ ਨੂੰ ਸਾਬਤ ਕਿਵੇਂ ਕਰੇਗੀ?

ਮੰਨ ਲਓ ਪਤਨੀ ਦੀ ਹੱਡੀ ਨਾ ਵੀ ਟੁੱਟੇ ਪਰ ਉਸ ਨੂੰ ਅਜਿਹੀ ਸੱਟ ਲੱਗੇ ਕਿ ਉਸ ਦੀ ਜਾਨ ’ਤੇ ਬਣ ਆਵੇ, ਤਾਂ ਕੀ ਹੋਵੇਗਾ? ਉਸ ਨੂੰ ਇਲਾਜ ਵੀ ਕਿਵੇਂ ਮਿਲੇਗਾ, ਕਿਉਂਕਿ ਉੱਥੇ ਔਰਤਾਂ, ਕਿਸੇ ਅੌਰਤ ਡਾਕਟਰ ਤੋਂ ਹੀ ਇਲਾਜ ਕਰਵਾ ਸਕਦੀਆਂ ਹਨ। ਕਿਉਂਕਿ ਉੱਥੇ ਔਰਤਾਂ ਦੀ ਉੱਚ ਸਿੱਖਿਆ ’ਤੇ ਵੀ ਪਾਬੰਦੀ ਹੈ, ਤਾਂ ਔਰਤਾਂ ਜਦ ਪੜ੍ਹ-ਲਿਖ ਹੀ ਨਹੀਂ ਸਕਦੀਆਂ, ਤਾਂ ਡਾਕਟਰ ਕਿਵੇਂ ਬਣਨਗੀਆਂ? ਭਾਵ ਕਿ ਪਤੀ ਦੀ ਲਗਾਤਾਰ ਕੁੱਟਮਾਰ ਨਾਲ ਜੇਕਰ ਪਤਨੀ ਜਾਨ ਵੀ ਗੁਆ ਦੇਵੇ, ਤਾਂ ਕਿਸੇ ਨੂੰ ਫ਼ਰਕ ਨਹੀਂ ਪੈਂਦਾ। ਇਹ ਕਿਹੋ ਜਿਹੀ ਸਰਕਾਰ ਹੈ ਕਿਹੋ ਜਿਹਾ ਨਿਆਂ, ਜੋ ਪਤੀ ਨੂੰ ਨਾ ਸਿਰਫ਼ ਕੁੱਟਣ ਲਈ ਉਕਸਾ ਰਿਹਾ ਹੈ, ਸਗੋਂ ਉਸ ਨੂੰ ਨਿਆਂਸੰਗਤ ਵੀ ਠਹਿਰਾ ਰਿਹਾ ਹੈ। ਇਹ ਦੇਖ ਕੇ ਹੋਰ ਵੀ ਦੁੱਖ ਹੁੰਦਾ ਹੈ ਕਿ ਦੁਨੀਆ ਭਰ ’ਚ ਔਰਤਾਂ ਲਈ ਬਰਾਬਰੀ ਮੰਗਣ ਵਾਲੇ ਇਸਤਰੀਵਾਦੀ ਅੰਦੋਲਨ ਨੇ ਇਨ੍ਹਾਂ ਬਦਕਿਸਮਤ ਔਰਤਾਂ ਨੂੰ ਹਰ ਤਰ੍ਹਾਂ ਦੀ ਬੇਇਨਸਾਫੀ ਨੂੰ ਝੱਲਣ ਲਈ ਇਕੱਲਾ ਛੱਡ ਦਿੱਤਾ ਹੈ।

ਇਸ ਨੂੰ ਧਰਮ ਅਤੇ ਆਪਣੇ-ਆਪਣੇ ਸੱਭਿਆਚਾਰ ਦੇ ਨਾਂ ’ਤੇ ਦੱਸ ਕੇ ਚੁੱਪ ਧਾਰ ਲਈ ਗਈ ਹੈ। ਔਰਤਾਂ ਦੀ ਕੁੱਟਮਾਰ ਦਾ ਭਾਵ ਉਨ੍ਹਾਂ ਨੂੰ ਸਜ਼ਾ ਦੇਣਾ ਹੈ, ਕਿਉਂਕਿ ਪਤੀ ਨੂੰ ਹੱਕ ਹੈ ਕਿ ਉਹ ਔਰਤ ਨੂੰ ਸਜ਼ਾ ਦੇਵੇ। ਫਿਰ ਕਾਨੂੰਨ ਵੀ ਇਹ ਹੱਕ ਦੇ ਦੇਵੇ, ਤਾਂ ਕਹਿਣਾ ਹੀ ਕੀ! ਹੋਰ ਤਾਂ ਹੋਰ ਅਫ਼ਗਾਨਿਸਤਾਨ ’ਚ ਜੇਕਰ ਕੋਈ ਔਰਤ ਆਪਣੇ ਰਿਸ਼ਤੇਦਾਰਾਂ ਕੋਲ ਪਤੀ ਦੀ ਬਿਨਾਂ ਇੱਜਾਜ਼ਤ ਦੇ ਜਾਂਦੀ ਹੈ, ਤਾਂ ਉਸ ਨੂੰ ਤਿੰਨ ਮਹੀਨੇ ਦੀ ਜੇਲ ਹੋ ਸਕਦੀ ਹੈ।

ਉਹ ਸੁਧਾਰਵਾਦੀ ਅੰਦੋਲਨ ਜੋ ਮਨੁੱਖ ਮਾਤਰ ਦੀ ਭਲਾਈ ਲਈ ਦੁਨੀਆ ਭਰ ’ਚ ਚਲਦੇ ਸਨ, ਕਿੱਥੇ ਗਏ? ਇਨ੍ਹਾਂ ਔਰਤਾਂ ਦੇ ਮਾਮਲੇ ’ਚ ਸਭ ਚੁੱਪ ਕਿਉਂ ਹਨ? ਮੰਨ ਲਿਆ ਗਿਆ ਹੈ ਕਿ ਜਿਸ ਦਾ ਦੇਸ਼, ਉਹ ਜਾਣੇ। ਅਖ਼ੀਰ ਅੰਤਰਰਾਸ਼ਟਰੀ ਭੈਣਚਾਰੇ ਦੀਆਂ ਗੱਲਾਂ ਕਿੱਥੇ ਗਈਆਂ? ਜਾਂ ਕਿ ਉਹ ਸਿਰਫ਼ ਉਨ੍ਹਾਂ ਦੇਸ਼ਾਂ ਲਈ ਹਨ, ਜੋ ਆਪਣੀਆਂ ਔਰਤਾਂ ਦੇ ਮਨੁੱਖੀ ਅਧਿਕਾਰਾਂ ਦਾ ਸਨਮਾਨ ਕਰਦੇ ਹਨ, ਉਨ੍ਹਾਂ ਨੂੰ ਬਰਾਬਰੀ ਦਾ ਹੱਕ ਦਿੰਦੇ ਹਨ ਅਤੇ ਉਨ੍ਹਾਂ ਪ੍ਰਤੀ ਹੁੰਦੇ ਅੱਤਿਆਚਾਰ ਤੇ ਗ਼ੈਰ-ਬਰਾਬਰੀ ਨਾਲ ਨਜਿੱਠਣ ਲਈ ਤਰ੍ਹਾਂ-ਤਰ੍ਹਾਂ ਦੇ ਕਾਨੂੰਨ ਬਣਾਉਂਦੇ ਹਨ।

ਹਾਲਾਂਕਿ ਕੌੜਾ ਸੱਚ ਇਹ ਵੀ ਹੈ ਕਿ ਦੁਨੀਆ ਭਰ ’ਚ ਔਰਤਾਂ ਨੂੰ ਵਿਆਹੁਤਾ ਜ਼ਿੰਦਗੀ ’ਚ ਤਰ੍ਹਾਂ-ਤਰ੍ਹਾਂ ਦੀ ਸਰੀਰਕ ਅਤੇ ਮਾਨਸਿਕ ਹਿੰਸਾ ਝੱਲਣੀ ਪੈਂਦੀ ਹੈ। ਇਸ ਦੀਆਂ ਸਾਰੀਆਂ ਕਥਾਵਾਂ ਰਾਤ-ਦਿਨ ਸੁਣਾਈ ਦਿੰਦੀਆਂ ਹਨ। ਭਾਰਤ ’ਚ ਵੀ ਔਰਤਾਂ ਨੂੰ ਕੁੱਟਣਾ ਪਤੀ ਦਾ ਅਧਿਕਾਰ ਮੰਨਿਆ ਜਾਂਦਾ ਰਿਹਾ ਹੈ। ਘਰ ਦੀਆਂ ਔਰਤਾਂ ਹੀ ਇਹ ਕਹਿੰਦੀਆਂ ਸੁਣੀਆਂ ਜਾਂਦੀਆਂ ਹਨ ਕਿ ‘‘ਇਹ ਕਿਹੜੀ ਵੱਡੀ ਗੱਲ ਹੈ, ਆਪਣਾ ਆਦਮੀ ਹੀ ਤਾਂ ਕੁੱਟ ਰਿਹਾ ਹੈ।’’ ਇਸ ਤਰ੍ਹਾਂ ਔਰਤਾਂ ਹੀ ਹਿੰਸਾ ਨੂੰ ਸਹੀ ਠਹਿਰਾਉਂਦੀਆਂ ਰਹੀਆਂ ਹਨ।

ਇਕ ਵਾਰ ਇਕ ਕਹਾਣੀ ਕਿਤੇ ਪੜ੍ਹੀ ਸੀ—ਇਕ ਆਦਮੀ ਆਪਣੀ ਪਤਨੀ ਨੂੰ ਕੁੱਟ ਰਿਹਾ ਸੀ। ਉੱਥੋਂ ਇਕ ਰਾਹਗੀਰ ਲੰਘ ਰਿਹਾ ਸੀ। ਉਸ ਨੇ ਕੁੱਟਣ ਵਾਲੇ ਪਤੀ ਨੂੰ ਅਜਿਹਾ ਨਾ ਕਰਨ ਲਈ ਕਿਹਾ, ਤਾਂ ਉਹ ਉਸ ਨਾਲ ਹੀ ਲੜਨ ਲੱਗਾ ਅਤੇ ਖਰੀਆਂ-ਖੋਟੀਆਂ ਸੁਣਾਉਣ ਲੱਗਾ। ਪਤਨੀ ਨੂੰ ਕਹਿਣ ਲੱਗਾ ਕਿ ‘‘ਤੇਰਾ ਕੀ ਲੱਗਦਾ ਹੈ, ਜੋ ਬਚਾਉਣ ਆਇਆ ਹੈ?’’ ਇਹ ਸੁਣ ਕੇ ਰਾਹਗੀਰ ਨੂੰ ਗੁੱਸਾ ਆ ਗਿਆ। ਉਹ ਉਸ ਨੂੰ ਕੁੱਟਣ ਲੱਗਾ ਤਾਂ ਜ਼ਮੀਨ ’ਤੇ ਪਈ ਪਤਨੀ ਖੜ੍ਹੀ ਹੋ ਗਈ। ਉੱਚੀ ਸਾਰੀ ਬੋਲੀ ਕਿ ‘ਉਹ ਮੇਰਾ ਪਤੀ ਹੈ, ਮੈਨੂੰ ਕੁੱਟੇ ਜਾਂ ਕੁਝ ਵੀ ਕਰੇ, ਤੈਨੂੰ ਇਸ ਨਾਲ ਕੀ?’’ ਔਰਤ ਦੀ ਇਸ ਗੱਲ ਨੂੰ ਬਾਕੀ ਦੀਆਂ ਔਰਤਾਂ ਨੇ ਬਹੁਤ ਸਰਾਹਿਆ ਅਤੇ ਉਸ ਨੂੰ ਅਸਲੀ ਸਤੀ ਨਾਰੀ ਕਿਹਾ।

ਕੁਝ ਸਾਲ ਪਹਿਲਾਂ ਆਪਣੇ ਦੇਸ਼ ’ਚ ਇਕ ਸਰਵੇਖਣ ਹੋਇਆ ਸੀ। ਇਸ ’ਚ ਪੁੱਛਿਆ ਗਿਆ ਸੀ ਕਿ ਕੀ ਪਤੀ ਦਾ ਪਤਨੀ ਨੂੰ ਕੁੱਟਣਾ ਠੀਕ ਹੈ? ਇਸ ’ਚ ਵੱਡੀ ਗਿਣਤੀ ’ਚ ਔਰਤਾਂ ਨੇ ਕਿਹਾ ਸੀ ਕਿ ਜੇਕਰ ਪਤਨੀ ਕੁੱਟਣ ਵਾਲਾ ਕੰਮ ਕਰੇਗੀ, ਤਾਂ ਉਸ ਨੂੰ ਕੁੱਟਿਆ ਜਾਣਾ ਚਾਹੀਦਾ ਹੈ। ਹੁਣ ਇਹ ਕੁੱਟਣ ਵਾਲੇ ਕੰਮ ਕੀ ਸਨ? ਉਹ ਸਨ—ਪਤੀ ਨੂੰ ਸਮੇਂ ਸਿਰ ਭੋਜਨ ਨਾ ਦੇਣਾ, ਪਤੀ ਨੂੰ ਬਿਨਾਂ ਦੱਸੇ ਕਿਤੇ ਚਲੇ ਜਾਣਾ, ਪਤੀ ਦੀ ਗੱਲ ਨਾ ਮੰਨਣਾ, ਸਹੁਰੇ ਵਾਲਿਆਂ, ਬੱਚਿਆਂ ਦੀ ਦੇਖਭਾਲ ਨਾ ਕਰਨਾ। ਭਾਵ ਕਿ ਜੇਕਰ ਇਨ੍ਹਾਂ ’ਚੋਂ ਇਕ ਵੀ ਗੱਲ ਪਤਨੀ ਨੇ ਨਾ ਮੰਨੀ ਹੋਵੇ, ਤਾਂ ਉਸ ਨੂੰ ਕੁੱਟਿਆ ਜਾ ਸਕਦਾ ਹੈ।

ਹਾਲਾਂਕਿ ਆਪਣੇ ਦੇਸ਼ ’ਚ ਘਰੇਲੂ ਹਿੰਸਾ ਦੇ ਵਿਰੁੱਧ ਕਾਨੂੰਨ ਹੈ ਪਰ ਇਨ੍ਹਾਂ ਮਾਮਲਿਆਂ ’ਚ ਸਜ਼ਾ ਬਹੁਤ ਘੱਟ ਮਿਲ ਪਾਉਂਦੀ ਹੈ। ਹਾਂ, ਆਪਣੇ ਦੇਸ਼ ਜਾਂ ਪੱਛਮੀ ਦੇਸ਼ਾਂ ’ਚ ਇਹ ਜ਼ਰੂਰ ਹੈ ਕਿ ਉੱਥੇ ਹਿੰਸਾ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਨਹੀਂ ਹੈ, ਜਦਕਿ ਅਫ਼ਗਾਨਿਸਤਾਨ ਨੇ ਔਰਤਾਂ ਪ੍ਰਤੀ ਸਰੀਰਕ ਹਿੰਸਾ ਨੂੰ ਹੀ ਮਾਨਤਾ ਪ੍ਰਦਾਨ ਕੀਤੀ ਹੈ। ਮਾਨਸਿਕ ਹਿੰਸਾ ਦੀ ਤਾਂ ਗੱਲ ਹੀ ਕੀ ਕੀਤੀ ਜਾਵੇ।

ਆਪਣੇ ਜਾਂ ਹੋਰ ਪੱਛਮੀ ਦੇਸ਼ਾਂ ’ਚ ਉਸ ਸੋਚ ਦਾ ਕੀ ਕਰੀਏ, ਜਿੱਥੇ ਔਰਤਾਂ ਨੂੰ ਮਾਰਨਾ-ਕੁੱਟਣਾ ਪਤੀ ਅਤੇ ਮਰਦਾਂ ਦਾ ਅਧਿਕਾਰ ਮੰਨ ਲਿਆ ਗਿਆ ਹੈ। ਔਰਤਾਂ ਵੀ ਕਦੇ ਵਿਆਹ ਨੂੰ ਬਚਾਉਣ ਲਈ, ਤਾਂ ਕਦੇ ਬੱਚਿਆਂ ਦੇ ਨਾਂ ’ਤੇ ਇਸ ਹਿੰਸਾ ਨੂੰ ਸਹਿੰਦੀਆਂ ਰਹਿੰਦੀਆਂ ਹਨ ਅਤੇ ਕਾਨੂੰਨ ਦੀ ਮਦਦ ਨਹੀਂ ਲੈਂਦੀਆਂ।

ਘੱਟੋ-ਘੱਟ ਆਪਣੇ ਇੱਥੋਂ ਦੀਆਂ ਜਾਂ ਹੋਰ ਦੇਸ਼ਾਂ ਦੀਆਂ ਸਰਕਾਰਾਂ ਔਰਤਾਂ ਪ੍ਰਤੀ ਹਿੰਸਾ ਨੂੰ ਜਾਇਜ਼ ਨਹੀਂ ਮੰਨਦੀਆਂ, ਇਸੇ ਲਈ ਤਾਂ ਕਾਨੂੰਨ ਬਣਾਉਂਦੀਆਂ ਹਨ। ਮਗਰ ਅਫ਼ਗਾਨਿਸਤਾਨ ਦੀ ਸਰਕਾਰ ਨੇ ਤਾਂ ਇਸ ਤਰ੍ਹਾਂ ਦੀ ਹਿੰਸਾ ਨੂੰ ਸਹੀ ਕਰਾਰ ਦਿੰਦੇ ਹੋਏ, ਇਸ ਦੇ ਸਮਰਥਨ ਵਿਚ ਕਾਨੂੰਨ ਹੀ ਬਣਾ ਦਿੱਤਾ। ਅਖ਼ੀਰ ਇਨ੍ਹਾਂ ਮਾਮਲਿਆਂ ’ਤੇ ਦੁਨੀਆ ਆਪਣੀ ਚੁੱਪ ਕਦੋਂ ਤੋੜੇਗੀ? ਲੱਗਦਾ ਨਹੀਂ ਕਿ ਕਦੇ ਤੋੜ ਪਾਏਗੀ, ਕਿਉਂਕਿ ਸਭ ਦੇ ਆਪਣੇ-ਆਪਣੇ ਨਿਹਿਤ ਸੁਆਰਥ ਹਨ।

ਸ਼ਮਾ ਸ਼ਰਮਾ

  • Legalization
  • violence
  • women

ਮੋਦੀ ਦੇ ਦੌਰੇ ਨੇ ਭਾਰਤ-ਇਜ਼ਰਾਈਲ ਸੰਬੰਧਾਂ ਨੂੰ ਇਕ ਨਵੇਂ ਪੱਧਰ ’ਤੇ ਪਹੁੰਚਾਇਆ

NEXT STORY

Stories You May Like

  • nebraska recognized diwali festival
    ਨੇਬਰਾਸਕਾ 'ਚ ਦੀਵਾਲੀ ਦੀ ਧੂਮ; ਰਾਜ ਸਰਕਾਰ ਵੱਲੋਂ ਮਾਨਤਾ ਦੇਣ ਦਾ ਇਤਿਹਾਸਕ ਫੈਸਲਾ
  • manipur violence  internet shutdown  attack  house  chief minister
    ਮਣੀਪੁਰ ਹਿੰਸਾ: ਸ਼ੱਕੀ ਅੱਤਾਵਾਦੀਆਂ ਵਲੋਂ ਵੱਡੀ ਵਾਰਦਾਤ ਮਗਰੋਂ ਇੰਟਰਨੈੱਟ ਬੰਦ
  • banarasi saree  indian women  style
    ‘ਬਨਾਰਸੀ ਸਾੜ੍ਹੀ’ ਭਾਰਤੀ ਔਰਤਾਂ ਦੀ ਸਦਾਬਹਾਰ ਪਸੰਦ
  • zari work suit  women  royal look
    ਜ਼ਰੀ ਵਰਕ ਵਾਲੇ ਸੂਟ ਔਰਤਾਂ ਨੂੰ ਦੇ ਰਹੇ ਨੇ ਰਾਇਲ ਲੁੱਕ
  • shocking news about the women of punjab
    ਪੰਜਾਬ ਦੀਆਂ ਔਰਤਾਂ ਨੂੰ ਲੈ ਕੇ ਹੈਰਾਨ ਕਰਦੀ ਖ਼ਬਰ, ਸੁਣ ਤੁਸੀਂ ਵੀ ਯਕੀਨ ਨਹੀਂ ਕਰ ਸਕੋਗੇ
  • nda government women pm modi
    NDA ਸਰਕਾਰ ਨੇ ਔਰਤਾਂ ਨੂੰ ਹਮੇਸ਼ਾ ਇਕ ਤਰ੍ਹਾਂ ਨਾਲ ਸਸ਼ਕਤੀਕਰਨ ਕਰਨ ਦੀ ਦਿੱਤੀ ਤਰਜੀਹ : PM ਮੋਦੀ
  • assembly elections illegal material seized
    ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਖ਼ਤੀ: 400 ਕਰੋੜ ਤੋਂ ਜ਼ਿਆਦਾ ਦੀ ਗੈਰ-ਕਾਨੂੰਨੀ ਸਮੱਗਰੀ ਬਰਾਮਦ
  • ashok kharat  nashik baba  women  maharashtra police
    ਰੇਪ ਤੋਂ ਪਹਿਲਾਂ ਔਰਤਾਂ ਨੂੰ ਖਾਰਾ ਪਾਣੀ ਦਿੰਦਾ ਸੀ ਅਸ਼ੋਕ ਖਰਾਤ, ਨਾਸਿਕ ਬਾਬਾ ਕਾਂਡ ’ਚ ਨਵੇਂ ਖੁਲਾਸੇ
  • pargat singh statement
    ਕਾਨੂੰਨ ਪਾਸ ਕਰਨ ਤੋਂ ਪਹਿਲਾਂ ਸਾਰੇ ਧਰਮਾਂ ਦੇ ਨੁਮਾਇੰਦਿਆਂ ਤੇ ਮਾਹਿਰਾਂ ਦੀ ਸਲਾਹ...
  • drunken a former dsp police officer crashes into car in jalandhar
    ਜਲੰਧਰ 'ਚ ਸਾਬਕਾ DSP ਦਾ ਕਾਰਾ ਕਰੇਗਾ ਹੈਰਾਨ! ਨਸ਼ੇ 'ਚ ਟੱਲੀ ਹੋ ਕੇ ਰਾਤ ਵੇਲੇ...
  • son gets life imprisonment for killing father in jalandhar phillaur
    ਪਿਤਾ ਨੇ ਝਿੜਕਿਆ ਤਾਂ ਪੁੱਤ ਨੇ ਨਸ਼ੇ 'ਚ ਕਰ 'ਤਾ ਪਿਓ ਦਾ ਕਤਲ, ਅਦਾਲਤ ਨੇ ਸੁਣਾਈ...
  • prostitution business busted in jalandar
    Punjab: ਬੇਕਰੀ ਦੀ ਆੜ 'ਚ ਚੱਲ ਰਿਹਾ ਸੀ ਗੰਦਾ ਧੰਦਾ, ਜਦ ਰੇਡ ਕਰਨ ਪਹੁੰਚੀ ਪੁਲਸ...
  • building a house of 100 yards becomes expensive know new rates
    100 ਗਜ਼ ਦਾ ਮਕਾਨ ਬਣਾਉਣਾ ਹੋਇਆ 2 ਲੱਖ ਰੁਪਏ ਤੱਕ ਮਹਿੰਗਾ, ਜਾਣੋ ਉਸਾਰੀ ਸਮੱਗਰੀ...
  • former dsp s son turns out to be the one who robbed punjab national bank
    PUNJAB : ਪੰਜਾਬ ਨੈਸ਼ਨਲ ਬੈਂਕ 'ਚ ਡਾਕਾ ਮਾਰਨ ਵਾਲਾ ਨਿਕਲਿਆ ਸਾਬਕਾ DSP ਦਾ...
  • pr in canada
    ਕੈਨੇਡਾ ਜਾਣ ਵਾਲਿਆਂ ਦੀ ਲੱਗੀ ਲਾਟਰੀ! ਇਮੀਗ੍ਰੇਸ਼ਨ ਰਾਹਤ ਯੋਜਨਾ ਨੇ ਖੋਲ੍ਹੇ PR...
  • promotions in punjab
    ਪੰਜਾਬ ਦੇ ਇਨ੍ਹਾਂ ਅਫ਼ਸਰਾਂ ਦੀ ਹੋ ਗਈ ਤਰੱਕੀ, ਪੜ੍ਹੋ ਪੂਰੀ LIST
Trending
Ek Nazar
ipl 2026 ms dhoni doubtful for chennai super kings

ਟੀਮ ਲਈ ਬੁਰੀ ਖ਼ਬਰ, ਅਗਲੇ 2 IPL ਮੈਚਾਂ 'ਚ ਨਹੀਂ ਖੇਡੇਗਾ ਮੈਚ ਵਿਨਰ ਖਿਡਾਰੀ

drunken a former dsp police officer crashes into car in jalandhar

ਜਲੰਧਰ 'ਚ ਸਾਬਕਾ DSP ਦਾ ਕਾਰਾ ਕਰੇਗਾ ਹੈਰਾਨ! ਨਸ਼ੇ 'ਚ ਟੱਲੀ ਹੋ ਕੇ ਰਾਤ ਵੇਲੇ...

arms smuggling busted 4 accused arrested with weapons

ਅੰਮ੍ਰਿਤਸਰ ਪੁਲਸ ਵੱਲੋਂ ਹਥਿਆਰਾਂ ਦੀ ਤਸਕਰੀ ਦਾ ਪਰਦਾਫ਼ਾਸ਼! 4 ਮੁਲਜ਼ਮ ਹਥਿਆਰਾਂ...

uae  s air defense  activated

ਈਰਾਨ ਨੇ ਕਰ 'ਤਾ ਵੱਡਾ ਹਮਲਾ: UAE ਦੀ ਹਵਾਈ ਰੱਖਿਆ ਪ੍ਰਣਾਲੀ ਹੋਈ ਸਰਗਰਮ

pakistani behind bars in bergamo

ਬੈਰਗਾਮੋ 'ਚ 29 ਸਾਲਾ ਪਾਕਿਸਤਾਨੀ ਬੱਚੇ ਨੂੰ ਅਗਵਾ ਕਰਨ ਦੇ ਜੁਰਮ ਲਈ ਸਲਾਖਾਂ...

post office rd scheme save 300 daily get 15 lakh fund

300 ਰੁਪਏ ਦੀ ਬਚਤ ਤੇ 15 ਲੱਖ ਦਾ ਫੰਡ! Post Office ਦੀ ਧਮਾਕੇਦਾਰ ਸਕੀਮ ਨਾਲ...

albanese supports ceasefire  criticizes trump

ਅਲਬਾਨੀਜ਼ ਨੇ ਜੰਗਬੰਦੀ ਦਾ ਕੀਤਾ ਸਵਾਗਤ; ਟਰੰਪ ਦੀ 'ਬਿਆਨਬਾਜ਼ੀ' 'ਤੇ ਪਾਈ ਝਾੜ

prostitution business busted in jalandar

Punjab: ਬੇਕਰੀ ਦੀ ਆੜ 'ਚ ਚੱਲ ਰਿਹਾ ਸੀ ਗੰਦਾ ਧੰਦਾ, ਜਦ ਰੇਡ ਕਰਨ ਪਹੁੰਚੀ ਪੁਲਸ...

deepika padukone gives befitting reply to trolls

ਦੀਪਿਕਾ ਪਾਦੁਕੋਣ ਨੇ ਕਿਉਂ ਨਹੀਂ ਕੀਤੀ 'ਧੁਰੰਦਰ 2' ਦੀ ਤਾਰੀਫ ? ਅਦਾਕਾਰਾ ਨੇ...

first class admission change rules

ਪਹਿਲੀ ਜਮਾਤ 'ਚ ਦਾਖ਼ਲਾ ਲੈਣ ਦੇ ਬਦਲੇ ਨਿਯਮ, ਨਾਇਬ ਸਰਕਾਰ ਨੇ ਜਾਰੀ ਕੀਤਾ...

7 cricketers banned

7 ਖਿਡਾਰੀਆਂ 'ਤੇ ਲੱਗ ਗਿਆ ਬੈਨ! ਕੋਚ 'ਤੇ ਵੀ ਲੱਗੇ ਮੈਚ ਫਿਕਸਿੰਗ ਦੇ ਦੋਸ਼

bcci ban

BCCI ਨੇ ਜਿਸ ਖਿਡਾਰੀ 'ਤੇ ਲਾਇਆ ਬੈਨ ਹੁਣ ਓਹੀ  IPL 'ਚ ਪਾ ਰਿਹੈ ਧੱਕ

april 9 should be declared a holiday

ਅੰਮ੍ਰਿਤਸਰ : 9 ਅਪ੍ਰੈਲ ਨੂੰ ਐਲਾਨੀ ਜਾਵੇ ਛੁੱਟੀ, ਉਠੀ ਮੰਗ

rr vs mi ipl 2026 match

ਮੀਂਹ ਨਹੀਂ, ਇਸ ਵਜ੍ਹਾ ਕਰਕੇ ਰੱਦ ਹੋ ਸਕਦੈ RR vs MI ਮੈਚ! ਅਲਰਟ ਜਾਰੀ

two indian nationals arrested in nepal

ਨੇਪਾਲ 'ਚ ਦੋ ਭਾਰਤੀ ਨਾਗਰਿਕ ਗ੍ਰਿਫ਼ਤਾਰ, ਲੱਗੇ ਗੰਭੀਰ ਦੋਸ਼

bridge reopened connecting saudi arabia to bahrain

ਸਾਊਦੀ-ਬਹਿਰੀਨ ਨੂੰ ਜੋੜਨ ਵਾਲਾ 'ਪੁਲ' ਮੁੜ ਖੁੱਲ੍ਹਿਆ; ਆਵਾਜਾਈ ਹੋਈ ਬਹਾਲ

poster of late singer rajveer jawanda s new song babal de des released

ਇੰਤਜ਼ਾਰ ਹੋਇਆ ਖਤਮ ! ਮਰਹੂਮ ਗਾਇਕ ਰਾਜਵੀਰ ਜਵੰਦਾ ਦੇ ਨਵੇਂ ਗੀਤ 'ਬਾਬਲ ਦੇ ਦੇਸ'...

bollywood actor passes away

ਬਾਲੀਵੁੱਡ ਅਦਾਕਾਰ ਦਾ ਦਿਹਾਂਤ ! ਮਨੋਰੰਜਨ ਜਗਤ 'ਚ ਪਸਰਿਆ ਮਾਤਮ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • mamata banerjee leads bjp busy with ground work
      ਮਮਤਾ ਨੂੰ ਬੜ੍ਹਤ, ਭਾਜਪਾ ਜ਼ਮੀਨੀ ਕੰਮ ’ਚ ਜੁਟੀ
    • the business of counterfeit medicines is expanding
      ‘ਮਰਜ਼ ਬੜਤਾ ਗਯਾ, ਜਿਉਂ-ਜਿਉਂ ਦਵਾ ਕੀ’ ਨਕਲੀ ਦਵਾਈਆਂ ਦਾ ਫੈਲਦਾ ਕਾਰੋਬਾਰ!
    • raghav chadha controversy
      ਰਾਘਵ ਚੱਢਾ ਵਿਵਾਦ : ਲੋਕਤੰਤਰ ਦੀ ਪ੍ਰੀਖਿਆ ਜਾਂ ਅੰਦਰੂਨੀ ਅਨੁਸ਼ਾਸਨ?
    • life still goes on  ignoring the tensions of war
      ਜੰਗ ਦੇ ਤਣਾਅ ਨੂੰ ਨਜ਼ਰਅੰਦਾਜ਼ ਕਰਦੇ ਹੋਏ ਜੀਵਨ ਅਜੇ ਵੀ ਜਾਰੀ
    • foundation day of bharatiya janata party
      ਭਾਰਤੀ ਜਨਤਾ ਪਾਰਟੀ ਦਾ ਸਥਾਪਨਾ ਦਿਵਸ : ਇਕ ਅੰਦੋਲਨ ਦੀ ਗਾਥਾ, ਇਕ ਰਾਸ਼ਟਰ ਦਾ...
    • iran downed   expensive and unbeatable   us fighter jets
      ਈਰਾਨ ਨੇ ਆਪਣੀ ‘ਸਸਤੀ’ ਤਕਨੀਕ ਨਾਲ ਡੇਗ ਲਏ ਅਮਰੀਕਾ ਦੇ ‘ਮਹਿੰਗੇ ਅਤੇ ਅਜੇਤੂ’...
    • dollar and indian rupee
      ਰੁਪਏ ਦਾ ‘100’ ’ਤੇ ਪਹੁੰਚਣਾ ਭਾਰਤ ਦੇ ਟੀਚਿਆਂ ਦੀ ਕੜੀ ਪ੍ਰੀਖਿਆ ਹੋਵੇਗੀ
    • joblessness and mental health
      ਨੌਕਰੀਆਂ ਗੁਆਉਣ ਦੀ ਚਿੰਤਾ ਅਤੇ ਮਾਨਸਿਕ ਸਿਹਤ ਦੀ ਪੁਕਾਰ
    •  chokepoints  and the tyranny of geography
      ‘ਚੋਕਪੁਆਇੰਟਸ’ ਅਤੇ ਭੂਗੋਲ ਦਾ ਅੱਤਿਆਚਾਰ
    • we are living in interesting times
      ਅਸੀਂ ਦਿਲਚਸਪ ਸਮੇਂ ’ਚ ਜੀਅ ਰਹੇ ਹਾਂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +